Join WhatsApp

Join Now

Japan Earthquake: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ!

On: October 25, 2026 10:19 AM

 

Japan Earthquake: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ!

ਜਾਪਾਨ ‘ਚ 492 ਕਿਲੋਮੀਟਰ ਦੀ ਡੂੰਘਾਈ ‘ਚ ਉੱਠੀ ਭੂਚਾਲ ਦੀ ਲਹਿਰ, ਜਾਨ-ਮਾਲ ਦੇ ਨੁਕਸਾਨ ਤੋਂ ਬਚਾਅ, ਸੁਨਾਮੀ ਦੀ ਚੇਤਾਵਨੀ ਨਹੀਂ- ਸਾਲ 2026 ‘ਚ ਜਾਪਾਨ ‘ਚ ਵਾਰ-ਵਾਰ ਕਿਉਂ ਆ ਰਹੇ ਹਨ ਧਰਤੀ ਕੰਬਣ ਦੇ ਝਟਕੇ? ਜਾਣੋ ‘ਰਿੰਗ ਆਫ਼ ਫਾਇਰ’ ਦਾ ਪੂਰਾ ਵਿਗਿਆਨ

ਟੋਕੀਓ / ਨਵੀਂ ਦਿੱਲੀ:

ਜਾਪਾਨ ਵਿੱਚ ਇੱਕ ਵਾਰ ਫਿਰ ਤੋਂ ਧਰਤੀ ਕੰਬਣ ਦੀ ਵਾਪਰੀ ਘਟਨਾ ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਜਾਪਾਨ ਦੇ ਬੋਨਿਨ ਟਾਪੂ (ਓਗਾਸਾਵਾਰਾ ਟਾਪੂ ਸਮੂਹ) ਵਿੱਚ ਐਤਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਭੂਚਾਲ ਦੀ ਤੀਬਰਤਾ 6.3 ਮਾਪੀ ਗਈ ਹੈ। ਸੰਯੁਕਤ ਰਾਜ ਅਮਰੀਕਾ ਦੇ ਭੂ-ਵਿਗਿਆਨਕ ਸਰਵੇਖਣ (USGS) ਮੁਤਾਬਕ ਇਹ ਭੂਚਾਲ 25 ਅਕਤੂਬਰ, ਦਿਨ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11:09 ਵਜੇ ਆਇਆ।

ਭੂਚਾਲ ਦਾ ਕੇਂਦਰ ਰਾਜਧਾਨੀ ਟੋਕੀਓ ਤੋਂ ਲਗਭਗ 1000 ਕਿਲੋਮੀਟਰ ਦੱਖਣ-ਦੱਖਣ-ਪੂਰਬ ਵੱਲ ਸਥਿਤ ਬੋਨਿਨ ਟਾਪੂਆਂ ਵਿੱਚ ਧਰਤੀ ਤੋਂ 492 ਕਿਲੋਮੀਟਰ ਦੀ ਡੂੰਘਾਈ ਵਿੱਚ ਦਰਜ ਕੀਤਾ ਗਿਆ ਹੈ। ਡੂੰਘਾਈ ਜ਼ਿਆਦਾ ਹੋਣ ਦੇ ਕਾਰਨ ਧਰਤੀ ਦੀ ਸਤ੍ਹਾ ‘ਤੇ ਇਸ ਦਾ ਅਸਰ ਘੱਟ ਦੇਖਣ ਨੂੰ ਮਿਲਿਆ ਹੈ। ਰਾਹਤ ਦੀ ਗੱਲ ਇਹ ਰਹੀ ਕਿ ਇਸ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ ਅਤੇ ਨਾ ਹੀ ਪ੍ਰਸ਼ਾਸਨ ਵਲੋਂ ਸੁਨਾਮੀ ਆਉਣ ਦੀ ਕੋਈ ਚੇਤਾਵਨੀ ਜਾਰੀ ਕੀਤੀ ਗਈ ਹੈ।

ਵਾਨੁਆਤੂ ਵਿੱਚ ਵੀ ਆਇਆ ਸੀ 7.1 ਤੀਬਰਤਾ ਦਾ ਭੂਚਾਲ

ਇਸ ਤੋਂ ਪਹਿਲਾਂ ਬੀਤੇ ਦਿਨ ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿਤ ਟਾਪੂ ਦੇਸ਼ ਵਾਨੁਆਤੂ ਵਿੱਚ ਵੀ ਸਵੇਰੇ 8:01 ਵਜੇ ਦੇ ਕਰੀਬ 7.1 ਦੀ ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ ਸੀ। ਵਿਗਿਆਨੀਆਂ ਅਨੁਸਾਰ ਜਦੋਂ ਧਰਤੀ ਦੇ ਅੰਦਰੂਨੀ ਭਾਗ ਵਿੱਚ ਮੌਜੂਦ 7 ਮੁੱਖ ਟੈਕਟੋਨਿਕ ਪਲੇਟਾਂ ਆਪਸ ਵਿੱਚ ਘੁੰਮਦੀਆਂ ਹਨ ਅਤੇ ਇੱਕ ਦੂਜੇ ਨਾਲ ਟਰਕਾਉਂਦੀਆਂ ਹਨ, ਤਾਂ ਉਸ ਥਾਂ ‘ਤੇ ਫਾਲਟ ਲਾਈਨ ਬਣ ਜਾਂਦੀ ਹੈ। ਵਾਰ-ਵਾਰ ਹੋਣ ਵਾਲੀ ਇਸ ਟੱਕਰ ਨਾਲ ਪਲੇਟਾਂ ਦੇ ਕਿਨਾਰੇ ਮੁੜ ਜਾਂਦੇ ਹਨ ਅਤੇ ਜ਼ਿਆਦਾ ਦਬਾਅ ਪੈਣ ‘ਤੇ ਟੁੱਟ ਜਾਂਦੇ ਹਨ।

ਇਸ ਕਾਰਨ ਧਰਤੀ ਦੇ ਅੰਦਰੋਂ ਊਰਜਾ ਬਾਹਰ ਨਿਕਲਦੀ ਹੈ, ਜੋ ਧਰਤੀ ਤੱਕ ਛੱਲਾਂ ਜਾਂ ਤਰੰਗਾਂ ਦੇ ਰੂਪ ਵਿੱਚ ਪਹੁੰਚ ਕੇ ਕੰਬਣੀ ਪੈਦਾ ਕਰਦੀ ਹੈ, ਜਿਸ ਨੂੰ ਅਸੀਂ ਭੂਚਾਲ ਆਖਦੇ ਹਾਂ। ਜਾਪਾਨ ਵਿੱਚ ਪਿਛਲੇ 10 ਮਹੀਨਿਆਂ ਦੌਰਾਨ ਕਈ ਵਾਰ ਸ਼ਕਤੀਸ਼ਾਲੀ ਭੂਚਾਲ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਤੀਬਰਤਾ 7 ਤੋਂ ਵੱਧ ਰਿਕਾਰਡ ਕੀਤੀ ਗਈ। 16 ਜੂਨ ਨੂੰ ਸਾਲ 2026 ਦਾ ਪਹਿਲਾ ਵੱਡਾ ਭੂਚਾਲ ਟੋਕੀਓ ਨੇੜੇ ਇਬਾਰਾਕੀ ਦੇ ਦੱਖਣੀ ਹਿੱਸੇ ਵਿੱਚ ਆਇਆ, ਜਿਸ ਦੀ ਤੀਬਰਤਾ 5.5 ਸੀ।

24 ਜੂਨ ਨੂੰ ਉੱਤਰੀ ਤੱਟ ਯਾਨੀ ਇਵਾਤੇ ਦੇ ਪੂਰਬੀ ਤੱਟ ‘ਤੇ 7.2 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। 28 ਜੁਲਾਈ ਨੂੰ ਦੱਖਣੀ ਜਾਪਾਨ ਦੇ ਕੁਮਾਮੋਤੋ ਵਿੱਚ 7.1 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ 38 ਲੋਕਾਂ ਦੀ ਜਾਨ ਚਲੀ ਗਈ ਸੀ। 23 ਅਗਸਤ ਨੂੰ ਟੋਕੀਓ ਅਤੇ ਕਾਂਟੋ ਦੇ ਸਾਊਥ ਇਬਾਰਾਕੀ ਕੋਲ 5.9 ਤੀਬਰਤਾ ਦਾ ਭੂਚਾਲ ਆਇਆ, ਜਿਸ ਵਿੱਚ 38 ਲੋਕ ਜ਼ਖ਼ਮੀ ਹੋਏ। 29 ਸਤੰਬਰ ਨੂੰ ਇਬਾਰਾਕੀ ਅਤੇ ਸੈਤਾਮਾ ਵਿੱਚ 4.9 ਤੀਬਰਤਾ ਦਾ ਭੂਚਾਲ ਆਇਆ। 23-24 ਅਕਤੂਬਰ ਨੂੰ ਇਵਾਤੇ ਤੱਟ ਅਤੇ ਹੋਕਾਇਡੋ ਦੇ ਨੇੜੇ 5.0 ਤੋਂ 5.1 ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ।

ਹਾਲਾਂਕਿ ਇਸ ਸਾਲ ਕਈ ਵਾਰ ਸੁਨਾਮੀ ਦੀਆਂ ਚੇਤਾਵਨੀਆਂ ਤੋਂ ਬਾਅਦ ਤੱਟਵਰਤੀ ਇਲਾਕਿਆਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਸੀ, ਜਿਸ ਨਾਲ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਜਾਪਾਨ ਵਿੱਚ ਹੀ ਸਭ ਤੋਂ ਜ਼ਿਆਦਾ ਭੂਚਾਲ ਕਿਉਂ ਆਉਂਦੇ ਹਨ?

ਜਾਪਾਨ ਪ੍ਰਸ਼ਾਂਤ ਮਹਾਂਸਾਗਰ ਦੇ ਚਾਰੇ ਪਾਸੇ ਬਣੇ ‘ਪੈਸੀਫਿਕ ਰਿੰਗ ਆਫ਼ ਫਾਇਰ’ (Pacific Ring of Fire) ਖੇਤਰ ਵਿੱਚ ਸਥਿਤ ਹੈ। ਦੁਨੀਆ ਦੇ ਲਗਭਗ 90 ਪ੍ਰਤੀਸ਼ਤ ਭੂਚਾਲ ਇਸੇ ਖੇਤਰ ਵਿੱਚ ਆਉਂਦੇ ਹਨ। ਇੱਥੇ ਚਾਰ ਮੁੱਖ ਟੈਕਟੋਨਿਕ ਪਲੇਟਾਂ, ਪੈਸੀਫਿਕ ਪਲੇਟ, ਫਿਲੀਪੀਨ ਸੀ ਪਲੇਟ, ਯੂਰੇਸ਼ੀਅਨ ਪਲੇਟ ਅਤੇ ਨੌਰਥ ਅਮੈਰੀਕਨ ਪਲੇਟ ਆਪਸ ਵਿੱਚ ਮਿਲਦੀਆਂ ਹਨ।

ਜਦੋਂ ਇਹ ਪਲੇਟਾਂ ਇੱਕ-ਦੂਜੇ ਦੇ ਉੱਪਰ ਜਾਂ ਹੇਠਾਂ ਖਿਸਕਦੀਆਂ ਹਨ ਜਾਂ ਆਪਸ ਵਿੱਚ ਟਰਕਾਉਂਦੀਆਂ ਹਨ, ਤਾਂ ਪੈਦਾ ਹੋਈ ਊਰਜਾ ਧਰਤੀ ਵੱਲ ਆ ਕੇ ਧਰਤੀ ਨੂੰ ਕੰਬਾਉਂਦੀ ਹੈ। ਇਸ ਤੋਂ ਇਲਾਵਾ ਜਾਪਾਨ ‘ਸਬਡਕਸ਼ਨ ਜ਼ੋਨ’ ਵਿੱਚ ਵੀ ਆਉਂਦਾ ਹੈ, ਜਿੱਥੇ ਪੈਸੀਫਿਕ ਪਲੇਟ ਮਹਾਂਦੀਪੀ ਪਲੇਟਾਂ ਦੇ ਹੇਠਾਂ ਧੱਸ ਜਾਂਦੀ ਹੈ, ਜਿਸ ਨਾਲ ਭਾਰੀ ਦਬਾਅ ਬਣਦਾ ਹੈ ਅਤੇ ਸੁਨਾਮੀ ਦਾ ਖ਼ਤਰਾ ਵੀ ਕਾਫ਼ੀ ਵਧ ਜਾਂਦਾ ਹੈ।

 

Leave a Comment