ਅਮਰੀਕਾ ‘ਚ ਇੱਕ ਹੋਰ ਪੰਜਾਬੀ ਵਿਦਿਆਰਥੀ ਦੀ ਮੌਤ

468

 

ਅਮਰੀਕਾ

ਅਮਰੀਕਾ ਤੋਂ ਇਸ ਵੇਲੇ ਦੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ ਕਿ, ਸਟੱਡੀਬੇਸ ‘ਤੇ ਅਮਰੀਕਾ ਗਏ ਨੌਜਵਾਨ ਦੀ ਸ਼ੱਕੀ ਹਲਾਤਾਂ ਵਿਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਜਗਰੂਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਚਾਚੋਵਾਲੀ ਵਜੋਂ ਹੋਈ ਹੈ।

ਅਵਤਾਰ ਸਿੰਘ ਨੇ ਦੱਸਿਆ ਕਿ, ਉਹਦਾ ਲੜਕਾ ਸਟੱਡੀਬੇਸ ਤੇ ਅਮਰੀਕਾ 5 ਮਹੀਨੇ ਪਹਿਲਾਂ ਗਿਆ ਸੀ, ਪਰ ਉਹਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਯਕੀਨ ਨਹੀਂ ਹੋ ਰਿਹਾ ਕਿ, ਜਗਰੂਪ ਅੱਜ ਇਸ ਦੁਨੀਆ ਵਿੱਚ ਨਹੀਂ ਰਿਹਾ। JB