Italy ਦੇ ਪੱਤਰਕਾਰ ਗਿਉਲੀਆ ਕੋਰਟੇਸ ਨੇ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੇ ਕੱਦ ਬਾਰੇ ਕੀਤੀ ਸੀ ਟਿੱਪਣੀ
ਇਟਲੀ
ਇਟਲੀ (Italy) ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੇ ਕੱਦ ਦਾ ਮਜ਼ਾਕ ਉਡਾਉਣ ਵਾਲੇ ਪੱਤਰਕਾਰ ਨੂੰ ਸਥਾਨਕ ਅਦਾਲਤ ਨੇ 5465 ਡਾਲਰ (4.57 ਲੱਖ) ਦਾ ਜੁਰਮਾਨਾ ਕੀਤਾ ਹੈ।
ਇਹ ਮਾਮਲਾ ਅਕਤੂਬਰ 2021 ਦਾ ਹੈ। ਜਦੋਂ ਇਕ ਪੱਤਰਕਾਰ ਗਿਉਲੀਆ ਕੋਰਟੇਸ ਨੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦੇ ਕੱਦ ਬਾਰੇ ਟਿੱਪਣੀ ਕੀਤੀ। ਸੋਸ਼ਲ ਮੀਡੀਆ ‘ਤੇ ਪੀਐਮ ਮੇਲੋਨੀ ‘ਤੇ ਕੀਤੀ ਟਿੱਪਣੀ ਤੋਂ ਬਾਅਦ ਪੱਤਰਕਾਰ ਕੋਰਟੇਸ ਦੀਆਂ ਮੁਸ਼ਕਲਾਂ ਵਧ ਗਈਆਂ।
ਇਟਲੀ ਦੇ ਪ੍ਰਧਾਨ ਮੰਤਰੀ ਮੇਲੋਨੀ ਨੇ ਪੱਤਰਕਾਰ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਦਰਅਸਲ, ਮੇਲੋਨੀ ਨੇ ਕੋਰਟੇਸ ਦੁਆਰਾ ਪ੍ਰਕਾਸ਼ਿਤ ਆਪਣੀ ਇੱਕ ਫੋਟੋ ‘ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਫੋਟੋ ਫਰਜ਼ੀ ਹੈ। ਫੋਟੋ ਦੇ ਪਿਛੋਕੜ ਵਿੱਚ ਮਰਹੂਮ ਨੇਤਾ ਬੇਨੀਟੋ ਮੁਸੋਲਿਨੀ ਦੀ ਤਸਵੀਰ ਸੀ।
ਕੋਰਟੇਸ ਨੇ ਟਵੀਟ ਕੀਤਾ ਸੀ, ਜਿਸ ਦਾ ਤਰਜਮਾ ਸੀ ਕਿ ਮੈਂ ਤੁਹਾਡੇ ਤੋਂ ਡਰਦਾ ਨਹੀਂ ਹਾਂ। ਮੈਂ ਤੁਹਾਨੂੰ ਦੇਖ ਵੀ ਨਹੀਂ ਸਕਦਾ, ਕਿਉਂਕਿ ਤੁਹਾਡੀ ਉਚਾਈ ਸਿਰਫ 1.2 ਮੀਟਰ (4 ਫੁੱਟ) ਹੈ। ਤੁਹਾਨੂੰ ਦੱਸ ਦੇਈਏ ਕਿ ਵੱਖ-ਵੱਖ ਮੀਡੀਆ ਵੈੱਬਸਾਈਟਾਂ ‘ਤੇ ਮੇਲੋਨੀ ਦੀ ਉਚਾਈ 1.58 ਤੋਂ 1.63 ਮੀਟਰ ਦੱਸੀ ਗਈ ਹੈ।
ਕੋਰਟੇਸ ਨੂੰ ਅਦਾਲਤ ਨੇ ਇਤਾਲਵੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਦਾ ਮਜ਼ਾਕ ਉਡਾਉਣ ਲਈ 5,000 ਯੂਰੋ (5,465 ਡਾਲਰ) ਦਾ ਹਰਜਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ।
ਫੈਸਲੇ ਤੋਂ ਬਾਅਦ ਐਕਸ ‘ਤੇ ਅੰਗਰੇਜ਼ੀ ਵਿਚ ਲਿਖਦੇ ਹੋਏ ਕੋਰਟੇਸ ਨੇ ਕਿਹਾ ਕਿ ਇਟਲੀ ਵਿਚ ਸੁਤੰਤਰ ਪੱਤਰਕਾਰਾਂ ਲਈ ਇਹ ਮੁਸ਼ਕਲ ਸਮਾਂ ਹੈ। ਉਸਨੇ ਕਿਹਾ, “ਆਓ ਉਮੀਦ ਕਰੀਏ ਕਿ ਚੰਗੇ ਦਿਨ ਆਉਣ ਵਾਲੇ ਹਨ। ਅਸੀਂ ਹਾਰ ਨਹੀਂ ਮੰਨਾਂਗੇ!” ਹਾਲਾਂਕਿ ਪੀਐਮ ਮੇਲੋਨੀ ਦੇ ਵਕੀਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੁਰਮਾਨੇ ਦੀ ਰਕਮ ਦਾਨ ਕਰਨਗੇ।