Tuesday, May 21, 2024
No menu items!
HomePunjabAmritpal ਦੀਆਂ ਸਾਲ 'ਚ ਨਿਕਲੀਆਂ ਚੀਕਾਂ! ਸੁਖਬੀਰ ਬਾਦਲ ਦਾ ਵੱਡਾ ਹਮਲਾ-ਵੇਖੋ ਵੀਡੀਓ

Amritpal ਦੀਆਂ ਸਾਲ ‘ਚ ਨਿਕਲੀਆਂ ਚੀਕਾਂ! ਸੁਖਬੀਰ ਬਾਦਲ ਦਾ ਵੱਡਾ ਹਮਲਾ-ਵੇਖੋ ਵੀਡੀਓ

 

Amritpal News: ਅੰਮ੍ਰਿਤਪਾਲ ਸਿੰਘ ਦੇ ਨਾਮਜ਼ਦਗੀ ਪੱਤਰ ਚੋਣ ਅਫ਼ਸਰ ਵਲੋਂ ਸਕਰੂਟਨੀ ਤੋਂ ਬਾਅਦ ਪ੍ਰਵਾਨ ਕਰ ਲਏ ਗਏ

ਪੰਜਾਬ ਨੈੱਟਵਰਕ, ਚੰਡੀਗੜ੍ਹ-

Amritpal News: ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਜਿਥੇ ਨਾਮਜ਼ਦਗੀ ਪੱਤਰ ਅੱਜ ਚੋਣ ਅਫ਼ਸਰ ਦੇ ਵਲੋਂ ਸਕਰੂਟਨੀ ਤੋਂ ਬਾਅਦ ਪ੍ਰਵਾਨ ਕਰ ਲਏ ਗਏ, ਉਥੇ ਹੀ ਦੂਜੇ ਪਾਸੇ ਅਕਾਲੀ ਦਲ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਦੇ ਹੱਕ ਵਿਚ ਸੁਖਬੀਰ ਬਾਦਲ ਵੱਲੋਂ ਵਿਸ਼ਾਲ ਰੈਲੀ ਕੀਤੀ ਗਈ।

ਸੁਖਬੀਰ ਬਾਦਲ ਨੇ ਆਪਣੇ ਸੰਬੋਧਨ ਵਿਚ ਦੋਸ਼ ਲਾਉਂਦੇ ਹੋਏ ਕਿਹਾ ਕਿ, ਦੂਜਿਆਂ ਦੀਆਂ ਚੀਕਾਂ ਨਿਕਲਣ ਦੇ ਬਿਆਨ ਦੇਣ ਵਾਲੇ ਅੰਮ੍ਰਿਤਪਾਲ ਦੀਆਂ ਖੁਦ ਦੀਆਂ ਚੀਕਾਂ ਨਿਕਲ ਚੁੱਕੀਆਂ ਹਨ, ਡੇਢ ਸਾਲ ਵਿਚ ਜੇਲ੍ਹ ਦੇ ਅੰਦਰ ਤੜਫ ਰਿਹਾ ਹੈ ਅਤੇ ਬਾਹਰ ਕੱਢਣ ਦੀ ਦੁਹਾਈ ਦੇ ਰਿਹਾ।

ਸੁਖਬੀਰ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ, ਪ੍ਰਕਾਸ਼ ਸਿੰਘ ਬਾਦਲ ਨੇ ਕਈ ਕਈ ਸਾਲ ਐਨਐਸਏ ਤਹਿਤ ਜੇਲ੍ਹਾਂ ਕੱਟੀਆਂ, ਉਨ੍ਹਾਂ ਨੇ ਤਾਂ ਕਦੇ ਨਹੀਂ ਕਿਹਾ ਕਿ, ਸਾਨੂੰ ਜੇਲ੍ਹ ਚੋਂ ਬਾਹਰ ਕੱਢੋ, ਸਗੋਂ ਅਕਾਲੀ ਦਲ ਦੇ ਲੀਡਰ ਆਪ ਜਾ ਕੇ ਗ੍ਰਿਫਤਾਰੀ ਦੇ ਕੇ ਆਉਂਦੇ ਸੀ, ਪਰ ਇਹ ਤਾਂ ਭੇਸ ਬਦਲ ਕੇ ਇਧਰ ਓਧਰ ਭੱਜਦਾ ਰਿਹਾ, ਲੋਕਾਂ ਦੇ ਮੁੰਡੇ ਮਰਵਾਉਣ ਲਈ।

ਬਾਦਲ ਨੇ ਕਿਹਾ ਕਿ, ਡੇਢ ਸਾਲ ਪਹਿਲਾਂ ਚੋਲਾ ਪਾ ਕੇ ਤੁਰਿਆ, ਆਪਣੇ ਆਪ ਨੂੰ ਖੱਬੀ ਖਾਂ ਦੱਸਦਾ ਹੈ ਅਤੇ 103 ਸਾਲ ਪੁਰਾਣੀ ਪੰਥ ਪਾਰਟੀ ਨੂੰ ਭੰਡੀ ਜਾ ਰਿਹਾ। ਉਨ੍ਹਾਂ ਕਿਹਾ ਕਿ, ਕੀ ਕਦੇ ਕਿਸੇ ਨੇ ਪਤਾ ਕਰਨ ਦੀ ਕੋਸਿਸ਼ ਕੀਤੀ ਕਿ, ਅੰਮ੍ਰਿਤਪਾਲ ਕਿਹੜੀ ਏਜੰਸੀ ਦਾ ਬੰਦਾ ਹੈ?

ਬਾਦਲ ਨੇ ਕਿਹਾ ਕਿ, ਅੰਮ੍ਰਿਤਪਾਲ ਨੇ ਐਲਾਨ ਕੀਤਾ ਮੈਂ ਸਿਆਸੀ ਇਲੈਕਸ਼ਨ ਕਿਤੇ ਨਹੀਂ ਲੜਨਾ, ਮੈਂ ਤਾਂ ਧਰਮ ਦਾ ਪ੍ਰਚਾਰ ਕਰਨਾ ਨਸ਼ੇ ਛਡਾਉਣੇ ਨੇ, ਮੈਂ ਕਹਿੰਦਾ ਬਹੁਤ ਵਧੀਆ ਗੱਲ ਧਰਮ ਦਾ ਪ੍ਰਚਾਰ ਕਰੋ, ਪਰ ਇੱਕ ਦਿਨ ਵਿਚ ਹੀ ਉਹਦਾ ਮਨ ਬਦਲ ਗਿਆ ਅਤੇ ਉਹਨੇ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ।

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments