Gold Price Update: ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ

On: ਜੂਨ 21, 2026 6:19 ਬਾਃ ਦੁਃ

 

Gold Price Update: ਸੋਨੇ ਦੀਆਂ ਕੀਮਤਾਂ ‘ਚ ਗਿਰਾਵਟ

ਭਾਰਤੀ ਬਾਜ਼ਾਰ (MCX) ਵਿੱਚ 10 ਗ੍ਰਾਮ ਸੋਨਾ 1.47 ਲੱਖ ਰੁਪਏ ਦੇ ਪੱਧਰ ‘ਤੇ ਪਹੁੰਚਿਆ; ਜਨਵਰੀ ‘ਚ 1.80 ਲੱਖ ਦੇ ਰਿਕਾਰਡ ਪੱਧਰ ‘ਤੇ ਸੀ ਭਾਅ; ਐਕਸਪਰਟ ਦੀ ਸਲਾਹ- ਲੰਮੀ ਅਵਧੀ (5 ਸਾਲ) ਦੇ ਨਿਵੇਸ਼ ਲਈ ਐਂਟਰੀ ਕਰਨ ਦਾ ਇਹ ਬਿਲਕੁਲ ਸਹੀ ਸਮਾਂ

ਨਵੀਂ ਦਿੱਲੀ, 21 ਜੂਨ 2026-

ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਗਿਰਾਵਟ ਦਾ ਦੌਰ ਜਾਰੀ ਹੈ। ਮਿਡਲ ਈਸਟ ਦੇ ਘਟਨਾਕ੍ਰਮ ਤੋਂ ਬਾਅਦ ਸੋਨੇ ਦੇ ਭਾਅ ਲਗਾਤਾਰ ਹੇਠਾਂ ਡਿੱਗ ਰਹੇ ਹਨ। ਹਾਲਾਂਕਿ, ਬਾਜ਼ਾਰ ਵਿੱਚ ਵਿੱਚ-ਵਿੱਚ ਹਲਕੀ ਤੇਜ਼ੀ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ, ਪਰ ਕੀਮਤਾਂ ਦੇ ਸਸਤੇ ਹੋਣ ਦੀ ਰਫ਼ਤਾਰ ਕਿਤੇ ਜ਼ਿਆਦਾ ਹੈ। ਅਜਿਹੇ ਵਿੱਚ ਨਿਵੇਸ਼ਕਾਂ ਦੇ ਮਨ ਵਿੱਚ ਇਹ ਸਵਾਲ ਲਗਾਤਾਰ ਘੁੰਮ ਰਿਹਾ ਹੈ ਕਿ ਕੀ ਇਸ ਗਿਰਾਵਟ ਦਾ ਫਾਇਦਾ ਚੁੱਕਦੇ ਹੋਏ ਸੋਨਾ ਖਰੀਦ ਲੈਣਾ ਚਾਹੀਦਾ ਹੈ ਜਾਂ ਇਸ ਉਤਾਰ-ਚੜ੍ਹਾਅ ਵਾਲੇ ਮਾਹੌਲ ਤੋਂ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ।

ਇਸ ਸਬੰਧੀ ਕਮੋਡਿਟੀ ਮਾਰਕੀਟ ਦੇ ਮਾਹਿਰਾਂ (Experts) ਨੇ ਆਪਣੀ ਅਹਿਮ ਰਾਏ ਦਿੱਤੀ ਹੈ। ਜਨਵਰੀ ਮਹੀਨੇ ਵਿੱਚ ਸੋਨੇ ਦੀਆਂ ਕੀਮਤਾਂ ਆਪਣੇ ਆਲ-ਟਾਈਮ ਹਾਈ (All-Time High) ਦੇ ਪੱਧਰ ‘ਤੇ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਸੋਨੇ ਦੀਆਂ ਕੀਮਤਾਂ ਵਿੱਚ ਕਰੀਬ 25 ਫ਼ੀਸਦੀ ਤੱਕ ਦੀ ਵੱਡੀ ਗਿਰਾਵਟ ਆ ਚੁੱਕੀ ਹੈ। ਗਲੋਬਲ ਮਾਰਕੀਟ ਵਿੱਚ ਸੋਨੇ ਦੇ ਦਾਅ 4,200 ਡਾਲਰ ਪ੍ਰਤੀ ਔਂਸ ਤੋਂ ਹੇਠਾਂ ਚਲੇ ਗਏ ਹਨ।

ਜੇਕਰ ਭਾਰਤ ਦੇ ਐਮ.ਸੀ.ਐਕਸ. (MCX) ਬਾਜ਼ਾਰ ਦੀ ਗੱਲ ਕਰੀਏ, ਤਾਂ ਇੱਥੇ 10 ਗ੍ਰਾਮ ਸੋਨੇ ਦਾ ਭਾਅ ਡਿੱਗ ਕੇ 1,47,239 ਰੁਪਏ ‘ਤੇ ਆ ਗਿਆ ਹੈ, ਜੋ ਕਿ ਜਨਵਰੀ ਵਿੱਚ 1.80 ਲੱਖ ਰੁਪਏ ਦੇ ਪੱਧਰ ਤੱਕ ਜਾ ਪਹੁੰਚਿਆ ਸੀ।

ਕੀ ਇਸ ਗਿਰਾਵਟ ‘ਤੇ ਸੋਨਾ ਖਰੀਦਣਾ ਫਾਇਦੇਮੰਦ ਹੈ?

ਮਾਰਕੀਟ ਐਕਸਪਰਟਸ ਅਨੁਸਾਰ, ਲੰਮੀ ਅਵਧੀ (Long Term) ਲਈ ਸੋਨਾ ਅਜੇ ਵੀ ਕਾਫ਼ੀ ਮਜ਼ਬੂਤ ਹੈ। ਦੁਨੀਆ ਭਰ ਦੇ ਕੇਂਦਰੀ ਬੈਂਕ (Central Banks) ਇਸ ਵਿੱਚ ਲਗਾਤਾਰ ਖਰੀਦਦਾਰੀ ਕਰ ਰਹੇ ਹਨ। ਇਸ ਤੋਂ ਇਲਾਵਾ, ਗਲੋਬਲ ਮਾਰਕੀਟ ਵਿੱਚ ਵਧ ਰਹੇ ਕਰਜ਼ੇ ਕਾਰਨ ਸੋਨੇ ਦੀ ਮੰਗ ਘਟਣ ਦੇ ਆਸਾਰ ਨਹੀਂ ਹਨ।

‘ਅਰਥਾ ਭਾਰਤ ਇਨਵੈਸਟਮੈਂਟ ਮੈਨੇਜਰਸ IFSC LLP’ ਦੇ ਮੈਨੇਜਿੰਗ ਪਾਰਟਨਰ ਸਚਿਨ ਸਾਵਰੀਕਰ ਅਨੁਸਾਰ, ਸੋਨੇ ਵਿੱਚ ਆਈ ਇਸ ਗਿਰਾਵਟ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਕਮੋਡਿਟੀ ਮਾਰਕੀਟ ਵਿੱਚ ਕੋਈ ਖਰਾਬੀ ਹੈ, ਬਲਕਿ ਇਹ ਇੱਕ ਸਾਈਕਲੀਕਲ ਪ੍ਰੈਸ਼ਰ (Cyclical Pressure) ਹੈ।

ਹਾਲਾਂਕਿ, ਸੋਨੇ ਦਾ ਹੇਠਲਾ ਪੱਧਰ ਕੀ ਹੋਵੇਗਾ, ਇਸ ਬਾਰੇ ਪੱਕੇ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਜਿਹੜੇ ਨਿਵੇਸ਼ਕ ਘੱਟੋ-ਘੱਟ 5 ਸਾਲਾਂ ਲਈ ਆਪਣੇ ਪੋਰਟਫੋਲੀਓ ਵਿੱਚ ਸੋਨਾ ਰੱਖਣਾ ਚਾਹੁੰਦੇ ਹਨ, ਉਨ੍ਹਾਂ ਲਈ ਮਾਰਕੀਟ ਵਿੱਚ ਐਂਟਰੀ ਕਰਨ ਦਾ ਇਹ ਬਹੁਤ ਸੁਨਹਿਰੀ ਮੌਕਾ ਹੈ।

ਕੋਟਕ ਸਕਿਓਰਿਟੀਜ਼ (Kotak Securities) ਦੇ ਅਨੁਸਾਰ, MCX ਗੋਲਡ ਅਗਸਤ ਵਾਅਦਾ ਲਈ ਹੇਠਲਾ ਪੱਧਰ 1,51,792 ਰੁਪਏ ਤੋਂ 1,51,236 ਰੁਪਏ ਅਤੇ ਸਪੋਰਟ (Support) ਦੇ ਲਈ 1,49,438 ਰੁਪਏ ਪ੍ਰਤੀ 10 ਗ੍ਰਾਮ ਅਹਿਮ ਪੱਧਰ ਹਨ। ਜੇਕਰ ਇੱਥੋਂ ਮਾਰਕੀਟ ਵਿੱਚ ਸੁਧਾਰ ਹੁੰਦਾ ਹੈ, ਤਾਂ ਉਪਰਲਾ ਪੱਧਰ 1,53,590 ਰੁਪਏ ਤੋਂ 1,54,146 ਰੁਪਏ ਦੇ ਵਿਚਕਾਰ ਦੇਖਿਆ ਜਾ ਸਕਦਾ ਹੈ, ਜਦੋਂ ਕਿ ਰੇਜ਼ਿਸਟੈਂਸ (Resistance) 1,55,146 ਰੁਪਏ ਪ੍ਰਤੀ 10 ਗ੍ਰਾਮ ‘ਤੇ ਰਹਿ ਸਕਦਾ ਹੈ।

 

Join WhatsApp

Join Now

Leave a Comment