ZOOM ਐਪ ਭਾਰਤ ’ਚ ਕਰੇਗੀ ਨਿਵੇਸ਼, ਕਈ ਲੋਕਾਂ ਨੂੰ ਮਿਲੇਗਾ ਰੁਜ਼ਗਾਰ

371

ਨਵੀਂ ਦਿੱਲੀ :

ਹਰਮਨਪਿਆਰੀ ਵੀਡੀਓ ਕਾਨਫੰਰਸਿੰਗ ਐਪ ਜ਼ੂਮ ਅਗਲੇ ਪੰਜ ਸਾਲਾਂ ਵਿਚ ਭਾਰਤ ਵਿਚ ਇਕ ਅਹਿਮ ਨਿਵੇਸ਼ ਕਰਨ ਅਤੇ ਹਾਇਰਿੰਗ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਅਰਬਪਤੀ ਮੁਕੇਸ਼ ਅੰਬਾਨੀ ਨੇ ਜ਼ੂੁਮ ਨੂੰ ਟੱਕਰ ਦੇਣ ਲਈ ਜੀਓਮੀਟ ਲਾਂਚ ਕੀਤੀ ਹੈ। ਉਤਪਾਦ ਅਤੇ ਇੰਜੀਨੀਅਰਿੰਗ ਦੇ ਪ੍ਰਧਾਨ ਵੇਲਚਾਮੀ ਸ਼ੰਕਰਲਿੰਗਮ ਨੇ ਇਕ ਬਲਾਗ ਪੋਸਟ ਵਿਚ ਕਿਹਾ ਕਿ ਜ਼ੂੁਮ ਅਤੇ ਚੀਨ ਬਾਰੇ ਕੁਝ ਗਲਤਫਹਿਮੀਆਂ ਹਨ।

ਉਨ੍ਹਾਂ ਕਿਹਾ ਕਿ ਭਾਰਤੀ ਬਾਜ਼ਾਰ ਵਿਚ ਅਸੀਂ ਜਿਵੇਂ ਜਿਵੇਂ ਆਪਣੇ ਕਾਰੋਬਾਰ ਦਾ ਵਿਸਥਾਰ ਕਰਾਂਗੇ, ਸਾਨੂੰ ਲੈ ਕੇ ਕੁਝ ਭਰਮ ਪੈਦਾ ਹੁੰਦੇ ਜਾਣਗੇ ਪਰ ਅਸੀਂ ਇਸ ਜ਼ਰੀਏ ਕੰਮ ਕਰਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਜ਼ੂਮ ਇਕ ਅਮਰੀਕੀ ਕੰਪਨੀ ਹੈ ਜੋ ਜਨਤਕ ਰੂਪ ਵਿਚ NASDAQ ’ਤੇ ਕਾਰੋਬਾਰ ਕਰਦੀ ਹੈ। ਕੋਵਿਡ 19 ਲਾਕਡਾਊਨ ਤੋਂ ਬਾਅਦ ਜ਼ੂਮ ਦੇ ਯੂਜ਼ਰਜ਼ ਦੀ ਗਿਣਤੀ ਵਿਚ ਭਾਰੀ ਇਜਾਫ਼ਾ ਹੋਇਆ ਹੈ ਪਰ ਹੁਣ ਉਸ ਨੂੰ ਜੀਓਮੀਟ ਦੀ ਹੋਂਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜੀਓਮੀਟ ਲਾਂਚ ਹੋਣ ਤੋਂ ਬਾਅਦ ਤੋਂ ਹੀ ਅਸੀਮਤ ਮੁਫਤ ਵੀਡੀਓ ਕਾਲਿੰਗ ਦੇ ਰਿਹਾ ਹੈ ਅਤੇ ਲਾਂਚ ਦੇ ਇਕ ਹਫ਼ਤੇ ਦੇ ਅੰਦਰ ਇਸ ਨੂੰ ਲਗਪਗ 10 ਲੱਖ ਲੋਕ ਡਾਊੁਨਲੋਡ ਕਰ ਚੁੱਕੇ ਹਨ। ਜ਼ੂਮ ਦਾ ਪਲੇਟਫਾਰਮ ਮੁਫ਼ਤ ਵਿਚ 40 ਮਿੰਟ ਦਾ ਵੀਡੀਓ ਕਾਲਿੰਗ ਦਿੰਦਾ ਹੈ। ਬਲਾਗ ਜ਼ਰੀਏ ਸ਼ੰਕਰਲਿੰਗਮ ਨੇ ਕਿਹਾ ਕਿ ਭਾਰਤ ਜ਼ੂਮ ਲਈ ਇਕ ਮਹੱਤਵਪੂਰਨ ਬਾਜ਼ਾਰ ਹੈ ਅਤੇ ਕੰਪਨੀ ਇਸ ਵਿਚ ਆਪਣੇ ਮੌਕੇ ਤਲਾਸ਼ਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।

ਉਨ੍ਹਾਂ ਕਿਹਾ ਕਿ ਸਾਡੇ ਕੋਲ ਅਗਲੇ ਪੰਜ ਸਾਲਾਂ ਵਿਚ ਦੇਸ਼ ਵਿਚ ਮਹੱਤਵਪੂਰਨ ਨਿਵੇਸ਼ ਦੀ ਯੋਜਨਾ ਵੀ ਬਣਾ ਰਿਹਾ ਹੈ, ਜਿਸ ਵਿਚ ਸਾਡੇ ਕੰਮ ਨੂੰ ਵਿਸਥਾਰ ਮਿਲਣ ਦੇ ਨਾਲ ਨਾਲ ਇਸ ਖੇਤਰ ਵਿਚ ਵਧੇਰੇ ਪ੍ਰਤਿਭਾਵਾਂ ਨੂੰ ਕੰਮ ਕਰਨਾ ਦਾ ਮੌਕਾ ਮਿਲਣਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜ਼ੂਮ ਭਾਰਤੀ ਕਾਰੋਬਾਰੀਆਂ, ਸਰਕਾਰੀ ਏਜੰਸੀਆਂ, ਭਾਈਚਾਰਕ ਗਰੁੱਪਾਂ, ਸਕੂਲਾਂ, ਅਧਿਆਪਕਾਂ ਅਤੇ ਹੋਰ ਯੂੁਜ਼ਰਜ਼ ਨਾਲ ਜੁੜੇ ਰਹਿਣ ਵਿਚ ਮਦਦ ਕਰ ਰਿਹਾ ਹੈ।