Join WhatsApp

Join Now

ਪੰਜਾਬ ਦੇ ਸਕੂਲਾਂ ਵਿੱਚ ਤਾਇਨਾਤ ਟੈੱਟ ਪਾਸ ਨਾਨ-ਟੀਚਿੰਗ ਸਟਾਫ਼ ਦੀ ਵੱਡੀ ਮੰਗ: ਮਾਸਟਰ ਕੇਡਰ ‘ਚ ਪ੍ਰਮੋਸ਼ਨ ਕੋਟਾ 3% ਕਰਨ ਲਈ ਸਿੱਖਿਆ ਡਾਇਰੈਕਟਰ ਨੂੰ ਮਿਲਿਆ ਵਫ਼ਦ

On: ਜੂਨ 6, 2026 1:36 ਬਾਃ ਦੁਃ

 

ਪੰਜਾਬ ਦੇ ਸਕੂਲਾਂ ਵਿੱਚ ਤਾਇਨਾਤ ਟੈੱਟ ਪਾਸ ਨਾਨ-ਟੀਚਿੰਗ ਸਟਾਫ਼ ਦੀ ਵੱਡੀ ਮੰਗ: ਮਾਸਟਰ ਕੇਡਰ ‘ਚ ਪ੍ਰਮੋਸ਼ਨ ਕੋਟਾ 3% ਕਰਨ ਲਈ ਸਿੱਖਿਆ ਡਾਇਰੈਕਟਰ ਨੂੰ ਮਿਲਿਆ ਵਫ਼ਦ

8 ਕੈਟਾਗਿਰੀਆਂ ਹੋਣ ਦੇ ਬਾਵਜੂਦ ਸਿਰਫ਼ 1 ਫੀਸਦੀ ਕੋਟਾ ਹੋਣ ਕਰਕੇ ਮੁਲਾਜ਼ਮ ਤਰੱਕੀ ਤੋਂ ਵਾਂਝੇ- ਯੂਨੀਅਨ ਦੀਆਂ ਦਲੀਲਾਂ ਨਾਲ ਸਹਿਮਤ ਹੋਏ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ); ਯੋਗ ਕਾਰਵਾਈ ਦਾ ਦਿੱਤਾ ਭਰੋਸਾ

ਮੋਹਾਲੀ, 5 ਜੂਨ 2026:

ਪੰਜਾਬ ਦੇ ਸਕੂਲਾਂ ਵਿੱਚ ਤਾਇਨਾਤ ਟੈੱਟ (TET) ਪਾਸ ਨਾਨ-ਟੀਚਿੰਗ ਸਟਾਫ਼ ਵੱਲੋਂ ਆਪਣੀਆਂ ਤਰੱਕੀਆਂ ਨੂੰ ਲੈ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪਿਛਲੇ ਦਿਨੀਂ ‘ਟੈੱਟ ਪਾਸ ਨਾਨ-ਟੀਚਿੰਗ ਸਟਾਫ਼ ਯੂਨੀਅਨ ਪੰਜਾਬ‘ ਦੇ ਇੱਕ ਉੱਚ-ਪੱਧਰੀ ਸੂਬਾਈ ਵਫ਼ਦ ਨੇ ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਵਫ਼ਦ ਨੇ ਨਾਨ-ਟੀਚਿੰਗ ਸਟਾਫ਼ ਤੋਂ ਮਾਸਟਰ ਕੇਡਰ ਵਿੱਚ ਪ੍ਰਮੋਸ਼ਨ (ਤਰੱਕੀ) ਦਾ ਕੋਟਾ ਵਧਾਉਣ ਦੀ ਜ਼ੋਰਦਾਰ ਮੰਗ ਕੀਤੀ।

ਯੂਨੀਅਨ ਦੇ ਸੂਬਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਨ-ਟੀਚਿੰਗ ਸਟਾਫ਼ ਦੇ ਅਧੀਨ ਲਗਭਗ 8 ਵੱਖ-ਵੱਖ ਕੈਟਾਗਿਰੀਆਂ ਆਉਂਦੀਆਂ ਹਨ। ਇੰਨੀਆਂ ਕੈਟਾਗਿਰੀਆਂ ਹੋਣ ਦੇ ਬਾਵਜੂਦ ਮਾਸਟਰ ਕੇਡਰ ਵਿੱਚ ਅੱਗੇ ਜਾਣ ਲਈ ਪ੍ਰਮੋਸ਼ਨ ਕੋਟਾ ਸਿਰਫ਼ 1 ਫੀਸਦੀ ਹੀ ਰੱਖਿਆ ਗਿਆ ਹੈ, ਜੋ ਕਿ ਬਹੁਤ ਨਾਮਾਤਰ ਹੈ।

ਇਸੇ ਸਬੰਧ ਵਿੱਚ ਯੂਨੀਅਨ ਦੇ ਸੂਬਾ ਆਗੂ ਲਖਵਿੰਦਰ ਸਿੰਘ ਮੌੜ ਨੇ ਆਖਿਆ ਕਿ ਸੂਬੇ ਵਿੱਚ ਨਾਨ-ਟੀਚਿੰਗ ਮੁਲਾਜ਼ਮਾਂ ਦੀ ਗਿਣਤੀ ਹਜ਼ਾਰਾਂ ਵਿੱਚ ਹੈ, ਪਰ ਪ੍ਰਮੋਸ਼ਨ ਕੋਟਾ ਬੇਹੱਦ ਘੱਟ ਹੋਣ ਕਾਰਨ ਉੱਚ ਯੋਗਤਾ ਰੱਖਣ ਵਾਲੇ ਵੱਡੀ ਗਿਣਤੀ ਵਿੱਚ ਮੁਲਾਜ਼ਮ ਸਾਲਾਂਬੱਧੀ ਤਰੱਕੀ ਲੈਣ ਤੋਂ ਵਾਂਝੇ ਰਹਿ ਗਏ ਹਨ ਅਤੇ ਇੱਕੋ ਸੀਟ ‘ਤੇ ਕੰਮ ਕਰਨ ਲਈ ਮਜਬੂਰ ਹਨ।

ਕੋਟਾ 3% ਕਰਨ ਦੀ ਉੱਠੀ ਮੰਗ, ਸਿੱਖਿਆ ਡਾਇਰੈਕਟਰ ਨੇ ਦਿੱਤਾ ਭਰੋਸਾ

ਜਥੇਬੰਦੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਖਿਆਲੀਵਾਲਾ ਨੇ ਦੱਸਿਆ ਕਿ ਇਹ ਕੋਈ ਨਵੀਂ ਮੰਗ ਨਹੀਂ ਹੈ, ਬਲਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਪਹਿਲਾਂ ਵੀ ਕਈ ਵਾਰ ਡਾਇਰੈਕਟਰ ਸਕੂਲ ਸਿੱਖਿਆ ਨਾਲ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਯੂਨੀਅਨ ਦੀ ਮੁੱਖ ਮੰਗ ਹੈ ਕਿ ਨਾਨ-ਟੀਚਿੰਗ ਸਟਾਫ਼ ਦਾ ਮਾਸਟਰ ਕੇਡਰ ‘ਚ ਪ੍ਰਮੋਸ਼ਨ ਕੋਟਾ 1% ਤੋਂ ਵਧਾ ਕੇ ਤੁਰੰਤ 3% ਕੀਤਾ ਜਾਵੇ।

ਸੂਬਾ ਪ੍ਰਧਾਨ ਗੁਰਵਿੰਦਰ ਸੰਧੂ ਨੇ ਦੱਸਿਆ ਕਿ ਇਸ ਵਾਰ ਹੋਈ ਮੁਲਾਕਾਤ ਬੇਹੱਦ ਸਾਰਥਕ ਰਹੀ ਹੈ। ਡਾਇਰੈਕਟਰ ਸਕੂਲ ਸਿੱਖਿਆ (ਸੈਕੰਡਰੀ) ਨੇ ਯੂਨੀਅਨ ਵੱਲੋਂ ਦਿੱਤੀਆਂ ਦਲੀਲਾਂ ਅਤੇ ਨਾਨ-ਟੀਚਿੰਗ ਸਟਾਫ਼ ਦੀ ਵੱਡੀ ਗਿਣਤੀ ਦੇ ਅੰਕੜਿਆਂ ਨਾਲ ਸਹਿਮਤੀ ਜਤਾਈ ਹੈ। ਉਨ੍ਹਾਂ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਸ ਮੰਗ ‘ਤੇ ਹਮਦਰਦੀ ਨਾਲ ਵਿਚਾਰ ਕਰਦਿਆਂ ਜਲਦ ਹੀ ਬਣਦੀ ਯੋਗ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 

More

Exclusive Report: LPU ‘ਚ ਲੜਕੀ ਨਾਲ ਰੇਪ: ਇਨਸਾਫ਼ ਮੰਗਦੇ ਵਿਦਿਆਰਥੀਆਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ; ਗੋਦੀ ਮੀਡੀਆ ਨੇ ਪ੍ਰਦਰਸ਼ਨਕਾਰੀ ਸਟੂਡੈਂਟਸ ਨੂੰ ਕਿਹਾ ‘ਗੁੰਡੇ’

LPU ‘ਚ ਲੜਕੀ ਨਾਲ ਬਲਾਤਕਾਰ ਤੋਂ ਬਾਅਦ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ! ਪੁਲਿਸ ਨੇ ਕੀਤਾ ਲਾਠੀਚਾਰਜ ਤਾਂ ਵਿਦਿਆਰਥੀਆਂ ਨੇ ਸਾੜੀਆਂ ਪੁਲਿਸ ਦੀਆਂ ਗੱਡੀਆਂ!

Big Update: ਪੰਜਾਬ ਸਰਕਾਰ ਨੇ 28 ਸਤੰਬਰ ਦੀ ਛੁੱਟੀ ਦਾ ਨਹੀਂ ਕੀਤਾ ਐਲਾਨ; ਵਾਇਰਲ ਪੱਤਰ ਜਾਅਲੀ

ਪੰਜਾਬ ‘ਚ 7 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ

ਵੱਡੀ ਖ਼ਬਰ: ਪੰਜਾਬ ਪੁਲਿਸ ਦੀ ਲੇਡੀ ਅਫ਼ਸਰ ਸਮੇਤ ਦੋ ਮੁਲਾਜ਼ਮ ਰਿਸ਼ਵਤ ਲੈਂਦੇ ਗ੍ਰਿਫ਼ਤਾਰ; 80,000 ਰੁਪਏ ‘ਚ ਹੋਈ ਸੀ ਗਿੱਟ-ਮਿੱਟ

Punjab News: ਮੰਤਰੀਆਂ ਦੇ ਸਰਕਾਰੀ ਮਕਾਨਾਂ ’ਤੇ ਦਿੱਲੀ ਨਾਲ ਜੁੜੇ ਲੋਕਾਂ ਦੀ ਪਹੁੰਚ ਕਿਵੇਂ ਬਣੀ? ਮੁੱਖ ਮੰਤਰੀ ਦੇਣ ਜਵਾਬ: ਮਨਪ੍ਰੀਤ ਇਯਾਲੀ

Leave a Comment