Join WhatsApp

Join Now

ਪੰਜਾਬ ਦੇ ਮਨਿਸਟਰੀਅਲ ਪੈਨਸ਼ਨਰਾਂ ਨੇ ਭਗਵੰਤ ਮਾਨ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ! ਸਪੀਕਰ ਦੇ ਘਿਰਾਓ ਦਾ ਐਲਾਨ

On: ਸਤੰਬਰ 10, 2026 3:39 ਬਾਃ ਦੁਃ

 

ਪੰਜਾਬ ਦੇ ਮਨਿਸਟਰੀਅਲ ਪੈਨਸ਼ਨਰਾਂ ਨੇ ਭਗਵੰਤ ਮਾਨ ਸਰਕਾਰ ਵਿਰੁੱਧ ਖੋਲ੍ਹਿਆ ਮੋਰਚਾ! ਸਪੀਕਰ ਦੇ ਘਿਰਾਓ ਦਾ ਐਲਾਨ

ਫ਼ਿਰੋਜ਼ਪੁਰ 10 ਸਤੰਬਰ 2026

ਪੰਜਾਬ ਸਟੇਟ ਮਨਿਸਟਰੀਅਲ ਪੈਨਸ਼ਨਰਜ਼ ਐਸੋਸੀਏਸ਼ਨ, ਜ਼ਿਲ੍ਹਾ ਫ਼ਿਰੋਜ਼ਪੁਰ ਦੀ ਇੱਕ ਅਹਿਮ ਅਤੇ ਪ੍ਰਭਾਵਸ਼ਾਲੀ ਇਕੱਤਰਤਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਕਰਮਚਾਰੀ ਦਲ ਦੇ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਸੁਬੇਗ ਸਿੰਘ ਅਜੀਜ਼ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ। ਇਸ ਮੀਟਿੰਗ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਸੇਵਾਮੁਕਤ ਹੋਏ ਮਨਿਸਟਰੀਅਲ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਸੇਵਾਮੁਕਤ ਤਹਿਸੀਲਦਾਰ ਵਿਜੇ ਬਹਿਲ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਨੀਤੀਆਂ ਦੀ ਕਰੜੀ ਆਲੋਚਨਾ ਕੀਤੀ। ਉਨ੍ਹਾਂ ਆਖਿਆ ਕਿ ਸੇਵਾਮੁਕਤ ਕਰਮਚਾਰੀ ਆਪਣੀਆਂ ਜਾਇਜ਼ ਅਤੇ ਲੰਮੇ ਸਮੇਂ ਤੋਂ ਲਮਕਦੀਆਂ ਮੰਗਾਂ ਨੂੰ ਲੈ ਕੇ ਨਿਰੰਤਰ ਸੰਘਰਸ਼ ਦੇ ਰਾਹ ‘ਤੇ ਹਨ। ਉਨ੍ਹਾਂ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਦਾ ਜਲਦ ਨਿਪਟਾਰਾ ਨਾ ਕੀਤਾ ਗਿਆ ਅਤੇ ਮੰਗਾਂ ਨੂੰ ਹੋਰ ਅਣਗੌਲਿਆ ਕੀਤਾ ਗਿਆ, ਤਾਂ ਸਰਕਾਰ ਨੂੰ ਇਸ ਦੇ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹਿਣਾ ਪਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਮੌਕੇ ‘ਤੇ ਇੱਕਠ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਸੇਵਾਮੁਕਤ ਸੁਪਰਡੈਂਟ ਕਸ਼ਮੀਰ ਚੰਦ (ਡੀ.ਸੀ. ਦਫ਼ਤਰ), ਵਰਿੰਦਰ ਸ਼ਰਮਾ, ਸੁਖਵੰਤ ਸਿੰਘ ਖੋਸਾ, ਬਲਵੰਤ ਸਿੰਘ (ਜ਼ਿਲ੍ਹਾ ਉਦਯੋਗ ਕੇਂਦਰ), ਖਜ਼ਾਨ ਸਿੰਘ (ਸੇਵਾਮੁਕਤ ਸੁਪਰਡੈਂਟ, ਬੀ.ਐਂਡ.ਆਰ.), ਗੁਰਤੇਜ ਸਿੰਘ ਬਰਾੜ (ਰੋਡਵੇਜ਼), ਹਰਭਜਨ ਸਿੰਘ ਚਾਵਲਾ (ਸੇਵਾਮੁਕਤ ਸੁਪਰਡੈਂਟ, ਪਬਲਿਕ ਹੈਲਥ), ਕੇਵਲ ਕ੍ਰਿਸ਼ਨ, ਗੁਲਸ਼ਨ ਰਾਏ (ਖਜ਼ਾਨਾ ਵਿਭਾਗ), ਹਰਜੀਤ ਕੌਰ (ਸੇਵਾਮੁਕਤ ਸੁਪਰਡੈਂਟ, ਡੀ.ਈ.ਓ. ਦਫ਼ਤਰ), ਕਸ਼ਮੀਰ ਸਿੰਘ ਥਿੰਦ, ਅਜੀਤ ਸਿੰਘ (ਸੇਵਾਮੁਕਤ ਸਹਾਇਕ ਸੁਪਰਡੈਂਟ, ਜੇਲ੍ਹ ਵਿਭਾਗ), ਬਲਬੀਰ ਸਿੰਘ (ਪ੍ਰਧਾਨ, ਕਰਮਚਾਰੀ ਦਲ), ਰਜਨੀਸ਼ ਕੁਮਾਰ (ਡੀ.ਸੀ. ਦਫ਼ਤਰ), ਬਲਵਿੰਦਰ ਸਿੰਘ (ਸੇਵਾਮੁਕਤ ਸਹਾਇਕ, ਪੋਲੀਟੈਕਨਿਕਲ ਕਾਲਜ) ਅਤੇ ਵਿਜੇ ਕੁਮਾਰ (ਸੇਵਾਮੁਕਤ ਸੁਪਰਡੈਂਟ, ਪਬਲਿਕ ਹੈਲਥ)—ਨੇ ਵੀ ਸਰਕਾਰ ਦੀ ਟਾਲਮਟੋਲ ਵਾਲੀ ਨੀਤੀ ਦੀ ਨਿਖੇਧੀ ਕੀਤੀ।

ਇਕੱਤਰਤਾ ਦੇ ਅੰਤ ਵਿੱਚ ਪ੍ਰਧਾਨ ਸੁਬੇਗ ਸਿੰਘ ਅਜੀਜ਼ ਨੇ ਪੁੱਜੇ ਹੋਏ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਸੂਬਾ ਬਾਡੀ ਦੇ ਉਲੇਖਯੋਗ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਐਲਾਨ ਕੀਤਾ ਕਿ ਸੰਘਰਸ਼ ਦੀ ਅਗਲੀ ਲੜੀ ਵਜੋਂ ਪੰਜਾਬ ਦੇ ਮੰਤਰੀਆਂ ਦਾ ਘੇਰਾਓ ਕੀਤਾ ਜਾਵੇਗਾ। ਇਸੇ ਉਦੇਸ਼ ਤਹਿਤ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਕੋਟਕਪੂਰਾ ਵਿਖੇ ਵਿਸ਼ਾਲ ਘਰਾਓ ਕੀਤਾ ਜਾਵੇਗਾ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਤਰਸੇਮ ਸਿੰਘ ਬੇਦੀ ਅਤੇ ਜੋਗਿੰਦਰ ਸਿੰਘ ਵੀ ਖਾਸ ਤੌਰ ‘ਤੇ ਹਾਜ਼ਰ ਸਨ।

Leave a Comment