Weather Alert: ਪੰਜਾਬ ‘ਚ ਠੰਡ ਨੇ ਜਮਾਏ ਪੈਰ, ਜਾਣੋ ਮੌਸਮ ਦਾ ਹਾਲ

468

 

ਚੰਡੀਗੜ੍ਹ-

ਪਹਾੜੀ ਇਲਾਕਿਆਂ ਵਿਚ ਪਈਆਂ ਬਰਸਾਤਾਂ ਤੋਂ ਬਾਅਦ ਮੈਦਾਨੀ ਇਲਾਕਿਆਂ ਵਿਚ ਠੰਡ ਤੇਜ਼ੀ ਨਾਲ ਪੈਣੀ ਸ਼ੁਰੂ ਹੋ ਗਈ ਹੈ। ਪੰਜਾਬ ਦੇ ਅੰਦਰ ਨਵੰਬਰ ਦੇ ਆਖ਼ਰੀ ਹਫ਼ਤੇ ਤੋਂ ਠੰਡ ਨੇ ਖ਼ਾਸਾ ਜ਼ੋਰ ਫੜ ਲਿਆ ਹੈ।

ਸਵੇਰ ਸਮੇਂ ਤਾਂ ਲੋਕ ਕੋਟ ਅਤੇ ਜੈਕਟਾਂ ਪਾ ਕੇ ਹੀ ਬਾਹਰ ਨਿਕਲ ਰਹੇ ਹਨ, ਜਦੋਂਕਿ ਦੁਪਹਿਰ ਵੇਲੇ ਪੈਂਦੀ ਤਿੱਖੀ ਧੁੱਪ ਕਾਰਨ ਲੋਕਾਂ ਨੂੰ ਥੋੜ੍ਹੀ ਰਾਹਤ ਵੀ ਮਿਲ ਰਹੀ ਹੈ।

ਜਾਣਕਾਰੀ ਦੇ ਮੁਤਾਬਿਕ, ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹੇ ਅੱਜ ਠੰਡੇ ਰਹੇ ਅਤੇ ਸਭ ਤੋਂ ਘੱਟ ਤਾਪਮਾਨ ਜਲੰਧਰ ਵਿਚ ਦਰਜ ਕੀਤਾ ਗਿਆ।