ਦੇਖੋ ਵੀਡੀਓ: ਅੰਬੇਡਕਰ ਪਾਰਕ ‘ਚ ‘ਹਾਥੀ’ ‘ਤੇ ਡਿੱਗੀ ਅਸਮਾਨੀ ਬਿਜਲੀ! 60 ਲੱਖ ਰੁਪਏ ਦਾ ਦੰਦ ਟੁੱਟਿਆ

550

 

Watch video: Sky lightning fell on ‘elephant’ in Ambedkar Park, tooth worth Rs 60 lakh was broken-

ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਅੰਬੇਡਕਰ ਪਾਰਕ ਵਿੱਚ ਭਾਰੀ ਮੀਂਹ ਕਾਰਨ “ਹਾਥੀ” (elephant) ਅਸਮਾਨੀ ਬਿਜਲੀ ਦੀ ਲਪੇਟ ਵਿੱਚ ਆ ਗਿਆ ਅਤੇ ਉਸਦੀ ਸੁੰਡ ਅਤੇ ਦੰਦ ਟੁੱਟ ਗਏ। ਇਸ ਹਾਥੀ ਦੀ ਕੀਮਤ 60 ਲੱਖ ਰੁਪਏ ਦੱਸੀ ਜਾ ਰਹੀ ਹੈ।

ਗੁਲਾਬੀ ਪੱਥਰ ਨਾਲ ਬਣਿਆ ਇਹ ਮਸ਼ਹੂਰ ਪਾਰਕ 107 ਏਕੜ ਵਿੱਚ ਫੈਲਿਆ ਹੋਇਆ ਹੈ। ਇਹ ਸਮਾਰਕ ਰਾਜਸਥਾਨ ਤੋਂ ਪ੍ਰਾਪਤ ਲਾਲ ਰੇਤਲੇ ਪੱਥਰ ਤੋਂ ਬਣਾਇਆ ਗਿਆ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਇਸ ਪਾਰਕ ਦਾ ਨਿਰਮਾਣ ਮਾਇਆਵਤੀ ਨੇ ਸਾਲ 2008 ਵਿੱਚ ਕਰਵਾਇਆ ਸੀ। ਇਸ ਪਾਰਕ ਨੂੰ ਲਖਨਊ ਦੀ ਸ਼ਾਨ ਕਿਹਾ ਜਾਂਦਾ ਹੈ। ਅੰਬੇਡਕਰ ਪਾਰਕ ਵਿੱਚ ਅਜਿਹੇ ਕੁੱਲ 78 ਹਾਥੀ ਹਨ।

ਮਾਇਆਵਤੀ ਨੇ ਸਾਲ 2008 ਵਿੱਚ ਕੁੱਲ 78 ਅਜਿਹੇ ਹਾਥੀ ਦੇ ਬੁੱਤ ਬਣਵਾਏ ਸਨ। ਜਿਸ ਦੀ ਕੁੱਲ ਲਾਗਤ 36 ਕਰੋੜ ਰੁਪਏ ਸੀ। ਰਾਜਧਾਨੀ ਲਖਨਊ ਦੇ ਕਾਂਸ਼ੀ ਰਾਮ ਪਾਰਕ ਵਿੱਚ ਹਾਥੀਆਂ ਦੀਆਂ 30 ਮੂਰਤੀਆਂ ਹਨ, ਜਿਨ੍ਹਾਂ ਦੀ ਕੁੱਲ ਕੀਮਤ 17 ਕਰੋੜ ਰੁਪਏ ਹੈ। ਨੋਇਡਾ ‘ਚ 20 ਹਾਥੀਆਂ ਦੇ ਬੁੱਤ ਲਗਾਉਣ ‘ਤੇ 65 ਕਰੋੜ ਰੁਪਏ ਦੀ ਲਾਗਤ ਆਈ ਹੈ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)