ਉਗਰਾਹਾਂ ਜਥੇਬੰਦੀ ਦੇ ਆਗੂਆਂ ਦੀ ਗ੍ਰਿਫ਼ਤਾਰੀ ਵਿਰੁੱਧ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਖੋਲ੍ਹਿਆ ਮੋਰਚਾ

On: ਫਰਵਰੀ 6, 2026 8:02 ਬਾਃ ਦੁਃ

 

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਬੀਕੇਯੂ ਉਗਰਾਹਾਂ ਦੇ ਆਗੂਆਂ ਦੀ ਗ੍ਰਿਫਤਾਰੀ ਦੇ ਸਖਤ ਨਿਖੇਧੀ

ਦਲਵਿੰਦਰ ਸਿੰਘ ਸ਼ੇਰਖਾਂ ਨੂੰ ਸੂਬਾ ਕਮੇਟੀ ਮੈਂਬਰ ਨਿਯੁਕਤ ਕੀਤਾ ਅਤੇ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਪੁਰਜ਼ੋਰ ਲਾਗੂ ਕਰਨ ਦਾ ਸੱਦਾ

ਬਰਨਾਲਾ 6 ਫਰਵਰੀ 2026- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਪ੍ਰਧਾਨ ਡਾ. ਦਰਸ਼ਨਪਾਲ ਦੀ ਅਗਵਾਈ ਵਿੱਚ ਸਥਾਨਕ ਗੁਰਦੁਆਰਾ ਬਾਬਾ ਕਾਲਾ ਮਾਹਿਰ ਵਿਖ਼ੇ ਹੋਈ | ਮੀਟਿੰਗ ਵਿੱਚ ਸੂਬਾ ਆਗੂਆਂ ਤੋਂ ਇਲਾਵਾ ਵੱਖ ਵੱਖ ਜਿਲਿਆ ਦੇ ਕਿਸਾਨ ਆਗੂ ਸ਼ਾਮਲ ਹੋਏ | ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਜਿਊਦ ਪਿੰਡ ਦੇ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਲਈ ਧਰਨਾ ਲਾਉਣ ਤੋਂ ਪਹਿਲਾ ਬੀਕੇਯੂ ਉਗਰਾਹਾਂ ਦੇ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ |

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ 12 ਫਰਵਰੀ ਨੂੰ ਕੇਂਦਰ ਸਰਕਾਰ ਦੇ ਖਿਲਾਫ਼ ਮਜਦੂਰਾਂ ਤੇ ਮੁਲਾਜਮਾ ਵੱਲੋਂ ਦੇਸ਼ ਵਿਆਪੀ ਹੜਤਾਲ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਕਿਸਾਨਾ ਨੂੰ ਵੱਡੀ ਪੱਧਰ ਤੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ | ਇਸਦੇ ਨਾਲ ਹੀ ਓਹਨਾ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕਰਕੇ ਕਿਸਾਨਾਂ ਉੱਪਰ ਵੱਡਾ ਹਮਲਾ ਕੀਤਾ ਹੈ | ਇਸਦੇ ਨਾਲ ਹੀ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਲਿਆ ਕੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ | ਇਹਨਾਂ ਸਮਝੌਤਿਆ ਅਤੇ ਬਿੱਲਾਂ ਨੂੰ ਰੱਦ ਕਰਵਾਉਣ ਲਈ 22 ਫਰਵਰੀ ਨੂੰ ਬੀਜੇਪੀ ਅਤੇ ਆਪ ਦੇ ਵੱਡੇ ਆਗੂਆਂ ਦੇ ਘਰਾਂ ਅਤੇ ਦਫਤਰਾਂ ਅੱਗੇ ਧਰਨੇ ਦਿੱਤੇ ਜਾਣਗੇ |

ਆਗੂਆਂ ਨੇ ਦੱਸਿਆ ਕਿ ਜੇਕਰ ਸਰਕਾਰ ਵੱਲੋਂ ਇਹ ਬਿੱਲ ਪੇਸ਼ ਕੀਤੇ ਗਏ ਤਾ ਉਸਤੋਂ ਅਗਲੇ ਦਿਨ ਨੂੰ ਕਾਲਾ ਦਿਨ ਮਨਾਉਂਦੇ ਹੋਏ ਸਾਰੇ ਟੋਲ ਪਲਾਜ਼ਾ ਖੋਲ੍ਹੇ ਜਾਣਗੇ | ਇਸ ਮੌਕੇ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਮਹਿਮਾਂ ਖਜਾਨਚੀ ਰਣਜੀਤ ਸਿੰਘ ਚਰਨਾਰਥਲ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾਂ ਸੂਬਾ ਕਮੇਟੀ ਮੈਂਬਰ ਹਰਿੰਦਰ ਸਿੰਘ ਚਰਨਾਰਥਲ ਰਾਜਗੁਰਵਿੰਦਰ ਸਿੰਘ ਘੁਮਾਣ, ਦਲਵਿੰਦਰ ਸਿੰਘ ਸ਼ੇਰਖਾਂ ਤੋਂ ਇਲਾਵਾ ਹਰਨੇਕ ਸਿੰਘ ਭੱਲਮਾਜਰਾ ਜਸਬੀਰ ਸਿੰਘ ਚਨਾਰਥਲ ਸੁਖਦੇਵ ਸਿੰਘ ਹਰਿਆਊ ਅਵਤਾਰ ਸਿੰਘ ਕੌਰਜੀਵਾਲਾ ਸੂਬੇਦਾਰ ਨਰਾਤਾ ਸਿੰਘ ਭਜਨ ਸਿੰਘ ਘੁੰਮਣ ਰਣਜੀਤ ਸਿੰਘ ਗਰੇਵਾਲ ਕੁੱਪਖੁਰਦ ਮਹਿਮਾਂ ਸਿੰਘ ਧਨੌਲਾ ਮੋਹਨ ਸਿੰਘ ਰੂੜੇਕੇ ਦਿਲਬਾਗ ਸਿੰਘ ਸੁਰਸਿੰਘ ਗੁਰਚਰਨ ਸਿੰਘ ਮਲਸੀਆਂ ਅਵਤਾਰ ਸਿੰਘ ਮੋਹਾਲੀ ਜਸਵੀਰ ਸਿੰਘ ਨਛੱਤਰ ਸਿੰਘ ਹਮੀਰਗੜ੍ਹ ਮੋਹਨ ਲਾਲ ਭਗਤਾ ਬਲਵਿੰਦਰ ਸਿੰਘ ਧੂੜਕੋਟ ਸੁਖਦੇਵ ਸਿੰਘ ਬੱਬੀ ਬਰਾੜ ਜਗਦੀਸ਼ ਸਿੰਘ ਚਹਿਲ ਰਾਜ ਸਿੰਘ ਗੋਰਖਨਾਥ ਕੁਲਵਿੰਦਰ ਸਿੰਘ ਬਪੀਆਣਾ ਆਦਿ ਆਗੂ ਸ਼ਾਮਲ ਹੋਏ |

 

Join WhatsApp

Join Now

More

Punjab Breaking: AAP ਆਗੂ ਅਤੇ SHO ਵਿਚਾਲੇ ਤਿੱਖੀ ਬਹਿਸ; ਵੀਡੀਓ ਬਣਾਉਣ ਨੂੰ ਲੈ ਕੇ ਹੋਇਆ ਵਿਵਾਦ

SIR ਸਰਵੇ ਨੇ ਕੱਢੀ ਸਿੱਖਿਆ ਕ੍ਰਾਂਤੀ ਦੀ ਫੂਕ

ਸਿੱਖਿਆ ਵਿਭਾਗ ਦੀ ਸਾਈਟ ਤੋਂ ਅਧਿਆਪਕਾਂ ਦਾ ਡਾਟਾ ਲੀਕ ਹੋਣ ਦਾ ਖ਼ਦਸ਼ਾ? ਮਿਲ ਰਹੀਆਂ ਅਜਿਹੀਆਂ ਧਮਕੀਆਂ!

ਵੱਡੀ ਖ਼ਬਰ: ਫਿਰੋਜ਼ਪੁਰ ਦੇ ਮਮਦੋਟ ‘ਚ ਚੋਣ ਨਾਮਜ਼ਦਗੀਆਂ ਦੌਰਾਨ ਖ਼ੂਨੀ ਝੜਪ! AAP, ਅਕਾਲੀ ਦਲ ਤੇ ਕਾਂਗਰਸੀ ਵਰਕਰਾਂ ‘ਚ ਚੱਲੀਆਂ ਗੋਲੀਆਂ

ਵੱਡੀ ਖ਼ਬਰ: ਕੱਚੇ ਅਧਿਆਪਕਾਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ! ਭੜਕੇ ਯੂਨੀਅਨ ਆਗੂਆਂ ਦਾ ਐਲਾਨ- ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹਲਕੇ ‘ਚ ਕੱਢਾਂਗੇ ਜਲੂਸ

ਵੱਡੀ ਖ਼ਬਰ: ਪੰਜਾਬ ‘ਚ ਸਰਕਾਰੀ ਅਧਿਆਪਕਾ ਨੂੰ ਸਸਪੈਂਡ ਕਰਨ ਦੀ ਧਮਕੀ! ਕਹਿੰਦੇ CM ਹਾਊਸ ਤੋਂ ਬੋਲ ਰਹੇ ਹਾਂ, 50 ਹਜ਼ਾਰ ਭੇਜੋ ਨਹੀਂ ਤਾਂ…!

ਪੰਜਾਬ ‘ਚ ਛੁੱਟੀਆਂ ਵਿਚਾਲੇ ਸਕੂਲਾਂ ਲਈ ਜਾਰੀ ਹੋਏ ਨਵੇਂ ਹੁਕਮ! ਰਜਿਸਟ੍ਰੇਸ਼ਨ ਕਰਵਾਉਣਾ ਹੋਇਆ ਲਾਜ਼ਮੀ

Leave a Comment