USA: ਤੁਸੀਂ ਕਦੇ ਵੇਖਿਆ ਡਾਲਰਾਂ ਦਾ ਮੀਂਹ, ਅਮਰੀਕਾ ‘ਚ ਵਾਪਰੀ ਸੱਚੀ ਘਟਨਾ

94

ਵਾਸ਼ਿੰਗਟਨ (ਬਿਊਰੋ):

ਅਮਰੀਕਾ ਦੇ ਕੈਲੀਫੋਰਨੀਆ ਵਿਚ ਸ਼ੁੱਕਰਵਾਰ ਨੂੰ ਇੱਕ ਮਜ਼ੇਦਾਰ ਘਟਨਾ ਵਾਪਰੀ। ਅਸਲ ਵਿਚ ਕਾਰਲਸਬੈਡ ਹਾਈਵੇਅ ਤੋਂ ਲੰਘ ਰਹੇ ਇਕ ਟਰੱਕ ਦਾ ਪਿਛਲਾ ਦਰਵਾਜ਼ਾ ਅਚਾਨਕ ਖੁੱਲ੍ਹ ਗਿਆ ਅਤੇ ਉਸ ਵਿਚ ਪਏ ਡਾਲਰਾਂ ਨਾਲ ਭਰੇ ਕਈ ਬੈਗ ਤੇਜ਼ੀ ਨਾਲ ਹਵਾ ਵਿਚ ਉੱਡ ਗਏ। ਇਸ ਤੋਂ ਬਾਅਦ ਬੈਗ ‘ਚੋਂ ਡਾਲਰ ਸੜਕ ‘ਤੇ ਉੱਡਣ ਲੱਗੇ।ਕੁਝ ਦੇਰ ਲਈ ਇੰਝ ਮਹਿਸੂਸ ਹੋਇਆ ਜਿਵੇਂ ਸੜਕ ‘ਤੇ ਨੋਟਾਂ ਦੀ ਬਰਸਾਤ ਹੋ ਰਹੀ ਹੋਵੇ।

ਇਸ ਦੌਰਾਨ ਸੜਕ ਤੋਂ ਲੰਘਣ ਵਾਲੇ ਲੋਕਾਂ ਨੇ ਆਪਣੀਆਂ ਕਾਰਾਂ ਖੜ੍ਹੀਆਂ ਕਰਕੇ ਡਾਲਰਾਂ ਦੀ ਲੁੱਟ ਕਰਨੀ ਸ਼ੁਰੂ ਕਰ ਦਿੱਤੀ।ਜੋ ਜਿੱਥੇ ਸੀ ਉਹ ਉੱਥੇ ਹੀ ਰੁੱਕ ਗਿਆ ਅਤੇ ਨੋਟ ਇਕੱਠੇ ਕਰਨ ਲੱਗਾ। ਇਸ ਦੌਰਾਨ ਟ੍ਰੈਫਿਕ ਜਾਮ ਵਰਗੀ ਸਥਿਤੀ ਬਣ ਗਈ।

ਲੋਕਾਂ ਦੀ ਟਰੱਕ ਡਰਾਈਵਰ ਨਾਲ ਝੜਪ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਕਾਰਲਸਬੈਡ ਦੇ ਅੰਤਰਰਾਜੀ ਹਾਈਵੇਅ-5 ‘ਤੇ ਸਵੇਰੇ 9:15 ਵਜੇ ਦੇ ਕਰੀਬ ਵਾਪਰੀ, ਜਦੋਂ ਟਰੱਕ ਸੈਨ ਡਿਏਗੋ ਤੋਂ ਫੈਡਰਲ ਡਿਪਾਜ਼ਿਟ ਇੰਸ਼ੋਰੈਂਸ ਕਾਰਪੋਰੇਸ਼ਨ ਦੇ ਦਫ਼ਤਰ ਵੱਲ ਜਾ ਰਿਹਾ ਸੀ। ਸੜਕ ‘ਤੇ ਉੱਡਦੇ ਨੋਟਾਂ ਨੂੰ ਦੇਖ ਕੇ ਕਈ ਲੋਕਾਂ ਨੇ ਆਪਣੀਆਂ ਗੱਡੀਆਂ ਖੜ੍ਹੀਆਂ ਕਰਕੇ ਇਹਨਾਂ ਨੂੰ ਇਕੱਠੇ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜਦੋਂ ਟਰੱਕ ਦੇ ਡਰਾਈਵਰ ਨੇ ਇਸ ਦਾ ਵਿਰੋਧ ਕੀਤਾ ਤਾਂ ਲੋਕਾਂ ਨਾਲ ਉਸ ਦੀ ਹੱਥੋਪਾਈ ਹੋ ਗਈ।

ਇੱਥੇ ਦੱਸ ਦਈਏ ਕਿ ਕੈਲੀਫੋਰਨੀਆ ਹਾਈਵੇਅ ਪੈਟਰੋਲ ਸਾਰਜੈਂਟ ਕਰਟਿਸ ਮਾਰਟਿਨ ਨੇ ਦੱਸਿਆ ਕਿ ਘਟਨਾ ਸਵੇਰੇ 9:15 ‘ਤੇ ਵਾਪਰੀ। ਟਰੱਕ ਵਿੱਚ ਕਈ ਬੋਰੀਆਂ ਸਨ, ਜੋ ਸੜਕ ‘ਤੇ ਡਿੱਗ ਗਈਆਂ। ਟਰੱਕ ਦੀ ਰਫ਼ਤਾਰ ਤੇਜ਼ ਸੀ, ਜਿਸ ਕਾਰਨ ਬੋਰੀਆਂ ਖੁੱਲ੍ਹ ਗਈਆਂ ਅਤੇ ਉਸ ਵਿੱਚ ਭਰੇ ਨੋਟ ਸੜਕ ‘ਤੇ ਉੱਡਣ ਲੱਗੇ।ਸਾਰੇ ਬੈਗ 20 ਡਾਲਰ ਅਤੇ ਹੋਰ ਨੋਟਾਂ ਨਾਲ ਭਰੇ ਹੋਏ ਸਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਹਾਈਵੇਅ ਨੂੰ ਦੋਵੇਂ ਪਾਸੇ ਤੋਂ ਸੀਲ ਕਰ ਦਿੱਤਾ। ਪੁਲਸ ਨੇ ਲੋਕਾਂ ਦੀ ਜਾਂਚ ਲਈ ਅਜਿਹਾ ਕੀਤਾ। ਹਾਲਾਂਕਿ ਕਰੀਬ ਦੋ ਘੰਟੇ ਦੀ ਜੱਦੋ- ਜਹਿਦ ਤੋਂ ਬਾਅਦ ਸੜਕ ਨੂੰ ਮੁੜ ਖੋਲ੍ਹਿਆ ਗਿਆ।

ਸੜਕਾਂ ‘ਤੇ ਨੱਚ ਰਹੇ ਸਨ ਡਾਲਰ ਲੁੱਟਣ ਵਾਲੇ ਲੋਕ

ਸੜਕਾਂ ‘ਤੇ ਡਾਲਰਾਂ ਨੂੰ ਦੇਖ ਕੇ ਲੋਕ ਪਾਗਲਾਂ ਵਾਂਗ ਛਾਲਾਂ ਮਾਰ ਰਹੇ ਸਨ। ਇੰਝ ਲੱਗ ਰਿਹਾ ਸੀ ਜਿਵੇਂ ਉਹ ਲਾਟਰੀ ਜਿੱਤ ਗਏ ਹੋਣ। ਜੋ ਜਿੱਥੇ ਵੀ ਸੀ, ਉਹ ਉਥੋਂ ਹੀ ਦੋਵੇਂ ਹੱਥਾਂ ਨਾਲ ਨੋਟਾਂ ਨੂੰ ਇਕੱਠਾ ਕਰ ਰਿਹਾ ਸੀ। ਕਈ ਲੋਕ ਦੋਵੇਂ ਹੱਥਾਂ ਵਿੱਚ ਨੋਟ ਲੈ ਕੇ ਖੁਸ਼ੀ ਵਿੱਚ ਚੀਕ ਰਹੇ ਸਨ, ਕਦੇ ਨੱਚ ਰਹੇ ਸਨ। ਇਨ੍ਹਾਂ ਵਿੱਚ ਮਰਦ ਅਤੇ ਔਰਤਾਂ ਦੋਵੇਂ ਸ਼ਾਮਲ ਸਨ। ਇਨ੍ਹਾਂ ‘ਚੋਂ ਕਈ ਲੋਕ ਡਾਲਰ ਇਕੱਠੇ ਕਰਨ ਦੇ ਨਾਲ-ਨਾਲ ਵੀਡੀਓ ਵੀ ਬਣਾ ਰਹੇ ਸਨ। ਇਹ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵੀ ਅਪਲੋਡ ਕੀਤੀਆਂ ਗਈਆਂ ਹਨ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਸਾਰਜੈਂਟ ਨੇ ਲੋਕਾਂ ਨੂੰ ਦਿੱਤੀ ਚਿਤਾਵਨੀ

ਘਟਨਾ ਤੋਂ ਬਾਅਦ ਟਰੱਕ ਡਰਾਈਵਰ ਨੇ ਹਾਈਵੇਅ ਪੈਟਰੋਲਿੰਗ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਸਾਰਜੈਂਟ ਨੇ ਨੋਟ ਲੁੱਟਣ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ ਅਤੇ ਉਨ੍ਹਾਂ ਨੂੰ ਰਾਸ਼ੀ ਜਮ੍ਹਾ ਕਰਵਾਉਣ ਲਈ ਕਿਹਾ। ਹਾਲਾਂਕਿ ਇਸ ਦੌਰਾਨ ਕੁਝ ਲੋਕਾਂ ਨੇ ਪੈਸੇ ਵਾਪਸ ਕਰ ਦਿੱਤੇ ਪਰ ਕੁਝ ਵਿਅਕਤੀ ਡਾਲਰ ਲੈ ਕੇ ਕਾਰ ‘ਚ ਬੈਠ ਕੇ ਫਰਾਰ ਹੋ ਗਏ।ਹਾਲਾਂਕਿ, ਪੁਲਸ ਨੇ ਘਟਨਾ ਨੂੰ ਲੈ ਕੇ ਵਿਸ਼ੇਸ਼ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਉਹ ਪੁਲਸ ਨੂੰ ਪੈਸੇ ਵਾਪਸ ਨਹੀਂ ਕਰਦੇ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾਲਰ ਉਸ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦੇਣ ਨਹੀਂ ਤਾਂ ਪੁਲਸ ਕਾਰਵਾਈ ਲਈ ਤਿਆਰ ਰਹੇ।

Where to get Psychology Jobs?

ਨਵੀਂ ਨੌਕਰੀ ਦੇ ਤਣਾਅ ਨਾਲ ਕਿਵੇਂ ਨਜਿੱਠੀਏ?

LEAVE A REPLY

Please enter your comment!
Please enter your name here