ਨਵੀਂ ਦਿੱਲੀ: 28 ਮਈ (ਪੀ ਬੀ ਐਨ)- ਕੋਰੋਨਾ ਦੇ ਨਾਲ ਨਾਲ ਦੇਸ਼ ਵਿੱਚ ਗਰਮੀ (Summer) ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਰਾਜਸਥਾਨ ਦੇ ਚੁਰੂ ਵਿੱਚ ਤਾਪਮਾਨ 50 ਡਿਗਰੀ ਤੱਕ ਪਹੁੰਚ ਗਿਆ। ਦਿੱਲੀ ਵਿੱਚ ਤਾਪਮਾਨ 47.5 ਤੱਕ ਰਿਕਾਰਡ ਕੀਤਾ ਗਿਆ। ਹਾਲਾਂਕਿ, ਮੌਸਮ ਵਿਭਾਗ (IMD) ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਮੌਸਮ ਖ਼ਰਾਬ (Weather change) ਹੋ ਸਕਦਾ ਹੈ। ਵੀਰਵਾਰ ਸਵੇਰੇ ਮੌਸਮ ਖੁੱਲ੍ਹਿਆ ਤੇ ਧੁੱਪ ਵੀ ਨਿਕਲ ਆਈ।
ਜਦਕਿ ਮਈ ਮਹੀਨੇ ਦੀ 20 ਤਰੀਕ ਤੋਂ ਬਾਅਦ ਮੌਸਮ ਗਰਮ ਹੋਣਾ ਸ਼ੁਰੂ ਹੋਇਆ। ਇਸ ਤੋਂ ਬਾਅਦ ਦੇਸ਼ ਦੇ ਲੋਕ ਮੀਂਹ ਦੇ ਮੌਸਮ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਭਾਰਤ ਮੌਸਮ ਵਿਭਾਗ (IMD) ਨੇ ਅਗਲੇ ਪੰਜ ਦਿਨਾਂ ਲਈ ਮੌਸਮ ਸਬੰਧੀ ਚੇਤਾਵਨੀ ਜਾਰੀ ਕੀਤੀ ਹੈ। ਆਈਐਮਡੀ ਦਾ ਕਹਿਣਾ ਹੈ ਕਿ ਅਸਾਮ-ਮੇਘਾਲਿਆ ਤੇ ਨਾਗਾਲੈਂਡ, ਮਣੀਪੁਰ, ਮਿਜੋਰਮ-ਤ੍ਰਿਪੁਰਾ ਵਿੱਚ ਅਲੱਗ ਥਾਂਈਂ ਭਾਰੀ ਤੋਂ ਵਧੇਰੇ ਬਾਰਸ਼ ਹੋਣ ਦੀ ਸੰਭਾਵਨਾ ਹੈ।