Join WhatsApp

Join Now

ਪੰਜਾਬ ਯੂਨੀਵਰਸਿਟੀ ‘ਚ PhD ਵਿਦਿਆਰਥਣ ਦੀ ਮੌਤ ਦਾ ਮਾਮਲਾ! ਸਟੂਡੈਂਟਸ ਨੇ ਪ੍ਰਸਾਸ਼ਨ ਨੂੰ ਦੱਸਿਆ ਜਿੰਮੇਵਾਰ

On: ਜੁਲਾਈ 28, 2026 2:02 ਬਾਃ ਦੁਃ

 

ਪੰਜਾਬ ਯੂਨੀਵਰਸਿਟੀ ‘ਚ PhD ਵਿਦਿਆਰਥਣ ਦੀ ਮੌਤ ਦਾ ਮਾਮਲਾ! ਸਟੂਡੈਂਟਸ ਨੇ ਪ੍ਰਸਾਸ਼ਨ ਨੂੰ ਦੱਸਿਆ ਜਿੰਮੇਵਾਰ

PU ਕੈਂਪਸ ‘ਚ ਮਾਤਮ: ਹੋਸਟਲ ਨੰਬਰ 10 ਨੇੜੇ ਬਿਜਲੀ ਦੇ ਖੰਭੇ ਦੀ ਲਪੇਟ ‘ਚ ਆਈ ਵਿਦਿਆਰਥਣ ਜੋਤੀ, ਹਸਪਤਾਲ ‘ਚ ਤੋੜਿਆ ਦਮ, ਹਰਿਆਣਾ ਦੇ ਮਹਿੰਦਰਗੜ੍ਹ ਦੀ ਸੀ ਰਹਿਣ ਵਾਲੀ

ਚੰਡੀਗੜ੍ਹ, 28 ਜੁਲਾਈ 2026: ਅੱਜ ਸਵੇਰੇ ਪੰਜਾਬ ਯੂਨੀਵਰਸਿਟੀ (Panjab University Chandigarh) ਕੈਂਪਸ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬਰਸਾਤ ਦੇ ਮੌਸਮ ਦੌਰਾਨ ਬਿਜਲੀ ਦੇ ਖੰਭੇ ਤੋਂ ਲੱਗੇ ਕਰੰਟ ਕਾਰਨ ਇੱਕ ਹੋਣਹਾਰ ਵਿਦਿਆਰਥਣ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਵਿਦਿਆਰਥਣ ਦੀ ਪਛਾਣ ਜੋਤੀ ਵਜੋਂ ਹੋਈ ਹੈ, ਜੋ ਕਿ ਪੰਜਾਬ ਯੂਨੀਵਰਸਿਟੀ ਦੇ ਡਿਪਾਰਟਮੈਂਟ ਦਾ ਮਾਈਕਰੋਬਾਇਓਲੋਜੀ ਤੋਂ ਪੀ.ਐਚ.ਡੀ. (PhD) ਦੀ ਪੜ੍ਹਾਈ ਕਰ ਰਹੀ ਸੀ।

ਵਿਦਿਆਰਥਣ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸਟੂਡੈਂਟਸ ਭੜਕ ਉੱਠੇ, ਉੱਥੇ ਨੇ ਜਿਥੇ ਯੂਨੀਵਰਸਿਟੀ ਦੇ ਵਿੱਚ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ, ਉੱਥੇ ਹੀ ਵਿਦਿਆਰਥਣ ਦੀ ਮੌਤ ਦਾ ਜਿੰਮੇਵਾਰ ਯੂਨੀਵਰਸਿਟੀ ਪ੍ਰਸਾਸ਼ਨ ਨੂੰ ਦੱਸਿਆ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਅੱਜ ਤੋਂ ਨਹੀਂ, ਬਲਕਿ ਪਿਛਲੇ ਕਈ ਸਾਲਾਂ ਤੋਂ ਅਜਿਹੇ ਹੀ ਹਾਦਸੇ ਵਾਪਰਦੇ ਆ ਰਹੇ ਹਨ। ਪਰ ਵਿਦਿਆਰਥੀਆਂ ਨੂੰ ਇਨਸਾ਼ਫ ਮਿਲਣ ਵਿੱਚ ਹਮੇਸ਼ਾ ਦੇਰੀ ਹੀ ਰਹਿੰਦੀ, ਪਰ ਇਸ ਤਾਜਾ ਕੇਸ ਵਿੱਚ ਤਾਂ ਪ੍ਰਸਾਸ਼ਨ ਜਿੰਮੇਵਾਰੀ ਤੋਂ ਭੱਜਦਾ ਵਿਖਾਈ ਦੇ ਰਿਹਾ ਹੈ।

ਦੱਸਦੇ ਚੱਲੀਏ ਕਿ, ਇਹ ਹਾਦਸਾ ਸਵੇਰੇ-ਸਵੇਰੇ ਪੰਜਾਬ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਨੰਬਰ 10 ਦੇ ਨੇੜੇ ਵਾਪਰਿਆ। ਉਸ ਸਮੇਂ ਇਲਾਕੇ ਵਿੱਚ ਹਲਕੀ ਬਰਸਾਤ ਹੋ ਰਹੀ ਸੀ, ਜਿਸ ਕਾਰਨ ਸੜਕਾਂ ਅਤੇ ਆਲੇ-ਦੁਆਲੇ ਕਾਫ਼ੀ ਨਮੀ ਸੀ। ਜੋਤੀ ਸਵੇਰ ਦੇ ਸਮੇਂ ਸੜਕ ਤੋਂ ਲੰਘ ਰਹੀ ਸੀ, ਤਾਂ ਅਚਾਨਕ ਹੀ ਉਸ ਦਾ ਹੱਥ ਰਸਤੇ ਵਿੱਚ ਲੱਗੇ ਇੱਕ ਬਿਜਲੀ ਦੇ ਖੰਭੇ (Electric Pole) ਨਾਲ ਛੂਹ ਗਿਆ।

ਮੌਸਮ ਖ਼ਰਾਬ ਹੋਣ ਅਤੇ ਬਰਸਾਤ ਦੇ ਪਾਣੀ ਕਾਰਨ ਉਸ ਖੰਭੇ ਵਿੱਚ ਪਹਿਲਾਂ ਹੀ ਬਿਜਲੀ ਦਾ ਕਰੰਟ ਆ ਰਿਹਾ ਸੀ। ਹੱਥ ਲੱਗਦਿਆਂ ਹੀ ਜੋਤੀ ਨੂੰ ਬਿਜਲੀ ਦਾ ਜ਼ੋਰਦਾਰ ਝਟਕਾ (Electric Shock) ਲੱਗਿਆ ਅਤੇ ਉਹ ਮੌਕੇ ‘ਤੇ ਹੀ ਬੇਹੋਸ਼ ਹੋ ਕੇ ਡਿੱਗ ਪਈ।

ਹਾਦਸੇ ਦੇ ਤੁਰੰਤ ਬਾਅਦ ਵਿਦਿਆਰਥਣ ਨੂੰ ਤੁਰੰਤ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 16 ਸਥਿਤ ਸਰਕਾਰੀ ਹਸਪਤਾਲ (GMSH-16) ਪਹੁੰਚਾਇਆ ਗਿਆ। ਹਾਲਾਂਕਿ, ਡਾਕਟਰਾਂ ਵਲੋਂ ਉਸ ਨੂੰ ਬਚਾਉਣ ਦੀਆਂ ਅਣਥੱਕ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਕਰੰਟ ਦਾ ਝਟਕਾ ਇੰਨਾ ਜ਼ਬਰਦਸਤ ਸੀ ਕਿ ਹਸਪਤਾਲ ਪਹੁੰਚਣ ‘ਤੇ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜਾਣਕਾਰੀ ਮੁਤਾਬਕ ਮ੍ਰਿਤਕ ਵਿਦਿਆਰਥਣ ਜੋਤੀ ਮੂਲ ਰੂਪ ਵਿੱਚ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦੀ ਰਹਿਣ ਵਾਲੀ ਸੀ। ਉਹ ਪੰਜਾਬ ਯੂਨੀਵਰਸਿਟੀ ਵਿੱਚ ਰਹਿ ਕੇ ਆਪਣੀ ਉੱਚ ਸਿੱਖਿਆ ਅਤੇ ਰਿਸਰਚ (PhD) ਪੂਰੀ ਕਰ ਰਹੀ ਸੀ। ਉਹ ਇੱਕ ਬਹੁਤ ਹੀ ਹੋਣਹਾਰ ਅਤੇ ਮਿਹਨਤੀ ਖੋਜਕਰਤਾ ਸੀ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਯੂਨੀਵਰਸਿਟੀ ਦੇ ਸਮੁੱਚੇ ਵਿਦਿਆਰਥੀਆਂ, ਪ੍ਰੋਫੈਸਰਾਂ ਅਤੇ ਹੋਸਟਲ ਸਟਾਫ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕਾ ਦੇ ਪਰਿਵਾਰ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।

ਬਰਸਾਤ ਦੇ ਦਿਨਾਂ ਵਿੱਚ ਬਿਜਲੀ ਦੇ ਖੰਭਿਆਂ ਵਿੱਚ ਕਰੰਟ ਆਉਣਾ ਪ੍ਰਸ਼ਾਸਨਿਕ ਲਾਪਰਵਾਹੀ ਵਲ ਵੀ ਇਸ਼ਾਰਾ ਕਰਦਾ ਹੈ। ਮੌਸਮ ਵਿੱਚ ਬਦਲਾਅ ਅਤੇ ਬਰਸਾਤ ਦੇ ਦਿਨਾਂ ਦੌਰਾਨ ਆਮ ਤੌਰ ‘ਤੇ ਅਜਿਹੇ ਖ਼ਤਰੇ ਵਧ ਜਾਂਦੇ ਹਨ, ਪਰ ਯੂਨੀਵਰਸਿਟੀ ਕੈਂਪਸ ਦੇ ਅੰਦਰ ਹੀ ਅਜਿਹੀ ਘਟਨਾ ਦਾ ਵਾਪਰਨਾ ਬਹੁਤ ਹੀ ਚਿੰਤਾਜਨਕ ਹੈ। ਬਰਸਾਤ ਦੇ ਇਸ ਮੌਸਮ ਵਿੱਚ ਆਮ ਜਨਤਾ ਨੂੰ ਵੀ ਅਪੀਲ ਹੈ ਕਿ ਸੜਕਾਂ ‘ਤੇ ਚੱਲਦੇ ਸਮੇਂ ਬਿਜਲੀ ਦੇ ਖੰਭਿਆਂ, ਤਾਰਾਂ ਅਤੇ ਲੋਹੇ ਦੇ ਢਾਂਚਿਆਂ ਤੋਂ ਦੂਰੀ ਬਣਾ ਕੇ ਰੱਖਣ ਤਾਂ ਜੋ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।

 

Leave a Comment