Join WhatsApp

Join Now

PCS Result Scam 2026! ਪੰਜਾਬ PCS ਪ੍ਰੀਖਿਆ ‘ਚ ਹੋਈ ਧਾਂਦਲੀ? ਕੀ ਜਾਂਚ ਹੋਵੇਗੀ CBI ਹਵਾਲੇ! 

On: November 11, 2026 3:28 PM

 

PCS Result Scam 2026! ਪੰਜਾਬ PCS ਪ੍ਰੀਖਿਆ ‘ਚ ਧਾਂਦਲੀ? ਕੀ ਜਾਂਚ ਹੋਵੇਗੀ CBI ਹਵਾਲੇ! 

ਪੰਜਾਬ ਸਿਵਲ ਸੇਵਾਵਾਂ ਪ੍ਰੀਖਿਆ ਰੱਦ ਕਰਕੇ ਮੁੜ ਕਰਵਾਉਣ ਦੀ ਉੱਠੀ ਮੰਗ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖੀ ਗਈ ਚਿੱਠੀ

ਚੰਡੀਗੜ੍ਹ 11 ਨਵੰਬਰ 2026- ਪੰਜਾਬ ਸਿਵਲ ਸੇਵਾਵਾਂ (PCS) ਦੀ ਮੁੱਖ ਪ੍ਰੀਖਿਆ (Mains Exam) ਦੇ ਆਏ ਨਤੀਜਿਆਂ ਨੇ ਸੂਬੇ ਦੀ ਰਾਜਨੀਤੀ ਅਤੇ ਪ੍ਰਸ਼ਾਸਨ ਵਿੱਚ ਵੱਡਾ ਭੂਚਾਲ ਲਿਆ ਦਿੱਤਾ ਹੈ। ਪ੍ਰੀਖਿਆ ਦੇ ਨਤੀਜਿਆਂ ਵਿੱਚ ਕਥਿਤ ਗੜਬੜੀਆਂ, ਧਾਂਦਲੀਆਂ ਅਤੇ ਪੱਖਪਾਤ ਦੇ ਗੰਭੀਰ ਇਲਜ਼ਾਮਾਂ ਨੂੰ ਲੈ ਕੇ ਪੰਜਾਬ ਭਰ ਦੇ ਉਮੀਦਵਾਰਾਂ ਵਿੱਚ ਭਾਰੀ ਰੋਸ ਅਤੇ ਹਾਹਾਕਾਰ ਮਚੀ ਹੋਈ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਪ੍ਰੀਖਿਆਰਥੀਆਂ ਤੋਂ ਇਲਾਵਾ ਭਾਜਪਾ ਦੇ ਲੀਡਰਾਂ ਨੇ ਮਿਲ ਕੇ ਪ੍ਰੈੱਸ ਕਾਨਫਰੰਸ ਕੀਤੀ। ਪ੍ਰੀਖਿਆਰਥੀਆਂ ਅਤੇ ਸੁਨੀਲ ਜਾਖੜ ਨੇ ਸੂਬਾ ਸਰਕਾਰ ਅਤੇ ਪੰਜਾਬ ਲੋਕ ਸੇਵਾ ਕਮਿਸ਼ਨ (PPSC) ‘ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਨੇ ਇਸ ਪੂਰੇ ਘੋਟਾਲੇ ਦੀ ਕੇਂਦਰੀ ਜਾਂਚ ਬਿਊਰੋ (CBI) ਤੋਂ ਜਾਂਚ ਕਰਵਾਉਣ ਅਤੇ ਮੁੱਖ ਪ੍ਰੀਖਿਆ ਨੂੰ ਰੱਦ ਕਰਕੇ ਮੁੜ ਕਰਵਾਉਣ (Re-conduct) ਦੀ ਪੁਰਜ਼ੋਰ ਮੰਗ ਕੀਤੀ ਹੈ।

ਪ੍ਰੀਖਿਆਰਥੀਆਂ ਅਤੇ ਸੁਨੀਲ ਜਾਖੜ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ PCS ਪ੍ਰੀਖਿਆ ਪ੍ਰਕਿਰਿਆ ਦੀ ਪਾਰਦਰਸ਼ਤਾ ‘ਤੇ ਸਵਾਲ ਚੁੱਕਦਿਆਂ ਕਿਹਾ ਕਿ 4 ਨਵੰਬਰ ਨੂੰ ਜਾਰੀ ਕੀਤੇ ਗਏ 8 ਪੰਨਿਆਂ ਦੇ ਨਤੀਜਾ ਨੋਟੀਫਿਕੇਸ਼ਨ ਵਿੱਚ ਸਿਰਫ਼ ਪਾਸ ਹੋਏ ਉਮੀਦਵਾਰਾਂ ਦੇ ਰੋਲ ਨੰਬਰ ਦਰਸਾਏ ਗਏ ਹਨ। ਪ੍ਰੀਖਿਆਰਥੀਆਂ ਨੇ ਕਿਹਾ, ਯੂ.ਪੀ.ਐੱਸ.ਸੀ. (UPSC) ਅਤੇ ਹੋਰਾਂ ਰਾਜਾਂ ਦੀਆਂ ਲੋਕ ਸੇਵਾ ਕਮਿਸ਼ਨਾਂ ਵੱਲੋਂ ਨਤੀਜੇ ਦੇ ਨਾਲ ਉਮੀਦਵਾਰਾਂ ਦੇ ਨਾਮ, ਸ਼੍ਰੇਣੀ (Category), ਅਤੇ ਪ੍ਰਾਪਤ ਅੰਕਾਂ ਦੀ ਪੂਰੀ ਵੇਰਵੇ ਸਹਿਤ ਲਿਸਟ ਜਾਰੀ ਕੀਤੀ ਜਾਂਦੀ ਹੈ।

ਉਨ੍ਹਾਂ ਮੰਗ ਕੀਤੀ ਕਿ ਸਰਕਾਰ ਅਤੇ ਕਮਿਸ਼ਨ ਤੁਰੰਤ ਸਾਰੇ ਪਾਸ ਹੋਏ ਉਮੀਦਵਾਰਾਂ ਦੀ ਪੂਰੀ ਵੇਰਵੇ ਸਹਿਤ ਸੂਚੀ ਜਾਰੀ ਕਰੇ ਤਾਂ ਜੋ ਇਹ ਸਾਫ਼ ਹੋ ਸਕੇ ਕਿ ਕਿਹੜੇ ਉਮੀਦਵਾਰ ਕਿੱਥੋਂ ਦੇ ਰਹਿਣ ਵਾਲੇ ਹਨ, ਉਨ੍ਹਾਂ ਦੇ ਨਾਮ ਕੀ ਹਨ ਅਤੇ ਉਨ੍ਹਾਂ ਦੀ ਚੋਣ ਕਿਸ ਯੋਗਤਾ ਦੇ ਆਧਾਰ ‘ਤੇ ਹੋਈ ਹੈ। ਉਨ੍ਹਾਂ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਕੁੱਝ ਅਧਿਕਾਰੀਆਂ ਅਤੇ ਸਿਫ਼ਾਰਸ਼ੀ ਲੋਕਾਂ ਨਾਲ ਜੁੜੇ ਕਨੈਕਸ਼ਨਾਂ ਨੂੰ ਛੁਪਾਉਣ ਲਈ ਹੀ ਨਾਮ ਜਾਰੀ ਨਹੀਂ ਕੀਤੇ ਜਾ ਰਹੇ।

ਇਲਜ਼ਾਮ ਲਗਾਉਂਦਿਆਂ ਪ੍ਰੀਖਿਆਰਥੀਆਂ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਦੇ ਇੱਕ-ਇੱਕ ਕਮਰੇ (Cluster) ਵਿੱਚੋਂ 40 ਫ਼ੀਸਦੀ ਤੋਂ ਵੱਧ ਉਮੀਦਵਾਰ ਪਾਸ ਹੋ ਰਹੇ ਹਨ, ਜੋ ਕਿ ਬੇਹੱਦ ਸ਼ੱਕੀ ਹੈ। ਸੁਪ੍ਰੀਮ ਕੋਰਟ ਦੇ ਨਿਯਮਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਸਰਕਾਰੀ ਪ੍ਰੀਖਿਆ ਵਿੱਚ ਜੇਕਰ ਇਸ ਤਰ੍ਹਾਂ ਲੜੀਵਾਰ (Cluster) ਬੱਚੇ ਪਾਸ ਹੁੰਦੇ ਹਨ ਤਾਂ ਉਹ ਮਾਮਲਾ ਆਪਣੇ-ਆਪ ਵਿੱਚ ਡੂੰਘੀ ਜਾਂਚ ਦਾ ਹੱਕਦਾਰ ਬਣਦਾ ਹੈ। ਉਨ੍ਹਾਂ ਕਿਹਾ ਕਿ UPSC ਵਰਗੀਆਂ ਦੇਸ਼ ਦੀਆਂ ਸਭ ਤੋਂ ਵੱਡੀਆਂ ਪ੍ਰੀਖਿਆਵਾਂ ਵਿੱਚ ਵੀ ਅਜਿਹੇ ਸੰਯੋਗ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ, ਪਰ ਇੱਥੇ ਥੋਕ ਦੇ ਭਾਅ ਇੱਕ ਹੀ ਲੜੀ ਵਿੱਚੋਂ ਉਮੀਦਵਾਰ ਸਫ਼ਲ ਦਰਸਾਏ ਗਏ ਹਨ।

ਪ੍ਰੀਖਿਆਰਥੀਆਂ ਵੱਲੋਂ ਚੁੱਕੇ ਜਾ ਰਹੇ ਮੁੱਖ ਮੁੱਦਿਆਂ ਵਿੱਚੋਂ ਇੱਕ ਪ੍ਰੀਖਿਆ ਦੀ ਮਾਰਕਿੰਗ ਸਕੀਮ (Marking Scheme) ਹੈ। PCS ਪ੍ਰੀਖਿਆ ਵਿੱਚ ਬਹੁਤ ਸਾਰੇ ਵਿਸ਼ੇ ਹੁੰਦੇ ਹਨ, ਪਰ ਕਿਸੇ ਵੀ ਵਿਸ਼ੇ ਦੀ ਮਾਰਕਿੰਗ ਦੀ ਪ੍ਰਕਿਰਿਆ ਜਨਤਕ ਨਹੀਂ ਕੀਤੀ ਗਈ। ਪ੍ਰੀਖਿਆਰਥੀ ਜਦੋਂ ਇਸ ਸਬੰਧੀ ਕਮਿਸ਼ਨ ਦੇ ਚੇਅਰਮੈਨ ਨੂੰ ਮਿਲਣ ਗਏ ਤਾਂ ਉਨ੍ਹਾਂ ਨੂੰ ਕੋਈ ਠੋਸ ਜਵਾਬ ਨਹੀਂ ਮਿਲਿਆ। ਉਮੀਦਵਾਰਾਂ ਦਾ ਦੋਸ਼ ਹੈ ਕਿ ਕੁਝ ਪ੍ਰੀਖਿਆਰਥੀਆਂ ਨੂੰ ਪ੍ਰੀਲਿਮਸ ਤੋਂ ਬਾਅਦ ਗ੍ਰੇਸ ਅੰਕ ਦੇ ਕੇ ਪਾਸ ਕੀਤਾ ਗਿਆ, ਜਦਕਿ ਮਿਹਨਤੀ ਬੱਚਿਆਂ ਨੂੰ ਪ੍ਰਕਿਰਿਆ ਤੋਂ ਬਾਹਰ ਕਰ ਦਿੱਤਾ ਗਿਆ।

ਕੇਂਦਰੀ ਗ੍ਰਹਿ ਮੰਤਰੀ ਨੂੰ ਲਿਖੀ ਚਿੱਠੀ

ਸੂਬੇ ਦੇ ਹਜ਼ਾਰਾਂ ਪ੍ਰੀਖਿਆਰਥੀ, ਜੋ ਸਾਲਾਂ ਤੋਂ ਦਿਨ-ਰਾਤ ਮਿਹਨਤ ਕਰਕੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਸਨ, ਅੱਜ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਵਿਦਿਆਰਥੀਆਂ ਦੇ ਵੱਡੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ, ਕੁੱਝ ਪ੍ਰੀਖਿਆਰਥੀਆਂ ਨੇ ਇਸ ਪੂਰੀ ਧਾਂਦਲੀ ਦੀ ਜਾਂਚ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਵੀ ਲਿਖੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਨੇ ਤੁਰੰਤ ਇਸ ਨਤੀਜੇ ਦੀ ਸੱਚਾਈ ਸਾਹਮਣੇ ਨਾ ਲਿਆਂਦੀ, ਉਮੀਦਵਾਰਾਂ ਦੀ ਪੂਰੀ ਲਿਸਟ ਜਾਰੀ ਨਾ ਕੀਤੀ ਅਤੇ ਸੀਬੀਆਈ ਜਾਂਚ ਦੇ ਹੁਕਮ ਨਾ ਦਿੱਤੇ, ਤਾਂ ਵਿਦਿਆਰਥੀ ਮਿਲ ਕੇ ਵੱਡਾ ਸੰਘਰਸ਼ ਵਿੱਢਣਗੇ।

PCS Result Scam 2026, Sunil Jakhar Press Conference, Punjab PCS Exam Controversy, PPSC Mains Result News, Punjab Government Job Corruption Allegations, PCS Merit List Transparency Demand, CBI Probe Demand PCS Exam, Punjab Public Service Commission News

 

Leave a Comment