Join WhatsApp

Join Now

15,000 ਅਕਾਲ ਅਕੈਡਮੀ ਵਿਦਿਆਰਥੀਆਂ ਵੱਲੋਂ ‘ਅਸੀਂ ਨਸ਼ਾ ਮੁਕਤ ਹਾਂ’ ਮਨੁੱਖੀ ਅੱਖਰ ਰਚਨਾ ਕਰਕੇ ਵਿਸ਼ਵ ਰਿਕਾਰਡ ਬਣਾਉਣ ਦਾ ਯਤਨ

On: ਜੂਨ 26, 2026 3:35 ਬਾਃ ਦੁਃ

 

15,000 ਅਕਾਲ ਅਕੈਡਮੀ ਵਿਦਿਆਰਥੀਆਂ ਵੱਲੋਂ ‘ਅਸੀਂ ਨਸ਼ਾ ਮੁਕਤ ਹਾਂ’ ਮਨੁੱਖੀ ਅੱਖਰ ਰਚਨਾ ਕਰਕੇ ਵਿਸ਼ਵ ਰਿਕਾਰਡ ਬਣਾਉਣ ਦਾ ਯਤਨ

ਫਿਰੋਜ਼ਪੁਰ, 26 ਜੂਨ 2026- ਅੰਤਰਰਾਸ਼ਟਰੀ ਨਸ਼ਾ ਵਿਰੁੱਧ ਦਿਵਸ ਦੇ ਮੌਕੇ ‘ਤੇ ਦ ਕਲਗੀਧਰ ਟਰੱਸਟ ਵੱਲੋਂ ਚਲਾਏ ਜਾ ਰਹੇ 121 ਅਕਾਲ ਅਕੈਡਮੀ ਸਕੂਲਾਂ ਦੇ 15,000 ਤੋਂ ਵੱਧ ਵਿਦਿਆਰਥੀਆਂ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਇੱਕ ਵਿਸ਼ੇਸ਼ ਨਸ਼ਾ ਵਿਰੋਧੀ ਜਾਗਰੂਕਤਾ ਮੁਹਿੰਮ ਵਿੱਚ ਭਾਗ ਲਿਆ।

ਸਵੇਰੇ 8:00 ਵਜੇ, ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਇੱਕੋ ਸਮੇਂ ਆਪਣੇ-ਆਪਣੇ ਕੈਂਪਸਾਂ ਵਿੱਚ ਇਕੱਠੇ ਹੋਕੇ “WE ARE DRUG FREE” (ਅਸੀਂ ਨਸ਼ਾ ਮੁਕਤ ਹਾਂ) ਦੀ ਮਨੁੱਖੀ ਅੱਖਰ ਰਚਨਾ ਬਣਾ ਕੇ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਕਲਪ ਦੁਹਰਾਇਆ। ਇਹ ਗਤੀਵਿਧੀ ਵਰਲਡ ਬੁੱਕ ਆਫ ਰਿਕਾਰਡਜ਼, ਲੰਡਨ ਵਿੱਚ ਦਰਜ ਹੋਣ ਦੇ ਉਦੇਸ਼ ਨਾਲ ਕਰਵਾਈ ਗਈ।

ਜ਼ਿਲ੍ਹਾ ਫਿਰੋਜ਼ਪੁਰ ਦੇ ਸਕੂਲਾਂ ਵਿੱਚ ਭਾਗੀਦਾਰੀ ਇਸ ਪ੍ਰਕਾਰ ਰਹੀ, ਅਕਾਲ ਅਕੈਡਮੀ ਬੇਹਕ ਫੱਤੂ – 200, ਅਕਾਲ ਅਕੈਡਮੀ ਭਰਾਣਾ – 60, ਅਕਾਲ ਅਕੈਡਮੀ ਬਸਤੀ ਵਾਸਾ ਸਿੰਘ – 40, ਅਕਾਲ ਅਕੈਡਮੀ ਨਵਾਂ ਕਿਲਾ – 60, ਅਕਾਲ ਅਕੈਡਮੀ ਰੱਤਾ ਖੇੜਾ – 167…!

ਇਸ ਮੌਕੇ ‘ਤੇ ਅਕਾਲ ਅਕੈਡਮੀ ਬੇਹਕ ਫੱਤੂ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਕਿਹਾ, ‘ਇਹ ਉਪਰਾਲਾ ਸਾਡੇ ਵਿਦਿਆਰਥੀਆਂ ਦੀ ਨਸ਼ਾ-ਮੁਕਤ ਸਮਾਜ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਸਾਲ ਭਰ ਚੱਲਣ ਵਾਲੇ ਜਾਗਰੂਕਤਾ ਪ੍ਰੋਗਰਾਮਾਂ, ਮੁੱਲ-ਅਧਾਰਿਤ ਸਿੱਖਿਆ, ਕੌਂਸਲਿੰਗ ਅਤੇ ਨਸ਼ਾ ਰੋਕਥਾਮੀ ਗਤੀਵਿਧੀਆਂ ਰਾਹੀਂ ਸਾਡੇ ਸਕੂਲ ਨਸ਼ਾ-ਮੁਕਤ ਕੈਂਪਸ ਬਣਾਈ ਰੱਖਣ ਲਈ ਲਗਾਤਾਰ ਯਤਨਸ਼ੀਲ ਹਨ।’

ਦ ਕਲਗੀਧਰ ਟਰੱਸਟ ਆਪਣੇ ਵਿਦਿਅਕ ਅਦਾਰਿਆਂ ਰਾਹੀਂ ਨਸ਼ਾ ਰੋਕਥਾਮ ਅਤੇ ਸਮਾਜਿਕ ਜਾਗਰੂਕਤਾ ਮੁਹਿੰਮਾਂ ਨੂੰ ਲਗਾਤਾਰ ਅੱਗੇ ਵਧਾ ਰਿਹਾ ਹੈ। ਅਕਾਲ ਅਕੈਡਮੀਆਂ ਦੇ ਵਿਦਿਆਰਥੀ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਵੱਡੀਆਂ ਸਮਾਜਿਕ ਮੁਹਿੰਮਾਂ ਰਾਹੀਂ ਦੋ ਵਿਸ਼ਵ ਰਿਕਾਰਡ ਅਤੇ ਇੱਕ ਲਿਮਿਕਾ ਬੁੱਕ ਆਫ ਰਿਕਾਰਡਜ਼ ਜਸਟ ਮਾਨਤਾ ਹਾਸਲ ਕਰਨ ਵਿੱਚ ਯੋਗਦਾਨ ਪਾ ਚੁੱਕੇ ਹਨ।

ਇਹ ਮੁਹਿੰਮ ਨੌਜਵਾਨ ਪੀੜ੍ਹੀ ਨੂੰ ਨਸ਼ਾ-ਮੁਕਤ ਭਾਰਤ ਦੀ ਸਿਰਜਣਾ ਲਈ ਪ੍ਰੇਰਿਤ ਕਰਨ ਅਤੇ ਜ਼ਿੰਮੇਵਾਰ ਨਾਗਰਿਕ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।

 

More

ਮੁਲਾਜ਼ਮਾਂ ਨੇ ਭਗਵੰਤ ਮਾਨ ਸਰਕਾਰ ਨੂੰ ਕੀਤਾ ਬੇਨਕਾਬ; 17 ਜੁਲਾਈ 2020 ਤੋਂ ਬਾਅਦ ਭਰਤੀ ਕਾਮਿਆਂ ਦੀ ਮੁੱਖ ਮੰਗ DA ਨਹੀਂ, ਬਲਕਿ ਜ਼ਬਰੀ ਥੋਪੇ ਕੇਂਦਰੀ ਪੇ-ਸਕੇਲ ਨੂੰ ਰੱਦ ਕਰਵਾਉਣਾ!

ਵੱਡੀ ਖ਼ਬਰ: ਪੰਜਾਬ ਸਰਕਾਰ ਨੇ DSP ਹਟਾਇਆ, 3 ਪੁਲਿਸ ਅਧਿਕਾਰੀ ਲਾਈਨ ਹਾਜ਼ਰ! ਪੜ੍ਹੋ ਪੂਰਾ ਮਾਮਲਾ

ਟੀਚਰ ਡੇਅ ਮੌਕੇ ਭਗਵੰਤ ਮਾਨ ਸਰਕਾਰ ਵਿਰੁੱਧ ਗਰਜੇ ਮੈਰੀਟੋਰੀਅਸ ਅਧਿਆਪਕ; ਕਿਹਾ- ਵਾਅਦੇ ਮੁਤਾਬਿਕ ਸਿੱਖਿਆ ਵਿਭਾਗ ’ਚ ਤੁਰੰਤ ਕਰੋ ਰੈਗੂਲਰ

BIG BREAKING: ਪੰਜਾਬ ਕੈਬਨਿਟ ਨੇ ਲਏ ਵੱਡੇ ਫ਼ੈਸਲੇ; ਨਵੀਆਂ ਪੋਸਟਾਂ ਭਰਨ ਨੂੰ ਦਿੱਤੀ ਹਰੀ ਝੰਡੀ, ਸਰਵਿਸ ਕਮਿਸ਼ਨ ਦੇ ਨਿਯਮਾਂ ‘ਚ ਕੀਤੀ ਸੋਧ

Blackmailing Case! ਸਾਵਧਾਨ! ਇੰਝ ਤੁਹਾਡੀ ਵੀ ਬਣ ਸਕਦੀ ਅਸ਼ਲੀਲ ਵੀਡੀਓ..!

ਵਿਦਿਆਰਥਣ ਨਾਲ ਸਰੀਰਕ ਸਬੰਧ ਬਣਾਉਣ ਲਈ ਸਕੂਲ ਪ੍ਰਿੰਸੀਪਲ ਨੇ ਬਣਾਇਆ ਦਬਾਅ, ਆਡੀਓ ਵਾਇਰਲ

ਵੱਡੀ ਖ਼ਬਰ: ਹਰਸਿਮਰਤ ਕੌਰ ਬਾਦਲ ਅਤੇ ਗਨੀਵ ਕੌਰ ਮਜੀਠੀਆ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ, ਪੜ੍ਹੋ ਪੂਰਾ ਮਾਮਲਾ

Leave a Comment