ਅਮਰੀਕਾ: ਪਤਨੀ, ਸੱਸ ਤੇ ਬੇਟੀ ਦਾ ਕਤਲ ਕਰਨ ਮਗਰੋਂ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

141

 

ਅਮਰੀਕਾ-

ਅਮਰੀਕਾ ਦੇ ਟੈਕਸਾਸ ਸੂਬੇ ‘ਚ ਪਾਕਿ. ਮੂਲ ਦੇ ਇਕ ਵਿਅਕਤੀ ਨੇ ਆਪਣੀ ਪਤਨੀ, ਚਾਰ ਸਾਲ ਦੀ ਬੇਟੀ ਅਤੇ ਸੱਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਅਤੇ ਮੀਡੀਆ ਰਿਪੋਰਟ ‘ਚ ਇਸ ਘਟਨਾ ਦੀ ਜਾਣਕਾਰੀ ਮਿਲੀ ਹੈ।

ਹੈਰਿਸ ਕਾਊਂਟੀ ਸ਼ੈਰਿਫ਼ ਐਡ ਗੋਂਜ਼ਾਲੇਜ ਨੇ ਕਿਹਾ ਕਿ ਵੀਰਵਾਰ ਨੂੰ ਤੜਕੇ ਗੋਲੀਆਂ ਚਲਣ ਦੀ ਸੂਚਨਾ ਮਿਲਣ ਤੋਂ ਬਾਅਦ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਚੈਂਪੀਅਨ ਵਨ ਖੇਤਰ ‘ਚ ਵਿੰਟੇਜ ਪਾਰਕ ਅਪਾਰਟਮੈਂਟ ਕੰਪਲੈਕਸ ‘ਚ ਦਾਖ਼ਲ ਹੋਏ ਅਤੇ ਉਥੇ ਚਾਰ ਲੋਕਾਂ ਨੂੰ ਇਕ ਮਕਾਨ ਦੇ ਅੰਦਰ ਮ੍ਰਿਤਕ ਪਾਇਆ।

ਉਨ੍ਹਾਂ ਕਿਹਾ ਕਿ ਵਿਅਕਤੀ ਦੀ ਲਾਸ਼ ਨੇੜੇ ਇਕ ਅਰਧ-ਆਟੋਮੈਟਿਕ ਬੰਦੂਕ ਮਿਲੀ ਸੀ। ਇਕ ਗੋਂਜ਼ਾਲੇਜ ਨੇ ਟਵੀਟ ‘ਚ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਵਿਅਕਤੀ ਵੱਖ ਰਹਿ ਰਹੀ ਆਪਣੀ ਪਤਨੀ ਦੇ ਘਰ ਗਿਆ ਸੀ। ਉਸ ਤੋਂ ਬਾਅਦ ਉਸ ਨੇ ਉਥੇ ਜਾ ਕੇ ਆਪਣੀ ਪਤਨੀ, ਚਾਰ ਸਾਲ ਦੀ ਬੇਟੀ ਅਤੇ ਸੱਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।

ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਘਟਨਾ ਵਾਲੀ ਥਾਂ ‘ਤੇ ਚਾਰ ਲਾਸ਼ਾਂ ਮਿਲੀਆਂ ਹਨ ਅਤੇ ਉਥੋ ਇਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਇਹ ਪਰਿਵਾਰ ਮੂਲ ਰੂਪ ਨਾਲ ਦੱਖਣੀ ਏਸ਼ੀਆ ਨਾਲ ਸਬੰਧਿਤ ਸੀ। ਐਡ ਗੋਂਜ਼ਾਲੇਜ ਦੇ ਮੁਤਾਬਕ ਉਨ੍ਹਾਂ ਦਾ ਤਲਾਕ ਹੋਣ ਵਾਲਾ ਸੀ ਅਤੇ ਦੋਵੇ ਪਤੀ-ਪਤਨੀ ਵੱਖ-ਵੱਖ ਰਹਿੰਦੇ ਸਨ।