ਨਵੀਂ ਦਿੱਲੀ:
ਵਟਸਐਪ ਨੇ ਵੱਡਾ ਫ਼ੈਸਲਾ ਲੈਂਦੇ 18.5 ਲੱਖ ਭਾਰਤੀ ਅਕਾਊਂਟ ਨੂੰ ਮੁਕੰਮਲ ਤੌਰ ਤੇ ਬੈਨ ਕਰ ਦਿੱਤਾ ਹੈ। ਨਿਊਜ਼ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਿਕ, ਵਟਸਐਪ ਨੇ ਇਹ ਕਦਮ ਉਪਭੋਗਤਾਵਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਤੇ ਇਸ ਮੰਚ ’ਤੇ ਸੇਵਾ ਸ਼ਰਤਾਂ ਦੀ ਉਲੰਘਣਾ ਰੋਕਣ ਲਈ ਚੁੱਕਿਆ ਗਿਆ ਹੈ।
ਇਹ ਜਾਣਕਾਰੀ ਸੋਸ਼ਲ ਮੀਡੀਆ ਕੰਪਨੀ ਦੀ ਮਹੀਨਾਵਾਰ ਰਿਪੋਰਟ ਵਿੱਚ ਦਿੱਤੀ ਗਈ ਹੈ। ਪਿਛਲੇ ਸਾਲ ਲਾਗੂ ਹੋਏ ਨਵੇਂ ਆਈਟੀ ਨਿਯਮਾਂ ਤਹਿਤ 50 ਲੱਖ ਤੋਂ ਵੱਧ ਵਰਤੋਂਕਾਰਾਂ ਵਾਲੇ ਇਸ ਡਿਜੀਟਲ ਮੰਚ ਲਈ ਹਰ ਮਹੀਨੇ ਰਿਪੋਰਟ ਪ੍ਰਕਾਸ਼ਿਤ ਕਰਨੀ ਲਾਜ਼ਮੀ ਹੈ, ਜਿਸ ਵਿੱਚ ਸ਼ਿਕਾਇਤਾਂ ਤੇ ਉਨ੍ਹਾਂ ’ਤੇ ਕੀਤੀ ਗਈ ਕਾਰਵਾਈ ਦਾ ਵੇਰਵਾ ਸ਼ਾਮਲ ਹੁੰਦਾ ਹੈ।