Behavioural And Brain Sciences ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ, ਮੁੰਡੇ ਅਤੇ ਕੁੜੀਆਂ ਦੋਵੇਂ ਬ੍ਰੇਕਅੱਪ ਤੋਂ ਬਾਅਦ ਦੁਖੀ ਹੁੰਦੇ ਹਨ, ਪਰ ਇਸਨੂੰ ਪ੍ਰਗਟ ਕਰਨ ਦਾ ਤਰੀਕਾ ਵੱਖਰਾ ਹੁੰਦਾ ਹੈ। ਕੁੜੀਆਂ ਆਪਣਾ ਦਰਦ ਵਧੇਰੇ ਖੁੱਲ੍ਹ ਕੇ ਪ੍ਰਗਟ ਕਰਦੀਆਂ ਹਨ। ਉਹ ਰੋਂਦੀਆਂ ਹਨ, ਦੋਸਤਾਂ ਨਾਲ ਗੱਲਾਂ ਕਰਦੀਆਂ ਹਨ ਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹਨ।
ਇਸ ਨਾਲ ਉਨ੍ਹਾਂ ਨੂੰ ਮਾਨਸਿਕ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ ਮੁੰਡੇ ਅਕਸਰ ਆਪਣੇ ਦਰਦ ਨੂੰ ਦਬਾਉਂਦੇ ਹਨ। ਉਹ ਇਸਨੂੰ ਕਮਜ਼ੋਰੀ ਦੀ ਨਿਸ਼ਾਨੀ ਸਮਝਦੇ ਹਨ ਤੇ ਇਸਨੂੰ ਪ੍ਰਗਟ ਕਰਨ ਤੋਂ ਬਚਦੇ ਹਨ। ਇਸ ਕਾਰਨ ਉਨ੍ਹਾਂ ਦਾ ਦਰਦ ਲੰਬੇ ਸਮੇਂ ਤੱਕ ਬਣਿਆ ਰਹਿੰਦਾ ਹੈ ਅਤੇ ਉਨ੍ਹਾਂ ਦਾ ਅੰਦਰੋਂ ਦਮ ਘੁੱਟਦਾ ਰਹਿੰਦਾ ਹੈ।
ਮੁੰਡਿਆਂ ਨੂੰ ਅਕਸਰ ਕਿਹਾ ਜਾਂਦਾ ਹੈ ਕਿ ਉਹ ਆਪਣੀਆਂ ਭਾਵਨਾਵਾਂ ਨੂੰ ਲੁਕਾਉਣ ਅਤੇ ਆਪਣੇ ਆਪ ‘ਤੇ ਨਿਰਭਰ ਰਹਿਣ। ਇਸ ਲਈ ਉਨ੍ਹਾਂ ਕੋਲ ਕੋਈ ਅਜਿਹਾ ਸਹਾਰਾ ਨਹੀਂ ਹੈ ਜਿੱਥੇ ਉਹ ਆਪਣੀਆਂ ਭਾਵਨਾਵਾਂ ਨੂੰ ਖੁੱਲ੍ਹ ਕੇ ਪ੍ਰਗਟ ਕਰ ਸਕਣ।
ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਮਜ਼ਬੂਤ ਰਹਿਣ ਅਤੇ ਉਨ੍ਹਾਂ ਨੂੰ ਕਿਸੇ ਭਾਵਨਾਤਮਕ ਸਹਾਇਤਾ ਦੀ ਲੋੜ ਨਾ ਪਵੇ। ਇਹੀ ਕਾਰਨ ਹੈ ਕਿ ਜਦੋਂ ਉਨ੍ਹਾਂ ਦਾ ਬ੍ਰੇਕਅੱਪ ਹੁੰਦਾ ਹੈ ਤਾਂ ਉਨ੍ਹਾਂ ਨੂੰ ਇਕੱਲੇ ਹੀ ਦਰਦ ਨਾਲ ਨਜਿੱਠਣਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦਾ ਮਾਨਸਿਕ ਤਣਾਅ ਹੋਰ ਵੀ ਵੱਧ ਜਾਂਦਾ ਹੈ।
ਜ਼ਿਆਦਾ ਰੋਮਾਂਟਿਕ ਹੁੰਦੇ ਹਨ ਮਰਦ ਜ਼ਿਆਦਾ
ਅਧਿਐਨ ਦੇ ਅਨੁਸਾਰ ਔਰਤਾਂ ਨੂੰ ਇਹ ਮਹਿਸੂਸ ਹੋ ਸਕਦਾ ਹੈ ਕਿ ਉਨ੍ਹਾਂ ਦਾ ਪੁਰਸ਼ ਸਾਥੀ ਰੋਮਾਂਟਿਕ ਨਹੀਂ ਹੈ ਪਰ ਮਰਦ ਔਰਤਾਂ ਨਾਲੋਂ ਜ਼ਿਆਦਾ ਰੋਮਾਂਟਿਕ ਹੁੰਦੇ ਹਨ। ਮਰਦ ਆਪਣੇ ਰਿਸ਼ਤਿਆਂ ਵਿੱਚ ਔਰਤਾਂ ਨੂੰ ਪ੍ਰੇਰਣਾ ਦੇ ਸਰੋਤ ਵਜੋਂ ਦੇਖਦੇ ਹਨ ਅਤੇ ਪਹਿਲੀ ਨਜ਼ਰ ਵਿੱਚ ਪਿਆਰ ਦੀ ਧਾਰਨਾ ਮਰਦਾਂ ‘ਤੇ ਬਹੁਤ ਢੁਕਵੀਂ ਬੈਠਦੀ ਹੈ। ਮਰਦ ਔਰਤਾਂ ਨਾਲੋਂ ਜਲਦੀ ਪਿਆਰ ਵਿੱਚ ਪੈ ਜਾਂਦੇ ਹਨ ਅਤੇ ਆਪਣੇ ਰਿਸ਼ਤਿਆਂ ਨੂੰ ਆਪਣੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਮੰਨਦੇ ਹਨ।
ਔਰਤਾਂ ਰਿਸ਼ਤੇ ਤੋੜਨ ਵਿੱਚ ਅੱਗੇ
ਅਧਿਐਨ ਦੇ ਅਨੁਸਾਰ, ਰਿਸ਼ਤੇ ਵਿੱਚ ਹੋਣਾ ਮਰਦਾਂ ਲਈ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਉਨ੍ਹਾਂ ਦੇ ਤਣਾਅ ਨੂੰ ਘਟਾਉਂਦਾ ਹੈ ਅਤੇ ਉਨ੍ਹਾਂ ਦੀ ਸਮੁੱਚੀ ਸਿਹਤ ਵਿੱਚ ਸੁਧਾਰ ਕਰਦਾ ਹੈ। ਔਰਤਾਂ ਦੇ ਮੁਕਾਬਲੇ ਮਰਦ ਘੱਟ ਬ੍ਰੇਕਅੱਪ ਜਾਂ ਤਲਾਕ ਲੈਂਦੇ ਹਨ।
ਤਲਾਕ ਦੇ ਮਾਮਲਿਆਂ ਵਿੱਚ ਲਗਪਗ 70% ਮਾਮਲਿਆਂ ਵਿੱਚ ਔਰਤਾਂ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕਰਦੀਆਂ ਹਨ। ਜਦੋਂ ਕਿ ਔਰਤਾਂ ਬ੍ਰੇਕਅੱਪ ਨੂੰ ਸਵੈ-ਖੋਜ ਤੇ ਆਪਣੇ ਟੀਚਿਆਂ ‘ਤੇ ਧਿਆਨ ਕੇਂਦਰਿਤ ਕਰਨ ਦੇ ਮੌਕੇ ਵਜੋਂ ਦੇਖਦੀਆਂ ਹਨ ਮਰਦ ਇਸਨੂੰ ਆਪਣੇ ਸਵੈ-ਮਾਣ ਲਈ ਇੱਕ ਚੁਣੌਤੀ ਵਜੋਂ ਦੇਖਦੇ ਹਨ।