ਨਵੀਂ ਦਿੱਲੀ:
ਇਸ ਸਾਲ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਲੋਕ ਵਰਚੂਅਲ ਕਮਿਊਨੀਕੇਸ਼ਨ ਵੱਲ ਰੁਖ਼ ਕਰ ਰਹੇ ਹਨ। ਜਿਸ ਦੇਖਦੇ ਹੋਏ ਕਈ ਵੀਡੀਓ ਕਾਲਿੰਗ ਐਪਸ ਨੇ ਆਪਣੀ ਕੈਪੇਸਿਟੀ ਨੂੰ ਵਧਾਇਆ ਹੈ। ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਯੂਜ਼ਰਜ਼ ਇਕ ਦੂਜੇ ਨਾਲ ਕੁਨੈਕਟ ਹੋ ਸਕਣ। ਇਸੇ ਕ੍ਰਮ ‘ਚ Whatsapp ਨੇ ਵੀ ਆਪਣੇ ਵੀਡੀਓ ਕਾਲਿੰਗ ਫੀਚਰ ਨੂੰ ਅਨਹਾਂਸ ਕਰਕੇ ਲਿਮਿਟ ਨੂੰ 4 ਯੂਜ਼ਰਜ਼ ਤੋਂ ਵਧਾ ਕੇ 8 ਯੂਜ਼ਰਜ਼ ਤਕ ਕਰ ਦਿੱਤੀ ਹੈ।
ਹੁਣ Google Duo ਵੀਡੀਓ ਕਾਲਿੰਗ ਐਪ ‘ਚ ਵੀ ਲਿਮਿਟਸ ਨੂੰ ਵਧਾ ਕੇ 32 ਕਰ ਦਿੱਤਾ ਗਿਆ ਹੈ। ਭਾਵ ਕਿ ਇਕ ਵਾਰ ‘ਚ ਇਸ ਐਪ ਰਾਹੀਂ 32 ਲੋਕਾਂ ਨਾਲ ਵੀਡੀਓ ਕਾਲਿੰਗ ਕੀਤੀ ਜਾ ਸਕੇਗੀ। Google ਨੇ ਇਹ ਫੀਚਰ ਫਿਲਹਾਲ Android ਯੂਜ਼ਰਜ਼ ਲਈ ਰੋਲ ਆਊਟ ਕੀਤਾ ਹੈ। ਪਹਿਲਾਂ ਵੀ ਕੰਪਨੀ ਨੇ ਆਪਣੇ ਇਸ ਵੀਡੀਓ ਕਾਲਿੰਗ ਐਪ ਦੀ ਲਿਮਿਟ ਨੂੰ ਵਧਾ ਕੇ 12 ਕਰ ਦਿੱਤਾ ਸੀ। ਹੁਣ ਫਿਰ ਤੋਂ ਵਧਾਇਆ ਗਿਆ ਹੈ। Google ਨੇ ਇਸ ਤੋਂ ਇਲਾਵਾ ਆਪਣੇ Meet ਵੀਡੀਓ ਕਾਲਿੰਗ
ਐਪ ਨੂੰ ਵੀ Gmail ਨਾਲ ਇੰਟੀਗ੍ਰੇਟ ਕੀਤਾ ਹੈ, ਤਾਂ ਜੋ ਯੂਜ਼ਰਜ਼ ਨੂੰ ਵੀਡੀਓ ਕੰਨਫਰਾਸਿੰਗ ਲਈ ਵੱਖ ਤੋਂ ਨਵੇਂ ਵੈੱਬ ਪੇਜ ‘ਤੇ ਨਾ ਜਾਣਾ ਪਵੇ। Google Duo ਦਾ ਇਹ ਫੀਚਰ ਫਿਲਹਾਲ ਲਿਮੀਟਿਡ ਯੂਜ਼ਰਜ਼ ਲਈ ਰੋਲ ਆਊਟ ਕੀਤਾ ਗਿਆ ਹੈ। ਜਲਦ ਹੀ ਇਸ ਨੂੰ ਸਾਰੇ ਯੂਜ਼ਰਜ਼ ਲਈ ਰੋਲ ਆਊਟ ਕੀਤਾ ਜਾ ਸਕਦਾ ਹੈ। Google ਆਪਣੇ Duo ਯੂਜ਼ਰਜ਼ ਨੂੰ ਪਾਪ-ਅੱਪ ਮੈਸੇਜ ਰਾਹੀਂ ਇਨਫਾਰਮ ਕਰ ਰਿਹਾ ਹੈ ਕਿ ਉਨ੍ਹਾਂ ਦੀ ਵੀਡੀਓ ਕਾਲਿੰਗ ਲਿਮਿਟ ਨੂੰ ਵਧਾ ਦਿੱਤੀ ਗਈ ਹੈ।
ਜੇਕਰ ਆਪ ਵੀ Google Duo ਯੂਜ਼ਰਜ਼ ਹੈ ਤੇ ਤੁਹਾਡੇ ਕੋਲ ਇਹ ਮੈਸੇਜ ਨਹੀਂ ਆਇਆ ਹੈ ਤਾਂ ਤੁਹਾਨੂੰ ਥੋੜਾ ਇੰਤਜਾਰ ਕਰਨਾ ਪੈ ਸਕਦਾ। ਕੰਪਨੀ ਇਸ ਫੇਜ ਵਾਈਜ ਰੋਲ ਆਊਟ ਕਰ ਰਹੀ ਹੈ। ਇਹ ਫੀਚਰ ਐਡਰਾਈਂਡ ਸਮਾਰਟਫੋਨਸ ਦੇ ਨਾਲ-ਨਾਲ Google ਦੇ ਸਮਾਰਟ ਡਿਸਪਲੇਅ Nest Hub ਲਈ ਵੀ ਰੋਲ ਆਊਟ ਕੀਤਾ ਗਿਆ ਹੈ। Google Duo ਦੇ ਇਸ ਵੀਡੀਓ ਕਾਲਿੰਗ ਫੀਚਰ ‘ਚ ਅਪਗ੍ਰੇਡ ਤੋਂ ਬਾਅਦ Facebook ਦੀ ਮਲਕੀਅਤ ਵਾਲੇ ਇੰਸਟੈਂਟ ਮੈਸੇਜਿੰਗ ਐਪ Whatsapp ਨੂੰ ਚੁਣੌਤੀ ਮਿਲਣ ਵਾਲੀ ਹੈ। ਨਾਲ ਹੀ ਹੋਰ ਵੀਡੀਓ ਕਾਲਿੰਗ ਐਪਸ ਨੂੰ ਵੀ ਇਸ ਤੋਂ ਚੁਣੌਤੀ ਮਿਲ ਸਕਦੀ ਹੈ।