ਵੇਖੋ ਵੀਡੀਓ- ਭਗਵੰਤ ਮਾਨ ਨੇ ਸਟੇਜ਼ ਤੋਂ ਮੰਨਿਆ, ਅਸੀਂ ਬਾਹਰਲੇ ਸੂਬਿਆਂ ਦੇ ਮੁੰਡਿਆਂ ਨੂੰ ਦਿੱਤੀਆਂ ਨੌਕਰੀਆਂ, ਕਿਉਂਕਿ…

718

 

ਪੰਜਾਬ ਨੈੱਟਵਰਕ, ਚੰਡੀਗੜ੍ਹ-

ਹਰਿਆਣਾ ਅਤੇ ਰਾਜਸਥਾਨ ਦੇ ਨੌਜਵਾਨਾਂ ਨੂੰ ਪੰਜਾਬ ਵਿਚ ਨੌਕਰੀਆਂ ਦੇਣ ਤੇ ਮਸਲੇ ਤੇ ਖੜ੍ਹੇ ਹੋਏ ਵਿਵਾਦ ਤੇ ਪੰਜਾਬ ਦੇ CM ਭਗਵੰਤ ਮਾਨ (Bhagwant Maan) ਨੇ ਵੱਡਾ ਬਿਆਨ ਦਿੱਤਾ ਹੈ।

ਭਗਵੰਤ ਮਾਨ ਦੇ ਵਲੋਂ ਨਵ-ਨਿਯੁਕਤ 560 ਸਬ-ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪਦਿਆਂ ਸਟੇਜ਼ ਤੋਂ ਕਿਹਾ ਕਿ, ਹਾਂ ਅਸੀਂ ਬਾਹਰਲੇ ਸੂਬਿਆਂ ਦੇ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ।

ਕਿਉਂਕਿ ਉਨ੍ਹਾਂ ਨੌਜਵਾਨਾਂ ਨੇ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਿਕ, ਦਸਵੀਂ ਜਮਾਤ ‘ਚ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਦਿੱਤੀ ਅਤੇ 50 ਪ੍ਰਤੀਸ਼ਤ ਨੰਬਰ ਹਾਸਲ ਕੀਤੇ।

ਮਾਨ ਨੇ ਕਿਹਾ ਕਿ, ਕਈ ਵਿਰੋਧੀ ਧਿਰ ਦੇ ਲੀਡਰ ਮੇਰੇ ‘ਤੇ ਇਲਜ਼ਾਮ ਲਾ ਰਹੇ ਨੇ ਭਗਵੰਤ ਮਾਨ ਨੇ ਬਾਹਰਲੇ ਸੂਬਿਆਂ ਦੇ ਮੁੰਡਿਆਂ ਨੂੰ ਪੰਜਾਬ ‘ਚ ਭਰਤੀ ਕਰ ਰਿਹਾ ਹੈ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ, ਸਾਡੇ ਸੂਬੇ ਦਾ ਨਿਯਮ ਹੈ ਕਿ ਜਿਸ ਬੱਚੇ ਨੇ ਦਸਵੀਂ ਜਮਾਤ ‘ਚ ਪੰਜਾਬੀ ਵਿਸ਼ਾ ਨਹੀਂ ਪਾਸ ਕੀਤਾ ਹੁੰਦਾ, ਉਸਨੂੰ ਪੰਜਾਬ ‘ਚ ਨੌਕਰੀ ਲੈਣ ਲਈ ਪੰਜਾਬੀ ਵਿਸ਼ੇ ਦੇ ਇਮਤਿਹਾਨ ‘ਚੋਂ 50% ਅੰਕ ਲੈਣੇ ਲਾਜ਼ਮੀ ਹਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)