World Hypertension Day 2020 : ਅੱਜ ਦੁਨੀਆਭਰ ‘ਚ ਵਿਸ਼ਵ ਹਾਈ ਬਲੱਡ ਪ੍ਰੈਸ਼ਰ ਦਿਵਸ ਮਨਾਇਆ ਜਾ ਰਿਹਾ ਹੈ, ਇਸ ਲਈ ਅੱਜ ਅਸੀਂ ਹਾਈ ਬੀਪੀ ਦੀ ਸਮੱਸਿਆ ਪਿਛਲੇ ਕਾਰਨਾਂ ਬਾਰੇ ਗੱਲ ਕਰਾਂਗੇ। ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਂਸ਼ਨ ਦੀ ਸਮੱਸਿਆ ਤੇਜ਼ੀ ਨਾਲ ਵਧਦੀ ਦੇਖੀ ਜਾ ਰਹੀ ਹੈ। ਇਸ ਦੇ ਲਈ ਹਾਈ ਬਲੱਡ ਪ੍ਰੈਸ਼ਰ ਦੇ ਲੱਛਣਾਂ ਤੇ ਇਲਾਜ ਬਾਰੇ ਜਾਣਨਾ ਤੇ ਸਮਝਣਾ ਜ਼ਰੂਰੀ ਹੈ।
ਤੁਸੀਂ ਇਹ ਕਹਾਵਤ ਜ਼ਰੂਰ ਸੁਣੀ ਹੋਵੇਗੀ ਕਿ ‘ਜਾਣਕਾਰੀ ਹੀ ਬਚਾਅ ਹੈ’, ਤਾਂ ਇਹੀ ਵਜ੍ਹਾ ਹੈ ਕਿ ਤੁਹਾਨੂੰ ਹਾਈ ਬੀਪੀ ਦੇ ਲੱਛਣਾਂ ਨੂੰ ਪਛਾਣਨ ਦੀ ਜ਼ਰੂਰਤ ਹੈ ਤਾਂ ਜੋ ਤੁਸੀਂ ਸਮਾਂ ਰਹਿੰਦੇ ਹਾਈ ਬਲੱਡ ਪ੍ਰੈਸ਼ਰ ਨੂੰ ਫੌਰਨ ਕੰਟਰੋਲ ਕਰ ਲਓ।
ਜੇਕਰ ਤੁਸੀਂ ਵੀ ਜ਼ਿੰਦਗੀ ‘ਚ ਤਣਾਅ ਲੈਣ ਲੱਗੇ ਹੋ ਤਾਂ ਸੰਭਲ ਜਾਓ। ਇਹ ਤੁਹਾਡੀ ਸਿਹਤ ਲਈ ਬੇਹੱਦ ਖ਼ਤਰਨਾਕ ਹੋ ਸਕਦਾ ਹੈ। ਗ਼ਲਤ ਖਾਣ-ਪੀਣ ਦੀਆਂ ਆਦਤਾਂ ਹਾਈਪਰਟੈਂਸ਼ਨ ਜਾਂ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਨੂੰ ਦਾਅਵਤ ਦਿੰਦੀਆਂ ਹਨ। ਇਸ ਨੂੰ ਸਾਈਲੈਂਟ ਕਿਲਰ ਕਿਹਾ ਜਾਂਦਾ ਹੈ। ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਾਰਟ ਅਟੈਕ ਹਾਈਪਰਟੈਂਸ਼ਨ ਦੀ ਵਜ੍ਹਾ ਨਾਲ ਵੀ ਹੋ ਸਕਦਾ ਹੈ। ਇਸ ਪ੍ਰਤੀ ਲੋਕਾਂ ਵਿਚਕਾਰ ਜਾਗਰੂਕਤਾ ਲਿਆਉਣ ਲਈ ਹਰ ਸਾਲ 17 ਮਈ ਨੂੰ ਵਰਲਡ ਹਾਈਪਰਟੈਂਸ਼ਨ ਡੇਅ ਮਨਾਇਆ ਜਾਂਦਾ ਹੈ।
ਕੀ ਹੈ ਹਾਈਪਰਟੈਂਸ਼ਨ
ਹਾਈਪਰਟੈਂਸ਼ਨ ਹਾਈ ਬਲੱਡ ਪ੍ਰੈਸ਼ਰ ਉਹ ਸਥਿਤੀ ਹੁੰਦੀ ਹੈ ਜਦੋਂ ਨਾੜੀਆਂ ‘ਚ ਖ਼ੂਨ ਦਾ ਦਬਾਅ ਵਧਦਾ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ। ਇਨ੍ਹਾਂ ਵਿਚ ਤਣਾਅ, ਫਾਸਟ ਫੂਡ, ਕਸਰਤ ਦੀ ਘਾਟ, ਸਿਗਰਟਨੋਸ਼ੀ ਆਦਿ ਸ਼ਾਮਲ ਹਨ। ਆਮ ਬਲੱਡ ਸਰਕੂਲੇਸ਼ਨ ਦੀ ਰੇਂਜ 120/80 ਐੱਮਐੱਮਐੱਚ ਹੁੰਦੀ ਹੈ। ਹਾਈਪਰਟੈਂਸ਼ਨ ਵਧਣ ਨਾਲ ਇਸ ਦਾ ਅਸਰ ਸਰੀਰ ਦੇ ਮੁੱਖ ਅੰਗਾਂ ਜਿਵੇਂ ਬ੍ਰੇਨ, ਕਿਡਨੀ, ਦਿਲ, ਅੱਖਾਂ ਆਦਿ ‘ਤੇ ਹੁੰਦਾ ਹੈ।
ਕੀ ਹੈ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰਟੈਂਸ਼ਨ ਦੇ ਲੱਛਣ
ਸਿਰਦਰਦ, ਚੱਕਰ ਆਉਣਾ, ਸਿਰ ਭਾਰਾ ਹੋਣਾ, ਛਾਤੀ ‘ਚ ਤੇਜ਼ ਦਰਦ, ਸਿਰ ਘੁੰਮਣਾ, ਉਲਟੀ ਆਉਣ ਵਰਗਾ ਮਹਿਸੂਸ ਹੋਣਾ, ਬੇਚੈਨੀ, ਘਬਰਾਹਟ, ਥਕਾਵਟ, ਧੁੰਦਲਾ ਦਿਸਣਾ, ਕਮਜ਼ੋਰੀ ਮਹਿਸੂਸ ਹੋਣੀ, ਨੱਕ ‘ਚੋਂ ਖ਼ੂਨ ਆਉਣਾ ਆਦਿ।
-
ਇਸ ਤੋਂ ਬਚਣ ਲਈ ਕੀ ਕਰੀਏ…
-
ਹਰੀਆਂ-ਸਬਜ਼ੀਆਂ ਤੇ ਫਲਾਂ ਦਾ ਸੇਵਨ ਕਰੋ।
-
6 ਮਹੀਨੇ ‘ਚ ਇਕ ਵਾਰ ਬੀਪੀ ਜ਼ਰੂਰ ਚੈੱਕ ਕਰਵਾਓ।
-
ਭੋਜਨ ‘ਚ ਨਮਕ ਦੀ ਮਾਤਰਾ ਘੱਟ ਰੱਖੋ।
-
ਸਰੀਰ ਨੂੰ ਐਕਟਿਵ ਰੱਖੋ ਤੇ ਆਪਣਾ ਵਜ਼ਨ ਘਟਾਓ।
-
ਸਿਗਰਟਨੋਸ਼ੀ ਤੇ ਸ਼ਰਾਬ ਦੇ ਸੇਵਨ ਤੋਂ ਬਚੋ।
-
ਘੱਟ ਪੈਟ ਵਾਲੇ ਡੇਅਰ ਉਤਪਾਦਾਂ ਨੂੰ ਖ਼ੁਰਾਕ ‘ਚ ਸ਼ਾਮਲ ਕਰੋ।
-
ਰੋਜ਼ਾਨਾ ਕਰੀਬ 1 ਘੰਟਾ ਕਸਰਤ ਕਰੋ।
-
ਰੋਜ਼ਾਨਾ ਸੇਰ ਦੀ ਸੈਰ ਜਾਂ ਦੌੜਨ ਦੀ ਆਦਤ ਪਾਓ।
-
ਪਰਿਵਾਰ ਨਾਲ ਵਧੀਆ ਸਮਾਂ ਗੁਜ਼ਾਰੋ।