ਪੰਜਾਬ ਸਰਕਾਰ ਠੇਕੇ ‘ਤੇ ਕਰੇਗੀ ਇੰਸਟਰਕਟਰਾਂ ਅਤੇ ਕਲਰਕਾਂ ਭਰਤੀ!

On: ਜੁਲਾਈ 7, 2026 10:00 ਪੂਃ ਦੁਃ

 

ਪੰਜਾਬ ਸਰਕਾਰ ਠੇਕੇ ‘ਤੇ ਕਰੇਗੀ ਇੰਸਟਰਕਟਰਾਂ ਅਤੇ ਕਲਰਕਾਂ ਭਰਤੀ!

ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਜਲੰਧਰ ਵਿਖੇ ਇੰਸਟਰਕਟਰ ਤੇ ਕਲਰਕ ਦੀ ਭਰਤੀ, ਸਾਬਕਾ ਸੈਨਿਕਾਂ ਅਤੇ ਆਸ਼ਰਿਤਾਂ ਨੂੰ ਮਿਲੇਗੀ ਤਰਜੀਹ

ਜਲੰਧਰ, 07 ਜੁਲਾਈ 2026-

ਜਲੰਧਰ ਦੇ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿਖੇ 11 ਮਹੀਨਿਆਂ ਲਈ ਠੇਕੇ ਦੇ ਆਧਾਰ ’ਤੇ ਐਜੂਕੇਸ਼ਨ ਇੰਸਟਰਕਟਰ ਅਤੇ ਪਾਰਟ ਟਾਈਮ ਕਲਰਕ ਦੀ ਨਿਯੁਕਤੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਨ੍ਹਾਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਸੈਂਟਰ ਵਿਖੇ 11 ਮਹੀਨਿਆਂ ਦੇ ਕੰਟਰੈਕਟ ‘ਤੇ ਇਕ ਐਜੂਕੇਸ਼ਨ ਇੰਸਟਰਕਟਰ ਅਤੇ ਇਕ ਪਾਰਟ ਟਾਈਮ ਕਲਰਕ ਰੱਖਿਆ ਜਾਣਾ ਹੈ।

ਐਜੂਕੇਸ਼ਨ ਇੰਸਟਰਕਟਰ (1 ਅਸਾਮੀ) ਲਈ ਉਮੀਦਵਾਰ ਸੇਵਾਮੁਕਤ ਜੇ.ਸੀ.ਓ. (JCO) / ਹਵਲਦਾਰ (ਆਰਮੀ ਐਜੂਕੇਸ਼ਨ ਕਾਰਪਸ) ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਾਬਕਾ ਸੈਨਿਕਾਂ ਦੇ ਉਹ ਆਸ਼ਰਿਤ ਵੀ ਅਪਲਾਈ ਕਰ ਸਕਦੇ ਹਨ ਜਿਨ੍ਹਾਂ ਨੇ ਸਾਇੰਸ ਅਤੇ ਹਿਸਾਬ (Maths) ਵਿਸ਼ਿਆਂ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ।

ਇਸ ਅਸਾਮੀ ਲਈ ਪ੍ਰਤੀ ਮਹੀਨਾ 12,000 ਰੁਪਏ ਤਨਖਾਹ ਦਿੱਤੀ ਜਾਵੇਗੀ। ਪਾਰਟ ਟਾਈਮ ਕਲਰਕ (1 ਅਸਾਮੀ): ਇਸ ਅਸਾਮੀ ਲਈ ਉਮੀਦਵਾਰ ਦਾ ਸਾਬਕਾ ਸੈਨਿਕ ਕਲਰਕ ਜਾਂ ਜੀ.ਡੀ. (ਐਸ.ਡੀ.) ਹੋਣਾ ਲਾਜ਼ਮੀ ਹੈ। ਇਸ ਅਸਾਮੀ ਲਈ ਪ੍ਰਤੀ ਮਹੀਨਾ 8,500 ਰੁਪਏ ਤਨਖਾਹ ਨਿਰਧਾਰਿਤ ਕੀਤੀ ਗਈ ਹੈ।

ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਚਾਹਵਾਨ ਅਤੇ ਯੋਗ ਉਮੀਦਵਾਰ ਆਪਣੇ ਲੋੜੀਂਦੇ ਦਸਤਾਵੇਜ਼ ਅਤੇ ਬਾਇਓਡੇਟਾ (Resume) ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਸ਼ਾਸਤਰੀ ਮਾਰਕੀਟ, ਲਾਡੋਵਾਲੀ ਰੋਡ, ਜਲੰਧਰ ਵਿਖੇ ਜਮ੍ਹਾ ਕਰਵਾ ਸਕਦੇ ਹਨ। ਅਰਜ਼ੀਆਂ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 17 ਜੁਲਾਈ 2026 ਨੂੰ ਸ਼ਾਮ 5 ਵਜੇ ਤੱਕ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਭਰਤੀ ਦੌਰਾਨ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ।

 

Join WhatsApp

Join Now

Leave a Comment