ਡੀ.ਟੀ.ਐਫ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਵੱਲੋਂ ਹੜ੍ਹ ਪੀੜਤ ਖੇਤਰਾਂ ਵਿੱਚ ਵਿਦਿਆਰਥੀਆਂ ਨੂੰ ਵੰਡੀਆਂ ਕਾਪੀਆਂ

On: ਜੂਨ 3, 2026 1:44 ਬਾਃ ਦੁਃ

 

ਡੀ.ਟੀ.ਐਫ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਇਕਾਈ ਵੱਲੋਂ ਹੜ੍ਹ ਪੀੜਤ ਖੇਤਰਾਂ ਵਿੱਚ ਵਿਦਿਆਰਥੀਆਂ ਨੂੰ ਵੰਡੀਆਂ ਕਾਪੀਆਂ

ਹੜ੍ਹ ਪ੍ਰਭਾਵਿਤ ਬਾਰਡਰ ਖੇਤਰ ਪਿੰਡ ਸੁਧਾਰ ਵਿਖ਼ੇ ਨੇੜਲੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੀਤੀਆਂ ਕਾਪੀਆਂ ਤਕਸੀਮ-ਅਸ਼ਵਨੀ ਅਵਸਥੀ

ਲੋਕ ਹਿੱਤ ਵਿੱਚ ਹੜ੍ਹ ਪ੍ਰਭਾਵਿਤ ਖੇਤਰ ਦੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੀ ਆਸ ਨਾਲ ਵੰਡੀਆਂ ਲੱਗਭਗ ਛੇ ਹਜ਼ਾਰ ਕਾਪੀਆਂ-ਡੀ.ਟੀ.ਐਫ

ਅੰਮ੍ਰਿਤਸਰ, 3 ਜੂਨ 2026:

ਅਧਿਆਪਕ ਜਥੇਬੰਦੀ ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਜਿਲਾ ਅੰਮ੍ਰਿਤਸਰ ਇਕਾਈ ਵੱਲੋਂ ਪੰਜਾਬ ਵਿੱਚ ਹੜਾਂ ਦੀ ਸਥਿਤੀ ਨੂੰ ਵੇਖਦਿਆਂ ਹੋਇਆਂ ਕੀਤੇ ਜਥੇਬੰਦਕ ਫੈਸਲੇ ਅਨੁਸਾਰ ਸੂਬੇ ਭਰ ਵਿੱਚੋਂ ਅਧਿਆਪਕਾਂ ਕੋਲੋਂ ਮਾਲੀ ਮਦਦ ਇਕੱਤਰ ਕੀਤੀ ਗਈ ਸੀ ਜਿਸ ਨੂੰ ਤਿੰਨ ਭਾਗਾਂ ਵਿੱਚ ਵੰਡਣ ਦਾ ਫੈਸਲਾ ਕੀਤਾ ਗਿਆ ਸੀ। ਕਿਸਾਨਾਂ ਨੂੰ ਵਿਕਸਿਤ ਬੀਜ ਖਰੀਦਣ ਅਤੇ ਖੇਤੀ ਦੇ ਹੋਏ ਨੁਕਸਾਨ ਦੀ ਭਰਪਾਈ ਹੇਠ  ₹1,76,300 ਦੀ ਰਾਸ਼ੀ ਦਿੱਤੀ ਗਈ ਸੀ। ਇਕੱਤਰ ਕੀਤੀ ਗਈ ਰਾਸ਼ੀ ਦਾ ਇੱਕ ਭਾਗ ਗਰੀਬ ਤਬਕੇ ਦੇ ਮਜ਼ਦੂਰਾਂ ਨੂੰ ਵੰਡਿਆ ਗਿਆ ਸੀ। ਇਸ ਦੇ ਨਾਲ ਵਿਦਿਆਰਥੀਆਂ ਨੂੰ ਸਾਫ ਪਾਣੀ ਮੁਹਈਆ ਕਰਾਉਣ ਦੇ ਮੰਤਵ ਨਾਲ ਰੋਟਰੀ ਕਲੱਬ ਆਸਥਾ ਦੇ ਵਡਮੁੱਲੇ ਸਹਿਯੋਗ ਨਾਲ  23 ROs ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਅਜਨਾਲਾ ਇਕ ਅਤੇ ਦੋ ਦੇ ਅਜਨਾਲਾ ਵਿਖੇ ਸਥਿਤ ਦਫਤਰ ਵਿਖੇ ਲੋੜਵੰਦ ਸਕੂਲਾਂ ਦੇ ਅਧਿਆਪਕਾਂ ਦੇ ਸਪੁਰਦ ਕੀਤੇ ਗਏ ਸਨ। ਤੀਜੇ ਭਾਗ ਵਜੋਂ ਹੜ ਪ੍ਰਭਾਵਿਤ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹ ਰਹੇ ਸੈਂਕੜੇ ਲੋੜਵੰਦ ਵਿਦਿਆਰਥੀਆਂ ਨੂੰ ਲਗਭਗ 6000 ਕਾਪੀਆਂ ਵੰਡਣ ਦੇ ਪ੍ਰੋਗਰਾਮ ਹੇਠ ਅੱਜ ਸੂਬਾ ਵਿੱਤ ਸਕੱਤਰ ਕਮ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਸ਼ਵਨੀ ਅਵਸਥੀ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਦੀ ਯੋਗ ਅਗੁਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਧਾਰ ਵਿਖੇ ਸਮੂਹ ਸਕੂਲ ਦਾ ਸਟਾਫ ਦੇ ਸਹਿਯੋਗ ਨਾਲ ਨੇੜਲੇ ਸਕੂਲਾਂ ਦੇ ਸਟਾਫ ਅਤੇ ਗੌਰਮੈਂਟ ਸਕੂਲ ਲੈਕਚਰਰ ਯੂਨੀਅਨ ਦੇ ਸੂਬਾਈ ਆਗੂ ਅਮਨ ਸ਼ਰਮਾ ਦੀ ਹਾਜ਼ਰੀ ਵਿੱਚ ਵਿਦਿਆਰਥੀਆਂ ਲਈ ਕਾਪੀਆਂ ਵੰਡੀਆਂ ਗਈਆਂ ਅਤੇ ਭਵਿੱਖ ਵਿੱਚ ਵੀ ਜਥੇਬੰਦੀ ਵੱਲੋਂ ਲੋੜਵੰਦ ਤੇ ਹੁਸ਼ਿਆਰ ਵਿਦਿਆਰਥੀਆਂ ਲਈ ਉਪਰਾਲੇ ਜਾਰੀ ਰੱਖਣ ਦਾ ਅਹਿਦ ਲਿਆ।

ਇਸ ਤੋਂ ਇਲਾਵਾ ਲੱਗਭਗ 5000 ਕਾਪੀਆਂ ਸ.ਸ.ਸ.ਸ. ਭਗਤਾਵਾਲਾ, ਸ.ਹ.ਸ ਕਟਰਾਂ ਹਕੀਮਾਂ, ਸ.ਹ.ਸ ਫਤਾਹਪੁਰ, ਸ.ਹ.ਸ ਗੋਪਾਲਪੁਰਾ, ਸ.ਸ.ਸ.ਸ. ਸਾਂਘਣਾ, ਸ.ਹ.ਸ ਚੌਕ ਲਕਸ਼ਮਣਸਰ ਆਦਿ ਵਿਖ਼ੇ ਲੋੜਵੰਦ ਵਿਦਿਆਰਥੀਆਂ ਨੂੰ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਸ.ਪ.ਸ ਸੁਧਾਰ, ਸ.ਸ.ਸ.ਸ ਸੁਧਾਰ, ਸ.ਮਿ.ਸ ਮਾਕੋਵਾਲ, ਸ.ਪ.ਸ ਮਾਕੋਵਾਲ, ਸ.ਪ.ਸ ਉਰਧਨ, ਸ.ਮਿ.ਸ ਉਰਧਨ, ਸ.ਸ.ਸ.ਸ ਥੋਬਾ, ਸ.ਮਿ.ਸ ਮਲਕਪੁਰ, ਸ.ਪ.ਸ ਮੱਤੇਨੰਗਲ, ਸ.ਮਿ.ਸ ਗੋਰੇਨੰਗਲ, ਸ.ਪ.ਸ ਨੰਗਲ ਸੋਹਲ, ਸ.ਪ.ਸ ਨਾਨੋਕੇ, ਸ.ਪ.ਸ ਜੱਸੜ, ਸ.ਪ.ਸ ਦਿਆਲ ਭੜੰਗ,  ਸ.ਪ.ਸ ਮੋਹਨ ਭੰਡਾਰੀਆਂ, ਸ.ਹ.ਸ ਮੋਹਨ ਭੰਡਾਰੀਆਂ,  ਸ.ਪ.ਸ ਬੋਹੜ ਵਾਲਾ ਦੇ ਵਿਦਿਆਰਥੀਆਂ ਨੂੰ ਕਾਪੀਆਂ ਵੰਡੀਆਂ ਗਈਆਂ
ਇਸ ਮੌਕੇ ਜਰਮਨਜੀਤ ਸਿੰਘ ਛੱਜਲਵੱਡੀ, ਰਾਜੇਸ਼ ਪਰਾਸ਼ਰ, ਸੁਖਰਾਜ ਸਿੰਘ ਸਰਕਾਰੀਆ, ਨਿਰਮਲ ਸਿੰਘ,ਸਕੂਲ ਇੰਚਾਰਜ ਦਲਜੀਤ ਸਿੰਘ, ਬਲਦੇਵ ਸਿੰਘ, ਬਿਕਰਮ ਸਿੰਘ, ਜਗਰੂਪ ਸਿੰਘ, ਦਪਿੰਦਰਪਾਲ ਸਿੰਘ, ਹਰਪ੍ਰੀਤ ਕੌਰ, ਚਰਨਜੀਤ ਸਿੰਘ ਰਜਧਾਨ, ਕੁਲਦੀਪ ਸਿੰਘ ਵਰਨਾਲੀ, ਮੈਡਮ ਕੰਵਲਜੀਤ ਕੌਰ, ਸੁਖਜਿੰਦਰ ਸਿੰਘ ਜੱਬੋਵਾਲ, ਮਨਪ੍ਰੀਤ ਸਿੰਘ, ਵਿਪਨ ਰਿਖੀ, ਕੰਵਰਜੀਤ ਸਿੰਘ ਜੰਡਿਆਲਾ, ਵਿਸ਼ਾਲ ਕਪੂਰ, ਗੁਰ ਕਿਰਪਾਲ ਸਿੰਘ, ਸ਼ਮਸ਼ੇਰ ਸਿੰਘ, ਮੋਨਿਕਾ ਸੋਨੀ, ਹਰਵਿੰਦਰ ਸਿੰਘ, ਅਰਚਨਾ ਸ਼ਰਮਾ, ਬਿਕਰਮਜੀਤ ਸਿੰਘ ਭੀਲੋਵਾਲ, ਗੁਰਤੇਜ ਸਿੰਘ, ਸੁਖਵਿੰਦਰ ਸਿੰਘ ਬਿੱਟਾ, ਨਵਤੇਜ ਸਿੰਘ, ਗੁਰਤੇਜ ਸਿੰਘ, ਹਰਪ੍ਰੀਤ ਸਿੰਘ ਨਿਰੰਜਨਪੁਰ, ਪ੍ਰਿਥੀਪਾਲ ਸਿੰਘ ਆਦਿ ਹਾਜ਼ਿਰ ਰਹੇ।

Join WhatsApp

Join Now

Leave a Comment