Yes Bank ਐੱਫਪੀਓ ਦੇ ਰਾਹੀਂ ਜੁਟਾਏਗਾ 15,000 ਕਰੋੜ, ਮਿਲੇਗਾ ਸਸਤੇ ‘ਚ ਸ਼ੇਅਰ ਖਰੀਦਣ ਦਾ ਮੌਕਾ

174

ਨਵੀਂ ਦਿੱਲੀ:

ਪ੍ਰਾਈਵੇਟ ਸੈਕਟਰ ਦੇ Yes Bank ਨੇ ਕਿਹਾ ਕਿ ਉਹ ਫੋਲੋ-ਔਨ ਪਬਲਿਕ ਆਫਰ (ਐੱਫਪੀਓ) ਜਰੀਏ ਫੰਡ ਜੁਟਾਏਗਾ। ਬੈਂਕ ਦੀ ਐੱਫਪੀਓ ਜਰੀਏ 15,000 ਕਰੋੜ ਰੁਪਏ ਜੁਟਾਉਣ ਦੀ ਮੁਹਿੰਮ ਹੈ। ਇਹ ਆਫਰ 15 ਜੁਲਾਈ ਨੂੰ ਖੁਲ੍ਹੇਗਾ ਤੇ 17 ਜੁਲਾਈ 2020 ਨੂੰ ਬੰਦ ਹੋ ਜਾਵੇਗਾ। ਇਸ ਆਫਰ ‘ਚ ਨਿਵੇਸ਼ਕਾਂ ਨੂੰ ਘੱਟ ਦਰ ‘ਤੇ ਯਸ ਬੈਂਕ ਦੇ ਸ਼ੇਅਰ ਖਰੀਦਣ ਦਾ ਮੌਕਾ ਮਿਲੇਗਾ।

ਇਸ ਤੋਂ ਪਹਿਲਾਂ ਇਸ ਹਫ਼ਤੇ ਯਸ ਬੈਂਕ ਨੂੰ ਆਪਣੇ-ਆਪਣੇ ਨਿਰਦੇਸ਼ਕ ਬੋਰਡ ਦੀ ਪੂੰਜੀ ਜੁਟਾਉਣ ਵਾਲੀ ਕਮੇਟੀ (ਸੀਆਰਸੀ) ਤੋਂ ਐੱਫਪੀਓ ਰਾਹੀਂ ਪੂੰਜੀ ਜੁਟਾਉਣ ਦੀ ਮਨਜੂਰੀ ਮਿਲੀ ਹੈ। Yes Bank ਨੇ ਇਕ ਰੇਗੂਲੇਟਰੀ ਫਾਈਲਿੰਗ ‘ਚ ਕਿਹਾ, ‘ਬੈਂਕ ਨੇ ਇਸ ਪ੍ਰਸਤਾਵ ਦੇ ਸਬੰਧ ‘ਚ Registrar of Companies ਨਾਲ 7 ਜੁਲਾਈ 2020 ਤਰੀਕ ਵਾਲਾ ਰੈੱਡ ਹੈਰਿੰਗ ਪ੍ਰੌਸਪੇਕਟਸ ਦਾਇਰ ਕੀਤਾ ਹੈ।’

Yes Bank ਨੇ ਦੱਸਿਆ ਕਿ ਐੱਫਪੀਓ ਦਾ ਆਕਾਰ 15,000 ਕਰੋੜ ਦਾ ਹੋਵੇਗਾ। ਇਹ ਫੰਡ Equity shares ਜਾਰੀ ਕਰ ਕੇ ਇਕੱਠਾ ਕੀਤਾ ਜਾਵੇਗਾ। ਇਸ ‘ਚ 200 ਕਰੋੜ ਰੁਪਏ ਤਕ ਦਾ ਕਰਮਚਾਰੀ Reservations ਹਿੱਸਾ ਵੀ ਸ਼ਾਮਲ ਹੈ। ਦੇਸ਼ ਦੇ ਸਭ ਤੋਂ ਵੱਡੇ ਐੱਸਬੀਆਈ ਨੇ ਬੁੱਧਵਾਰ ਨੂੰ ਇਕ ਬਿਆਨ ‘ਚ ਦੱਸਿਆ ਕਿ ਬੈਂਕ ਦੀ ਕੇਂਦਰੀ ਬੋਰਡ ਦੀ ਕਾਰਜਕਾਰੀ ਕਮੇਟੀ ਨੇ ਯਸ ਬੈਂਕ ਦੇ ਐੱਫਪੀਓ ਦੇ ਅਧਿਕਤਮ 1760 ਕਰੋੜ ਰੁਪਏ ਤਕ ਨਿਵੇਸ਼ ਕਰਨ ਦੀ ਆਗਿਆ ਦਿੱਤੀ ਹੈ।