WhatsApp Feature : ਵਟਸਐਪ ਲਿਆਇਆ ਨਵਾਂ ਫ਼ੀਚਰ! ਜਲਦ ਹੋਵੇਗਾ ਲਾਂਚ

17

WhatsApp ਪਰਸਨਲ ਚੈਟ ਵਿੱਚ ਜਲਦੀ ਹੀ ਆਪਣਾ ਈਵੈਂਟਸ ਫੀਚਰ ਪੇਸ਼ ਕਰ ਸਕਦਾ ਹੈ। ਮੈਟਾ ਦੇ ਮੈਸੇਜਿੰਗ ਪਲੇਟਫਾਰਮ ਨੇ ਸਭ ਤੋਂ ਪਹਿਲਾ ਮਈ 2024 ਵਿੱਚ WhatsApp ਕਮਿਊਨਿਟੀਜ਼ ਵਿੱਚ ਇਸ ਫੀਚਰਜ਼ ਨੂੰ ਪੇਸ਼ ਕੀਤਾ ਸੀ।

ਹੁਣ ਰਿਪੋਰਟਾਂ ਦੱਸਦੀਆਂ ਹਨ ਕਿ ਕੰਪਨੀ ਐਂਡਰਾਇਡ ਤੇ ਆਈਓਐਸ ਲਈ ਇੰਡਵਿਜਿਊਲ ਚੈਟ ਵਿੱਚ ਇਸ ਫੰਕਸ਼ਨੈਲਿਟੀ ਨੂੰ ਟੈਸਟ ਕਰ ਰਹੀ ਹੈ।

ਇਹ ਆਉਣ ਵਾਲੇ ਦਿਨਾਂ ਵਿੱਚ ਗਲੋਬਲ ਯੂਜ਼ਰਜ਼ ਲਈ ਰੋਲ ਆਊਟ ਹੋ ਸਕਦਾ ਹੈ। ਕੁਝ ਦਿਨ ਪਹਿਲਾਂ ਇਹ ਵੀ ਖੁਲਾਸਾ ਹੋਇਆ ਸੀ ਕਿ ਕੰਪਨੀ ਸਟੇਟਸ ਅਪਡੇਟਸ ਲਈ ਮਿਊਜਿਕ ਐਡ ਕਰਨ ਵਾਲੇ ਫੀਚਰ ਵੀ ਟੈਸਟਿੰਗ ਕਰ ਰਹੀ ਹੈ। ਇਹ ਫੀਚਰ ਇੰਸਟਾਗ੍ਰਾਮ ਵਰਗਾ ਹੀ ਹੈ।

WABetaInfo ਦੀ ਰਿਪੋਰਟ ਅਨੁਸਾਰ, WhatsApp ਇੱਕ ਅਜਿਹੇ ਫੀਚਰ ਦੀ ਟੈਸਟਿੰਗ ਕਰ ਰਿਹਾ ਹੈ, ਜੋ ਯੂਜ਼ਰਜ਼ ਨੂੰ ਇੰਡੀਵਿਜਿਊਲ ਚੈਟਸ ਵਿੱਚ ਈਵੈਂਟਸ ਬਣਾਉਣ ਤੇ ਸ਼ੇਅਰ ਕਰਨ ‘ਚ ਮਦਦ ਕਰੇਗਾ।

ਮੌਜੂਦਾ ਸਮੇਂ ਇਹ ਫੀਚਰ ਸਿਰਫ਼ ਗਰੁੱਪ ਚੈਟਸ ਤੇ ਕਮਿਊਨੀਟਿਜ਼ ਵਿੱਚ ਸਹਾਇਤਾ ਕਰੇਗਾ। ਇਸ ਫੀਚਰਜ਼ ਫਿਲਹਾਲ ਐਂਡਰਾਇਡ (ਵਰਜਨ 2.25.3.6) ਤੇ iOS (ਵਰਜਨ 25.2.10.73) ਦੋਵਾਂ ‘ਤੇ ਬੀਟਾ ਯੂਜ਼ਰਜ਼ ਨਾਲ ਟੈਸਟ ਕੀਤਾ ਜਾ ਰਿਹਾ ਹੈ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੁਝ ਬੀਟਾ ਟੈਸਟਰਸ ਨੂੰ ਪਹਿਲਾਂ ਈਵੈਂਟ ਸ਼ਡਿਊਲਿੰਗ ਫੀਚਰ ਮਿਲ ਗਿਆ ਹੈ ਤੇ ਇਹ ਹੌਲੀ-ਹੌਲੀ ਜ਼ਿਆਦਾ ਯੂਜ਼ਰਜ਼ ਲਈ ਰੋਲ ਆਊਟ ਹੋ ਰਿਹਾ ਹੈ।

ਇਹ ਆਉਣ ਵਾਲੇ ਮਹੀਨਿਆਂ ਵਿੱਚ ਰੇਗੂਲਰ ਯੂਜ਼ਰਜ਼ ਲਈ ਰੋਲ ਆਊਟ ਹੋ ਸਕਦਾ ਹੈ। ਪਹਿਲਾਂ ਯੂਜ਼ਰਜ਼ ਨੂੰ ਈਵੈਂਟ ਸ਼ਡਿਊਲ ਲਈ ਟੂ-ਪਰਸਨਲ ਗਰੁੱਪਸ ਬਣਾਉਣ ਪੈਂਦਾ ਸੀ ਪਰ ਇਸ ਅਪਡੇਟ ਨਾਲ ਉਹ ਆਪਣੀ ਪਰਸਲਨ ਚੈਟ ‘ਤੇ ਕਿਸੇ ਵੀ ਜ਼ਰੂਰੀ ਈਵੈਂਟ ਨੂੰ ਅੋਰਗਨਾਈਜ਼ ਕਰ ਸਕਣਗੇ।

ਨਵਾਂ ਫੀਚਰ WhatsApp ਯੂਜ਼ਰਜ਼ ਨੂੰ ਪ੍ਰਾਈਵੇਟ ਗੱਲਬਾਤ ਵਿੱਚ ਈਵੈਂਟਸ ਸ਼ਡਿਊਲ ਤੇ ਮੈਨੇਜ ਕਰਨ ਦੀ ਆਗਿਆ ਦਿੰਦਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਹ ਸਾਰੀ ਜ਼ਰੂਰੀ ਜਾਣਕਾਰੀ ਨੂੰ ਇੱਕ ਸਿੰਗਲ ਮੈਸੇਜ ਵਿੱਚ ਇਕੱਠਾ ਕਰ ਕੇ ਅੱਗੇ-ਪਿੱਛੇ ਮੈਸੇਜਿੰਗ ਭੇਜਣ ਦੀ ਜ਼ਰੂਰਤ ਨੂੰ ਘਟਾਉਂਦਾ ਹੈ।