ਮੌਸਮ ਵਿਭਾਗ ਪੰਜਾਬ ਦੀ ਚੇਤਾਵਨੀ! ਅਗਲੇ ਦੋ ਦਿਨ ਪਵੇਗਾ ਭਾਰੀ ਮੀਂਹ, ਗੜੇਮਾਰੀ ਦਾ ਅਲਰਟ

1622

 

Warning of Punjab Meteorological Department, next two days there will be heavy rain, hail alert

ਪੰਜਾਬ ਨੈੱਟਵਰਕ, ਚੰਡੀਗੜ੍ਹ-

Warning of Punjab Meteorological Department- ਮੌਸਮ ਵਿਭਾਗ ਪੰਜਾਬ ਦੇ ਵਲੋਂ ਇਕ ਵਾਰ ਫਿਰ ਚੇਤਾਵਨੀ ਜਾਰੀ ਕਰ ਦਿੱਤੀ ਹੈ। ਵਿਭਾਗ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਦੇ ਮੁਤਾਬਿਕ, ਸੂਬੇ ਦੇ ਅੰਦਰ ਅਗਲੇ ਦੋ ਦਿਨ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਅਸਮਾਨੀ ਬਿਜਲੀ ਡਿੱਗਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ।

ਦੂਜੇ ਪਾਸੇ, ਇਸ ਮੀਂਹ ਦੇ ਨਾਲ ਸੂਬੇ ਵਿਚ ਠੰਡ ਹੋਰ ਦਸਤਕ ਦੇਵੇਗੀ। ਜਿਕਰਯੋਗ ਹੈ ਕਿ, ਸੂਬੇ ਵਿਚ ਪਿਛਲੇ ਇਕ ਹਫ਼ਤੇ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ, ਜਿਸ ਦੇ ਕਾਰਨ ਠੰਡ ਵਧਣੀ ਸ਼ੁਰੂ ਹੋ ਗਈ ਹੈ।

ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੀਆਂ ਉੱਚੀਆਂ ਪਹਾੜੀ ਚੋਟੀਆਂ ‘ਤੇ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ ਹੈ। ਇਸ ਬਰਫਬਾਰੀ ਦੇ ਨਾਲ ਹੀ ਨੀਵੇਂ ਇਲਾਕਿਆਂ ‘ਚ ਹਲਕੀ ਬਾਰਿਸ਼ ਨਾਲ ਠੰਡ ਨੇ ਦਸਤਕ ਦੇ ਦਿੱਤੀ ਹੈ। ਦਿੱਲੀ ਸਮੇਤ ਉੱਤਰੀ ਭਾਰਤ ਦੇ ਕਈ ਰਾਜਾਂ ‘ਚ ਠੰਢ ਮਹਿਸੂਸ ਹੋਣ ਲੱਗੀ ਹੈ।

ਜਾਣਕਾਰੀ ਅਨੁਸਾਰ ਹਿਮਾਚਲ ਦੇ ਲਾਹੌਲ, ਕੁੱਲੂ, ਕਿਨੌਰ, ਧਰਮਸ਼ਾਲਾ ਅਤੇ ਚੰਬਾ ਜ਼ਿਲ੍ਹਿਆਂ ਦੀਆਂ ਉੱਚੀਆਂ ਪਹਾੜੀ ਚੋਟੀਆਂ ਬਰਫ਼ ਦੀ ਚਿੱਟੀ ਚਾਦਰ ਨਾਲ ਢਕੀਆਂ ਹੋਈਆਂ ਹਨ।

ਸ਼ਿਮਲਾ ਦੇ ਨਰਕੰਡਾ ਨੇੜੇ ਹਟੂ ਪੀਕ, ਸਿਰਮੌਰ ਦੇ ਚੂਰਧਾਰ ਅਤੇ ਮੰਡੀ ਦੇ ਸ਼ਿਕਾਰੀ ਦੇਵੀ ਖੇਤਰ ਵਿੱਚ ਵੀ ਬਰਫ਼ਬਾਰੀ ਹੋਈ ਹੈ। ਇਸ ਦੇ ਨਾਲ ਹੀ ਦਾਰਚਾ ਅਤੇ ਸਰਚੂ ‘ਚ ਬਰਫਬਾਰੀ ਕਾਰਨ ਮਨਾਲੀ-ਲੇਹ ਰੋਡ ਅਤੇ ਸ਼ਿਕੁਨਲਾ ਪਾਸ ‘ਤੇ ਲੋਕ ਫਸ ਗਏ। ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੱਸਿਆ ਗਿਆ ਹੈ ਕਿ ਹਿਮਾਚਲ ‘ਚ ਇਹ ਪਹਿਲੀ ਬਰਫਬਾਰੀ ਹੈ।

ਦੂਜੇ ਪਾਸੇ, ਉੱਤਰਾਖੰਡ ਵਿੱਚ ਕੇਦਾਰਨਾਥ ਮੰਦਰ, ਕੇਦਾਰਪੁਰੀ ਅਤੇ ਬਦਰੀਨਾਥ ਧਾਮ ਦੀਆਂ ਉੱਚੀਆਂ ਚੋਟੀਆਂ ‘ਤੇ ਚੰਗੀ ਬਰਫ਼ਬਾਰੀ ਹੋਈ ਹੈ। ਉੱਚਾਈ ‘ਤੇ ਬਰਫਬਾਰੀ ਤੋਂ ਬਾਅਦ ਰਾਜ ਦੇ ਹੇਠਲੇ ਖੇਤਰਾਂ ਜਿਵੇਂ ਜੋਸ਼ੀਮਠ, ਪੋਖਰੀ, ਗੋਪੇਸ਼ਵਰ, ਨੰਦਨਗਰ ਅਤੇ ਪਿੱਪਲਕੋਟੀ ‘ਚ ਤੇਜ਼ ਹਵਾਵਾਂ ਨਾਲ ਬਾਰਿਸ਼ ਹੋਈ ਹੈ। ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਗੜੇਮਾਰੀ ਹੋਣ ਦੀ ਵੀ ਸੂਚਨਾ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)