Punjab News: ਭਾਖੜਾ ਨਹਿਰ ਦੇ ਕੰਡਿਓਂ ਮਿਲਿਆ ਪੰਜਾਬ ਦੇ ਸਰਕਾਰੀ ਡਾਕਟਰ ਦਾ ਮੋਟਰਸਾਈਕਲ; ਖੁਦਕੁਸ਼ੀ ਕੀਤੇ ਜਾਣ ਦਾ ਸ਼ੱਕ- ਪਰਿਵਾਰ ਨੇ ਸਿਆਸਤਦਾਨਾਂ ‘ਤੇ ਲਾਏ ਗੰਭੀਰ ਇਲਜ਼ਾਮ

On: ਜੂਨ 13, 2026 12:24 ਬਾਃ ਦੁਃ

 

Punjab News: ਭਾਖੜਾ ਨਹਿਰ ਦੇ ਕੰਡਿਓਂ ਮਿਲਿਆ ਪੰਜਾਬ ਦੇ ਸਰਕਾਰੀ ਡਾਕਟਰ ਦਾ ਮੋਟਰਸਾਈਕਲ; ਖੁਦਕੁਸ਼ੀ ਕੀਤੇ ਜਾਣ ਦਾ ਸ਼ੱਕ- ਪਰਿਵਾਰ ਨੇ ਸਿਆਸਤਦਾਨਾਂ ‘ਤੇ ਲਾਏ ਗੰਭੀਰ ਇਲਜ਼ਾਮ

Punjab News: ਮਾਨਸਾ ਦੇ ਬੋਹਾ ਇਲਾਕੇ ਦਾ ਰਹਿਣ ਵਾਲਾ ਭੁਪਿੰਦਰ ਸਿੰਘ ਸ਼ੁੱਕਰਵਾਰ ਸ਼ਾਮ ਤੋਂ ਸੀ ਲਾਪਤਾ, ਫਤਿਹਾਬਾਦ ਦੇ ਰਤੀਆ ਨੇੜੇ ਪਿੰਡ ਬ੍ਰਾਹਮਣਵਾਲਾ ਕੋਲ ਨਹਿਰ ‘ਚ ਛਾਲ ਮਾਰਨ ਦੀ ਖ਼ਦਸ਼ਾ

ਰਤੀਆ/ਫਤਿਹਾਬਾਦ, 13 ਜੂਨ 2026-

Punjab News: ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਰਤੀਆ ਖੇਤਰ ਵਿੱਚ ਭਾਖੜਾ ਬ੍ਰਾਂਚ ਨਹਿਰ ਦੇ ਕਿਨਾਰੇ ਪੰਜਾਬ ਦੇ ਇੱਕ ਸਿਹਤ ਕਰਮਚਾਰੀ ਦੀ ਮੋਟਰਸਾਈਕਲ ਅਤੇ ਚੱਪਲਾਂ ਮਿਲਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਲਾਪਤਾ ਕਰਮਚਾਰੀ ਦੀ ਪਛਾਣ ਭੁਪਿੰਦਰ ਸਿੰਘ ਵਜੋਂ ਹੋਈ ਹੈ, ਜੋ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਬੋਹਾ ਖੇਤਰ ਦਾ ਨਿਵਾਸੀ ਹੈ ਅਤੇ ਪੰਜਾਬ ਸਿਹਤ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ।

ਸ਼ੁੱਕਰਵਾਰ ਸ਼ਾਮ ਤੋਂ ਲਾਪਤਾ ਭੁਪਿੰਦਰ ਸਿੰਘ ਦੀ ਬਾਈਕ ਅਤੇ ਚੱਪਲਾਂ ਪਿੰਡ ਬ੍ਰਾਹਮਣਵਾਲਾ ਦੇ ਕੋਲ ਨਹਿਰ ਦੇ ਕਿਨਾਰੇ ਤੋਂ ਬਰਾਮਦ ਹੋਈਆਂ ਹਨ, ਜਿਸ ਕਾਰਨ ਉਸ ਵੱਲੋਂ ਨਹਿਰ ਵਿੱਚ ਛਾਲ ਮਾਰਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਇਸ ਦੁਖਦਾਈ ਘਟਨਾ ਤੋਂ ਬਾਅਦ ਲਾਪਤਾ ਕਰਮਚਾਰੀ ਦੇ ਪਿਤਾ ਤਰਸੇਮ ਅਤੇ ਪੁੱਤਰ ਕਪਿਲ ਨੇ ਕੁਝ ਸਿਆਸੀ ਲੋਕਾਂ ‘ਤੇ ਗੰਭੀਰ ਸਵਾਲ ਚੁੱਕੇ ਹਨ।

ਉਨ੍ਹਾਂ ਦੋਸ਼ ਲਾਇਆ ਕਿ ਬੁਢਲਾਡਾ ਖੇਤਰ ਦੇ ਇੱਕ ਰਾਜਨੀਤਿਕ ਵਿਅਕਤੀ ਅਤੇ ਕੁਝ ਸਹਿਕਰਮੀਆਂ ਵੱਲੋਂ ਭੁਪਿੰਦਰ ਸਿੰਘ ਨੂੰ ਲਗਾਤਾਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਨ੍ਹਾਂ ‘ਤੇ ਬੇਲੋੜਾ ਦਬਾਅ ਬਣਾਇਆ ਜਾ ਰਿਹਾ ਸੀ। ਪਰਿਵਾਰ ਅਨੁਸਾਰ, ਇਸੇ ਪਰੇਸ਼ਾਨੀ ਦੇ ਚਲਦਿਆਂ ਭੁਪਿੰਦਰ ਸਿੰਘ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ ਹੋ ਸਕਦਾ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਹਿਰ ਵਿੱਚ ਭੁਪਿੰਦਰ ਸਿੰਘ ਦੀ ਭਾਲ ਲਈ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ ਅਤੇ ਲਗਾਤਾਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 

Join WhatsApp

Join Now

Leave a Comment