ਪੰਜਾਬ ਨੈੱਟਵਰਕ, ਚੰਡੀਗੜ੍ਹ-
ਮੌਸਮ ਵਿਭਾਗ ਦੇ ਵਲੋਂ ਪੰਜਾਬ ਸੂਬੇ ਵਿਚ ਯੈਲੋ ਅਲਰਟ ਜਾਰੀ ਕਰਦਿਆਂ ਹੋਇਆ ਕਹਿ ਦਿੱਤਾ ਹੈ ਕਿ, ਸੂਬੇ ਦੇ ਅੰਦਰ ਲਗਾਤਾਰ ਤਿੰਨ ਦਿਨ ਬਾਰਸ਼ ਪਵੇਗੀ ਅਤੇ ਠੰਡੀਆਂ ਹਵਾਵਾਂ ਚੱਲਣੀਆਂ।
ਦੱਸ ਦਈਏ ਕਿ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਕਈ ਹਿੱਸਿਆਂ ਵਿਚ ਸਵੇਰੇ ਵੇਲੇ ਤੋਂ ਹੀ ਬਾਰਸ਼ ਪੈਣੀ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਵਿਚ ਲੰਘੀ ਰਾਤ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ।
ਮੌਸਮ ਵਿਭਾਗ ਦੀ ਮੰਨੀਏ ਤਾਂ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਬੱਦਲ ਗਰਜ਼ਣ ਦੇ ਨਾਲ ਨਾਲ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਨੂੰ ਲੈ ਕੇ ਵਿਭਾਗ ਵਲੋਂ ਬਕਾਇਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਮੌਸਮ ਵਿਭਾਗ ਦੀ ਮੰਨੀਏ ਤਾਂ, ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਵਿਚ ਗੜਬੜ ਵਾਲੀਆਂ ਪੌਣਾਂ ਦੇ ਸਰਗਰਮ ਹੋਣ ਦੇ ਕਾਰਨ ਪੰਜਾਬ ਦੇ ਅੰਦਰ ਬੱਦਲ ਛਾਏ ਰਹਿ ਸਕਦੇ ਹਨ।
17March23 0830IST: Clouding associated with #WesternDisturbance #WD over Northwest India. In coming 3-4 Days Rainfall activity to increase over the Region.Thunderstorm with Lightning & Gusty winds at isolated also likely during next 2-3 days over Punjab, Haryana & Chandigarh. pic.twitter.com/FJMMlYY0QW
— IMD Chandigarh (@IMD_Chandigarh) March 17, 2023
ਜਦਕਿ ਪੂਰੇ ਪੰਜਾਬ ’ਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀਆਂ ਹਵਾਵਾਂ ਚੱਲਣ ਤੇ ਗਰਜ-ਚਮਕ ਨਾਲ ਛਿੱਟੇ ਪੈਣ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਬੂੰਦਾਬਾਂਦੀ ਤੇ ਹਵਾਵਾਂ ਨਾਲ ਦਿਨ ਦੇ ਤਾਪਮਾਨ ’ਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ।
ਦੱਸ ਦਈਏ ਕਿ, ਮੌਸਮ ਵਿਚ ਇੱਕੋ ਦਮ ਆਈ ਤਬਦੀਲੀ ਦੇ ਕਾਰਨ ਲੋਕ ਦਿਨੇ ਤਾਂ ਕੀ ਰਾਤ ਨੂੰ ਵੀ ਪੱਖੇ ਚਲਾ ਕੇ ਸੌਂ ਰਹੇ ਹਨ, ਉਹ ਵੀ ਮਾਰਚ ਦੇ ਮਹੀਨੇ ਵਿਚ। ਮਾਰਚ ਮਹੀਨੇ ਵਿਚ ਪੈ ਰਹੀ ਤੇਜ਼ ਗਰਮੀ ਦੇ ਕਾਰਨ ਕਿਸਾਨਾਂ ਦੇ ਸਾਹ ਸੁੱਕੇ ਪਏ ਹਨ, ਕਿਉਂਕਿ ਕਣਕ ਦਾ ਲਗਾਤਾਰ ਵਧੇ ਤਾਪਮਾਨ ਕਾਰਨ ਨੁਕਸਾਨ ਹੋ ਰਿਹਾ ਹੈ।
ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ।
Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com
(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।)