Join WhatsApp

Join Now

ਪਾਸ਼-ਹੰਸ ਰਾਜ ਯਾਦਗਾਰ ’ਤੇ ਕਬਜ਼ੇ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ, ਸਰਕਾਰ ਯਾਦਗਾਰ ਨੂੰ ਸ਼ਹੀਦੀ ਦਰਜਾ ਦੇਵੇ – ਤਰਕਸ਼ੀਲ ਸੁਸਾਇਟੀ

On: ਸਤੰਬਰ 8, 2026 12:00 ਬਾਃ ਦੁਃ

 

ਪਾਸ਼-ਹੰਸ ਰਾਜ ਯਾਦਗਾਰ ’ਤੇ ਕਬਜ਼ੇ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ, ਸਰਕਾਰ ਯਾਦਗਾਰ ਨੂੰ ਸ਼ਹੀਦੀ ਦਰਜਾ ਦੇਵੇ – ਤਰਕਸ਼ੀਲ ਸੁਸਾਇਟੀ

ਵਿਗਿਆਨਕ ਸੋਚ ਦੇ ਪਸਾਰੇ ਲੲਈ ਤਰਕਸ਼ੀਲ ਸੁਸਾਇਟੀ ਯਤਨਸ਼ੀਲ -ਮਾਸਟਰ ਪਰਮਵੇਦ

ਤਰਕਸ਼ੀਲ ਮੈਗਜ਼ੀਨ ਦਾ ਨਵਾਂ ਅੰਕ ਲੋਕ ਅਰਪਣ ਕੀਤਾ

ਸੰਗਰੂਰ, 8 ਸਤੰਬਰ 2026- ਤਰਕਸ਼ੀਲ ਸੁਸਾਇਟੀ ਪੰਜਾਬ, ਇਕਾਈ ਸੰਗਰੂਰ ਦੀ ਅਹਿਮ ਮੀਟਿੰਗ ਅੱਜ ਸੰਗਰੂਰ ਵਿਖੇ ਤਰਕਸ਼ੀਲ ਆਗੂ ਗੁਰਦੀਪ ਸਿੰਘ ਲਹਿਰਾ ਦੀ ਪ੍ਰਧਾਨਗੀ ਹੇਠ ਅਤੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਨਿਗਰਾਨੀ ਵਿੱਚ ਹੋਈ।

ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜ਼ੋਨ ਮੀਡੀਆ ਮੁਖੀ ਸੀਤਾ ਰਾਮ ਬਾਲਦ ਕਲਾਂ ਨੇ ਦੱਸਿਆ ਕਿ ਮੀਟਿੰਗ ਵਿੱਚ ਇਨਕਲਾਬੀ ਕਵੀ ਅਵਤਾਰ ਸਿੰਘ ਪਾਸ਼ ਅਤੇ ਉਸ ਦੇ ਸਾਥੀ ਹੰਸ ਰਾਜ ਦੀ ਯਾਦ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿਖੇ ਬਣੇ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਦੇ ਤਾਲੇ ਤੋੜ ਕੇ ਉੱਥੇ ਨਾਜਾਇਜ਼ ਤੌਰ ’ਤੇ ਬੂਟੇ ਅਤੇ ਓਪਨ ਜਿੰਮ ਲਗਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।

ਆਗੂਆਂ ਨੇ ਕਿਹਾ ਕਿ ਇਹ ਕਾਰਾ ਸ਼ਹੀਦਾਂ ਦੀ ਯਾਦਗਾਰ ਦਾ ਅਪਮਾਨ ਹੈ। ਪਾਸ਼ ਵਰਗੇ ਇਨਕਲਾਬੀ ਕਵੀਆਂ ਨੂੰ ਪਿਆਰ ਕਰਨ ਵਾਲੇ ਲੱਖਾਂ ਕਿਰਤੀ ਲੋਕਾਂ ਅਤੇ ਸਮੂਹ ਜਮਹੂਰੀ ਜਥੇਬੰਦੀਆਂ ਵਿੱਚ ਇਸ ਕਾਰੇ ਨੂੰ ਲੈ ਕੇ ਭਾਰੀ ਰੋਸ ਹੈ। ਮੀਟਿੰਗ ਵਿੱਚ ਇਸ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਨੂੰ ਸ਼ਹੀਦੀ ਯਾਦਗਾਰ ਦਾ ਦਰਜਾ ਦੇਣ ਦੀ ਮੰਗ ਕੀਤੀ ਗਈ।

ਮੀਟਿੰਗ ਵਿੱਚ ਪਲੇਠੇ ਤਰਕਸ਼ੀਲ ਪੁਸਤਕ ਮੇਲੇ ਤੇ ਵਿਚਾਰ ਸਾਂਝੇ ਕਰਦਿਆਂ ਸਾਰਿਆਂ ਨੇ ਇਸ ਨੂੰ ਸਲਾਹਿਆ ਤੇ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਕੁੱਝ ਸੁਝਾਅ ਰੱਖੇ।

ਇਸ ਤੋਂ ਇਲਾਵਾ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 27 ਸਤੰਬਰ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਵਿਸ਼ੇਸ਼ ਵਿਚਾਰ ਚਰਚਾ ਕਰਵਾਈ ਜਾਵੇਗੀ। ਸੂਬਾ ਕਮੇਟੀ ਵੱਲੋਂ ਅੰਧਵਿਸ਼ਵਾਸ ਅਤੇ ਧਾਰਮਿਕ ਕੱਟੜਤਾ ਵਿਰੁੱਧ ਤਿਆਰ ਕੀਤਾ ਗਿਆ ਵਿਗਿਆਨਕ ਸਾਹਿਤ ਆਧਾਰਿਤ ਪੈਂਫਲਿਟ ਲੋਕਾਂ ਵਿੱਚ ਵੰਡਿਆ ਜਾਵੇਗਾ।

ਇਸ ਮੌਕੇ ਤਰਕਸ਼ੀਲ ਮੈਗਜ਼ੀਨ ਦਾ ਨਵਾਂ ਅੰਕ ਸਤੰਬਰ 2026 ਲੋਕ ਅਰਪਣ ਕੀਤਾ ਗਿਆ ਤੇ ਤਰਕਸ਼ੀਲ ਮੈਂਬਰਾਂ ਵਿੱਚ ਵੰਡਿਆ ਗਿਆ। ਮੀਟਿੰਗ ਵਿੱਚ ਵਿਚਾਰਿਆ ਗਿਆ ਕਿ ਵਿਗਿਆਨਕ ਸੋਚ ਸਮੇਂ ਦੀ ਮੁੱਖ ਲੋੜ ਹੈ, ਤਰਕਸ਼ੀਲ ਸੁਸਾਇਟੀ ਇਸਦੇ ਪਸਾਰੇ ਲਈ ਯਤਨਸ਼ੀਲ ਹੈ। ਇਸ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਪਰਮਿੰਦਰ ਸਿੰਘ ਮਹਿਲਾਂ, ਪ੍ਰਹਿਲਾਦ ਸਿੰਘ, ਅਮਰੀਕ ਸਿੰਘ ਖੋਖਰ, ਗੁਰਦੀਪ ਸਿੰਘ, ਮਾਸਟਰ ਗੁਰਜੰਟ ਸਿੰਘ ਇਕਬਾਲ ਕੌਰ, ਸੁਨੀਤਾ ਰਾਣੀ ਤਰਕਸ਼ੀਲ ਆਗੂ ਹਾਜ਼ਰ ਸਨ।

 

Leave a Comment