BREAKING: ਇੱਕ ਪਾਸੇ ਸਮਝੌਤਿਆਂ ਤੇ ਦਸਤਖ਼ਤ, ਦੂਜੇ ਪਾਸੇ ਹਮਲੇ… ਅਮਰੀਕਾ ਨੇ ਈਰਾਨ ‘ਤੇ ਫਿਰ ਕੀਤਾ ਵੱਡਾ ਅਟੈਕ, ਕਈ ਮੌਤਾਂ ਦਾ ਖ਼ਦਸ਼ਾ!
USA, 26 June 2026
ਅਮਰੀਕਾ ਅਤੇ ਈਰਾਨ ਵਿਚਕਾਰ ਇੱਕ ਵਾਰ ਫਿਰ ਜੰਗ ਦਾ ਖਦਸ਼ਾ ਉੱਭਰ ਕੇ ਸਾਹਮਣੇ ਆਇਆ ਹੈ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਟਰੰਪ ਪ੍ਰਸ਼ਾਸਨ ਹੋਰਮੁਜ਼ ਜਲਡਮਰੂ ਵਿੱਚੋਂ ਲੰਘ ਰਹੇ ਇੱਕ ਕਾਰਗੋ ਜਹਾਜ਼ ‘ਤੇ ਈਰਾਨੀ ਹਮਲੇ ਤੋਂ ਨਾਰਾਜ਼ ਹੈ।
ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਅਨੁਸਾਰ ਹਾਲ ਹੀ ਵਿੱਚ ਅਮਰੀਕਾ ਨੇ ਸ਼ੁੱਕਰਵਾਰ ਨੂੰ ਈਰਾਨੀ ਮਿਜ਼ਾਈਲ ਅਤੇ ਡਰੋਨ ਸਥਾਨਾਂ ਨੂੰ ਨਿਸ਼ਾਨਾ ਬਣਾਇਆ।
ਇਸ ਹਮਲੇ ਨੂੰ ਸਵਿਟਜ਼ਰਲੈਂਡ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਹੋਏ ਇੱਕ ਨਾਜ਼ੁਕ ਸਮਝੌਤੇ (ਸਮਝੌਤਾ ਪੱਤਰ) ਤੋਂ ਬਾਅਦ ਪਹਿਲੀ ਸਿੱਧੀ ਅਮਰੀਕੀ ਫੌਜੀ ਕਾਰਵਾਈ ਵਜੋਂ ਦੇਖਿਆ ਜਾ ਰਿਹਾ ਹੈ।

ਰਿਪੋਰਟਾਂ ਅਨੁਸਾਰ, ਇਹ ਹਮਲੇ ਉਸੇ ਸਮੇਂ ਹੋਏ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਸੀ ਕਿ ਵਾਸ਼ਿੰਗਟਨ ਹੋਰਮੁਜ਼ ਜਲਡਮਰੂ ਵਿੱਚ ਈਰਾਨ ਦੀਆਂ ਕਾਰਵਾਈਆਂ ਦਾ ਜਵਾਬ ਦੇਣ ਦੀ ਤਿਆਰੀ ਕਰ ਰਿਹਾ ਹੈ। ਪੱਤਰਕਾਰਾਂ ਦੁਆਰਾ ਪੁੱਛੇ ਜਾਣ ‘ਤੇ ਕਿ ਕੀ ਅਮਰੀਕਾ ਜਵਾਬੀ ਕਾਰਵਾਈ ਕਰੇਗਾ, ਟਰੰਪ ਨੇ ਕਿਹਾ, “ਤੁਹਾਨੂੰ ਜਲਦੀ ਹੀ ਪਤਾ ਲੱਗ ਜਾਵੇਗਾ।”
ਦੱਸਦੇ ਚੱਲੀਏ ਕਿ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਅਮਰੀਕਾ, ਈਰਾਨ ਅਤੇ ਇਜਰਾਇਲ ਵਿਚਾਲੇ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਜਿਸ ਤਰੀਕੇ ਦੇ ਨਾਲ ਅਮਰੀਕਾ ਅਤੇ ਇਜ਼ਰਾਇਲ ਦੇ ਵੱਲੋਂ ਮਿਲ ਕੇ ਈਰਾਨ ਨੂੰ ਤਬਾਹ ਕਰਨ ਦੀ ਨੀਅਤ ਨਾਲ ਹਮਲੇ ਕੀਤੇ ਜਾ ਰਹੇ ਨੇ, ਉਸ ਤੋਂ ਇਹੋ ਸਪਸ਼ਟ ਹੁੰਦਾ ਹੈ ਕਿ ਟਰੰਪ ਪ੍ਰਸ਼ਾਸਨ ਦੀ ਨੀਅਤ ਖਰਾਬ ਹੈ। ਇੱਕ ਪਾਸੇ ਤਾਂ ਟਰੰਪ ਜੰਗਬਦੀ ਨੂੰ ਲੈ ਕੇ ਇਰਾਨ ਦੇ ਨਾਲ ਗੱਲਬਾਤ ਕਰ ਰਹੇ ਨੇ, ਉਥੇ ਹੀ ਦੂਜੇ ਪਾਸੇ ਟਰੰਪ ਦੀ ਨੀਅਤ ਇਨੀ ਖਰਾਬ ਹੈ ਕਿ ਉਹ ਇਰਾਨ ਉੱਪਰ ਹੀ ਹਮਲੇ ਕਰ ਰਿਹਾ ਹੈ।
ਖ਼ਬਰ ਅਪਡੇਟ ਹੋ ਰਹੀ ਹੈ….















