ਸ਼ੁੱਕਰਵਾਰ, ਜੂਨ 14, 2024
No menu items!
HomeWorldUS Breaking- ਅਮਰੀਕਾ 'ਚ ਮਸਜਿਦ ਦੇ ਬਾਹਰ ਚੱਲੀਆਂ ਤਾਬੜਤੋੜ ਗੋਲੀਆਂ, ਇਮਾਮ ਦਾ...

US Breaking- ਅਮਰੀਕਾ ‘ਚ ਮਸਜਿਦ ਦੇ ਬਾਹਰ ਚੱਲੀਆਂ ਤਾਬੜਤੋੜ ਗੋਲੀਆਂ, ਇਮਾਮ ਦਾ ਕਤਲ

ਨਿਊਜਰਸੀ- 

ਅਮਰੀਕਾ ‘ਚ ਬੁੱਧਵਾਰ ਨੂੰ ਇਕ ਇਮਾਮ ਦੀ ਹੱਤਿਆ ਕਰ ਦਿੱਤੀ ਗਈ। ਇਹ ਘਟਨਾ ਨਿਊਜਰਸੀ ਸੂਬੇ ਦੇ ਨੇਵਾਰਕ ਸ਼ਹਿਰ ਦੀ ਹੈ ਅਤੇ ਉਹ ਵੀ ਇਕ ਮਸਜਿਦ ਦੇ ਬਾਹਰ।

ਕਤਲ ਕੀਤੇ ਗਏ ਇਮਾਮ ਦਾ ਨਾਂ ਹਸਨ ਸ਼ਰੀਫ ਸੀ। ਨੇਵਾਰਕ ਵਿੱਚ ਇੱਕ ਮਸਜਿਦ ਦੇ ਬਾਹਰ ਇਮਾਮ ਹਸਨ ਸ਼ਰੀਫ ਉੱਤੇ ਗੋਲੀਬਾਰੀ ਕੀਤੀ ਗਈ ਸੀ। ਇਸ ਹਾਦਸੇ ‘ਚ ਹਸਨ ਗੰਭੀਰ ਜ਼ਖਮੀ ਹੋ ਗਿਆ ਅਤੇ ਬਾਅਦ ‘ਚ ਉਸ ਦੀ ਮੌਤ ਹੋ ਗਈ।

ਇਮਾਮ ਹਸਨ ਦੀ ਮੌਤ ਤੋਂ ਬਾਅਦ ਪੁਲਿਸ ਹੁਣ ਉਸ ਮਸਜਿਦ ਦੇ ਬਾਹਰ ਤਾਇਨਾਤ ਕਰ ਦਿੱਤੀ ਗਈ ਹੈ ਜਿੱਥੇ ਹਸਨ ਨੂੰ ਗੋਲੀ ਮਾਰੀ ਗਈ ਸੀ। ਇਹ ਫੈਸਲਾ ਸੁਰੱਖਿਆ ਕਾਰਨਾਂ ਕਰਕੇ ਲਿਆ ਗਿਆ ਹੈ। ਇਸ ਹਾਦਸੇ ਕਾਰਨ ਮਸਜਿਦ ਨੂੰ ਜਾਣ ਵਾਲੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ।

ਹਸਨ ਦੀ ਮੌਤ ਤੋਂ ਬਾਅਦ ਨੇਵਾਰਕ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਹਮਲਾਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਘਟਨਾ ਦੇ ਕਾਰਨਾਂ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

RELATED ARTICLES

Most Popular

Recent Comments