ਸੋਨੀਪਤ ‘ਚ ਮਹਿਲਾ ਕਬੱਡੀ ਖਿਡਾਰੀ ਅਤੇ ਉਸਦੇ ਭਰਾ ਦਾ ਗੋਲੀਆਂ ਮਾਰ ਕੇ ਕਤਲ

140

ਖਰਖੌਦਾ (ਸੋਨੀਪਤ) :

ਸੋਨੀਪਤ ਦੇ ਖਰਖੌਦਾ ਵਿਚ ਇਕ ਮਹਿਲਾ ਪਹਿਲਵਾਨ ਤੇ ਉਸਦੇ ਭਰਾ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ, ਪਿੰਡ ਹਲਾਲਪੁਰ ਸਥਿਤ ਸੁਸ਼ੀਲ ਕੁਮਾਰ ਕੁਸ਼ਤੀ ਅਕਾਦਮੀ ਵਿਚ ਟਰੇਨਿੰਗ ਲੈਣ ਵਾਲੀ 22 ਸਾਲਾ ਪਹਿਲਵਾਨ ਨਿਸ਼ਾ ਦਹੀਆ ਤੇ ਉਸਦੇ ਭਰਾ ਦੀ ਅਣਪਛਾਤੇ ਹਮਲਾਵਰਾਂ ਨੇ ਗੋਲ਼ੀ ਮਾਰ ਦਿੱਤੀ।

ਅਕਾਦਮੀ ਤੋਂ ਕੁਝ ਦੂਰੀ ’ਤੇ ਨਹਿਰ ਕੋਲ ਉਸਦੇ ਛੋਟੇ ਭਰਾ ਦੀ ਵੀ ਲਾਸ਼ ਮਿਲੀ ਹੈ ਜਦਕਿ ਉੱਥੇ ਗੋਲ਼ੀ ਲੱਗਣ ਨਾਲ ਗੰਭੀਰ ਰੂਪ ਨਾਲ ਜ਼ਖ਼ਮੀ ਨਿਸ਼ਾ ਦਹੀਆ ਦੀ ਮਾਂ ਨੂੰ ਵੀ ਗੋਲ਼ੀ ਲੱਗੀ ਹੈ। ਨਿਸ਼ਾ ਦੀ ਮਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ। ਫਿਲਹਾਲ ਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਹਲਾਲਪੁਰ ਪਿੰਡ ਤੋਂ ਨਾਹਰੀ ਰੋਡ ’ਤੇ ਕਰੀਬ ਪੰਜ ਸਾਲ ਤੋਂ ਸੁਸ਼ੀਲ ਕੁਮਾਰ ਕੁਸ਼ਤੀ ਅਕਾਦਮੀ ਚੱਲ ਰਹੀ ਹੈ। ਇਸ ਨੂੰ ਰੋਹਤਕ ਜ਼ਿਲ੍ਹੇ ਦੇ ਪਿੰਡ ਬਾਲੰਦ ਨਿਵਾਸੀ ਪਵਨ ਕੋਚ ਚਲਾਉਂਦਾ ਹੈ। ਅਕਾਦਮੀ ਵਿਚ ਆਸਪਾਸ ਦੇ ਪਿੰਡਾਂ ਦੇ ਗੱਭਰੂ ਤੇ ਮੁਟਿਆਰਾਂ ਕੁਸ਼ਤੀ ਦੀ ਟਰੇਨਿੰਗ ਲੈਣ ਆਉਂਦੇ ਹਨ।

ਇਸੇ ਅਕਾਦਮੀ ਵਿਚ ਹਲਾਲਪੁਰ ਨਿਵਾਸੀ 22 ਸਾਲਾ ਮੁਟਿਆਰ ਨਿਸ਼ਾ ਵੀ ਟਰੇਨਿੰਗ ਲੈ ਰਹੀ ਸੀ। ਉਸਦਾ 18 ਸਾਲਾ ਭਰਾ ਸੂਰਜ ਉਸ ਨੂੰ ਰੋਜ਼ਾਨਾ ਮੋਟਰਸਾਈਕਲ ’ਤੇ ਅਕਾਦਮੀ ਵਿਚ ਛੱਡਣ ਆਉਂਦਾ ਸੀ। ਬੁੱਧਵਾਰ ਨੂੰ ਵੀ ਸੂਰਜ ਆਪਣੀ ਭੈਣ ਨਿਸ਼ਾ ਨੂੰ ਛੱਡਣ ਆਇਆ ਸੀ।

ਦੱਸਿਆ ਜਾਂਦਾ ਹੈ ਕਿ ਦੁਪਹਿਰ ਕਰੀਬ ਡੇਢ ਵਜੇ ਅਕਾਦਮੀ ਵਿਚ ਨਿਸ਼ਾ ਦੀ ਤੇ ਅਕਾਦਮੀ ਤੋਂ ਕੁਝ ਦੂਰੀ ’ਤੇ ਨਹਿਰ ਪਾਰ ਕਰ ਕੇ ਹਲਾਲਪੁਰ ਵੱਲ ਜਾਣ ਵਾਲੇ ਰਸਤੇ ’ਤੇ ਉਸਦੇ ਭਰਾ ਸੂਰਜ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਇਹੀ ਨਹੀਂ, ਨਹਿਰ ਕੋਲ ਹੀ ਇਨ੍ਹਾਂ ਦੀ ਮਾਂ ਧਨਪਤੀ ਨੂੰ ਵੀ ਗੋਲੀ ਮਾਰੀ ਗਈ, ਜਿਸ ਵਿਚ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਧਨਪਤੀ ਨੂੰ ਖਰਖੌਦਾ ਦੇ ਸਰਕਾਰੀ ਹਸਪਤਾਲ ਭਿਜਵਾਇਆ, ਜਿਥੋਂ ਉਸ ਨੂੰ ਪੀਜੀਆਈ, ਰੋਹਤਕ ਰੈਫਰ ਕਰ ਦਿੱਤਾ ਗਿਆ ਹੈ।

ਕੋਚ ’ਤੇ ਹੱਤਿਆ ਦਾ ਲੱਗਾ ਦੋਸ਼

ਫਿਲਹਾਲ ਗੋਲੀ ਮਾਰਨ ਦਾ ਦੋਸ਼ ਕੋਚ ਪਵਨ ’ਤੇ ਲਗਾਇਆ ਜਾ ਰਿਹਾ ਹੈ। ਪਵਨ ਦੀ ਪਤਨੀ ਵੀ ਅਕਾਦਮੀ ਵਿਚ ਹੀ ਕੋਚ ਸੀ। ਪੁਲਿਸ ਅਨੁਸਾਰ, ਪਵਨ ਕੋਚ ਆਪਣੀ ਪਤਨੀ ਤੇ ਬੱਚਿਆਂ ਨਾਲ ਫਰਾਰ ਹੈ। ਉਸਦੀ ਭਾਲ ਕੀਤੀ ਜਾ ਰਹੀ ਹੈ। ਵਾਰਦਾਤ ਦੇ ਪਿੱਛੇ ਫਿਲਹਾਲ ਪੈਸਿਆਂ ਦਾ ਲੈਣ-ਦੇਣ ਦੱਸਿਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।

Where to get Psychology Jobs?

ਨਵੀਂ ਨੌਕਰੀ ਦੇ ਤਣਾਅ ਨਾਲ ਕਿਵੇਂ ਨਜਿੱਠੀਏ?

LEAVE A REPLY

Please enter your comment!
Please enter your name here