Join WhatsApp

Join Now

BREAKING: CJP ਮੁਖੀ ਅਭਿਜੀਤ ਦੀਪਕੇ ਨੂੰ ਜਹਾਜ਼ ‘ਚੋਂ ਪੁਲਿਸ ਨੇ ਕੀਤਾ ਗ੍ਰਿਫ਼ਤਾਰ

On: October 10, 2026 1:32 PM

 

ਜੰਤਰ-ਮੰਤਰ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਪੁਲਿਸ ਦੀ ਸਖ਼ਤੀ: CJP ਮੁਖੀ ਅਭਿਜੀਤ ਦੀਪਕੇ ਸਮੇਤ ਤਿੰਨ ਆਗੂ ਹਿਰਾਸਤ ‘ਚ, ਗੁਪਤ ਜਗ੍ਹਾ ਭੇਜਿਆ

‘ਮੋਦੀ ਸਰਕਾਰ 30 ਸਾਲ ਦੇ ਨੌਜਵਾਨਾਂ ਤੋਂ ਡਰ ਰਹੀ ਹੈ’: CJP ਨੇਤਾ ਅਭਿਜੀਤ ਦੀਪਕੇ ਨੇ ਜਹਾਜ਼ ਦੇ ਅੰਦਰੋਂ ਵੀਡੀਓ ਵਾਇਰਲ ਕਰਕੇ ਦਿੱਲੀ ਪੁਲਿਸ ‘ਤੇ ਚੁੱਕੇ ਸਵਾਲ

ਦਿੱਲੀ ਏਅਰਪੋਰਟ ‘ਤੇ ਹੰਗਾਮਾ: ਜੰਤਰ-ਮੰਤਰ ਪ੍ਰਦਰਸ਼ਨ ਲਈ ਪਹੁੰਚੇ CJP ਮੁਖੀ ਅਭਿਜੀਤ ਦੀਪਕੇ ਪਲੇਨ ਅੰਦਰੋਂ ਹੀ ਹਿਰਾਸਤ ‘ਚ ਲਏ, ਪੁਲਿਸ ਦੀ ਕਾਰਵਾਈ ਦਾ ਵੀਡੀਓ ਵਾਇਰਲ

ਨਵੀਂ ਦਿੱਲੀ 10 ਅਕਤੂਬਰ 2026- ਰਾਜਧਾਨੀ ਦਿੱਲੀ ਵਿੱਚ ਅੱਜ ਉਸ ਵੇਲੇ ਭਾਰੀ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਦਿੱਲੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਕਾਕਰੋਚ ਜਨਤਾ ਪਾਰਟੀ (CJP) ਦੇ ਰਾਸ਼ਟਰੀ ਮੁਖੀ ਅਭਿਜੀਤ ਦੀਪਕੇ ਨੂੰ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਦੇ ਹੀ ਹਿਰਾਸਤ ਵਿੱਚ ਲੈ ਲਿਆ।

ਜਾਣਕਾਰੀ ਅਨੁਸਾਰ, ਅਭਿਜੀਤ ਦੀਪਕੇ ਅੱਜ ਦਿੱਲੀ ਦੇ ਇਤਿਹਾਸਕ ਜੰਤਰ-ਮੰਤਰ ‘ਤੇ ਪਾਰਟੀ ਵੱਲੋਂ ਉਲੀਕੇ ਗਏ ਵਿਰੋਧ ਪ੍ਰਦਰਸ਼ਨ ਵਿੱਚ ਸ਼ਿਰਕਤ ਕਰਨ ਲਈ ਮੁੰਬਈ ਤੋਂ ਉਡਾਣ ਭਰ ਕੇ ਦਿੱਲੀ ਪਹੁੰਚੇ ਸਨ। ਹਾਲਾਂਕਿ, ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਹਵਾਈ ਅੱਡੇ ‘ਤੇ ਜਹਾਜ਼ ਤੋਂ ਬਾਹਰ ਵੀ ਨਹੀਂ ਨਿਕਲਣ ਦਿੱਤਾ। ਦਿੱਲੀ ਪੁਲਿਸ ਦੇ ਜਵਾਨਾਂ ਨੇ ਜਹਾਜ਼ ਦੇ ਅੰਦਰ ਦਾਖਲ ਹੋ ਕੇ ਅਭਿਜੀਤ ਦੀਪਕੇ ਨੂੰ ਹਿਰਾਸਤ ਵਿੱਚ ਲਿਆ।

ਇਸ ਕਾਰਵਾਈ ਦੌਰਾਨ ਉਨ੍ਹਾਂ ਦੇ ਨਾਲ ਮੌਜੂਦ ਪਾਰਟੀ ਦੇ ਹੋਰ ਪ੍ਰਮੁੱਖ ਆਗੂਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਨੂੰ ਵੀ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ। ਪੁਲਿਸ ਟੀਮ ਤਿੰਨਾਂ ਆਗੂਆਂ ਨੂੰ ਹਵਾਈ ਅੱਡੇ ਤੋਂ ਕਿਸੇ ਅਣਦੱਸੀ ਅਤੇ ਗੁਪਤ ਜਗ੍ਹਾ ‘ਤੇ ਲੈ ਗਈ ਹੈ। ਇਸ ਤੋਂ ਪਹਿਲਾਂ ਵੀ ਦਿੱਲੀ ਪੁਲਿਸ ਨੇ ਜੰਤਰ-ਮੰਤਰ ਵੱਲ ਵਧ ਰਹੇ CJP ਦੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਅਤੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਕੇ ਸ਼ਹਿਰ ਦੇ ਵੱਖ-ਵੱਖ ਡਿਟੈਂਸ਼ਨ ਸੈਂਟਰਾਂ ਵਿੱਚ ਭੇਜ ਦਿੱਤਾ ਸੀ।

ਜਹਾਜ਼ ਦੇ ਅੰਦਰੋਂ ਵੀਡੀਓ ਬਣਾ ਕੇ ਇੰਸਟਾਗ੍ਰਾਮ ‘ਤੇ ਕੀਤਾ ਅੱਪਲੋਡ

ਪੁਲਿਸ ਕਾਰਵਾਈ ਦੇ ਦੌਰਾਨ CJP ਮੁਖੀ ਅਭਿਜੀਤ ਦੀਪਕੇ ਨੇ ਜਹਾਜ਼ ਦੇ ਅੰਦਰੋਂ ਹੀ ਪੂਰੀ ਘਟਨਾ ਦੀ ਵੀਡੀਓ ਬਣਾ ਕੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ‘ਤੇ ਅੱਪਲੋਡ ਕਰ ਦਿੱਤੀ। ਇਸ ਵੀਡੀਓ ਵਿੱਚ ਉਹ ਜਹਾਜ਼ ਦੇ ਅੰਦਰ ਅਤੇ ਬਾਹਰ ਦਾ ਦ੍ਰਿਸ਼ ਦਿਖਾਉਂਦੇ ਹੋਏ ਪੁਲਿਸ ਦੀ ਕਾਰਵਾਈ ‘ਤੇ ਗੰਭੀਰ ਸਵਾਲ ਚੁੱਕਦੇ ਨਜ਼ਰ ਆ ਰਹੇ ਹਨ।

ਵੀਡੀਓ ਵਿੱਚ ਅਭਿਜੀਤ ਦੀਪਕੇ ਨੇ ਕਿਹਾ, “ਦਿੱਲੀ ਪੁਲਿਸ ਸਾਨੂੰ ਚੁੱਕਣ ਲਈ ਆ ਰਹੀ ਹੈ ਅਤੇ ਪੁਲਿਸ ਮੁਲਾਜ਼ਮ ਜਹਾਜ਼ ਦੇ ਅੰਦਰ ਵੜ ਰਹੇ ਹਨ। ਸਾਨੂੰ ਜਹਾਜ਼ ਦੇ ਅੰਦਰੋਂ ਹੀ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਲਈ ਦਿੱਲੀ ਪੁਲਿਸ ਦੇ ਜਵਾਨ ਜਹਾਜ਼ ਵਿੱਚ ਚੜ੍ਹਨ ਲਈ ਕੋਰੀਡੋਰ ਵਿੱਚ ਲਾਈਨ ਬਣਾ ਕੇ ਖੜ੍ਹੇ ਹਨ।”

ਨਰਿੰਦਰ ਮੋਦੀ ਸਰਕਾਰ ‘ਤੇ ਸਾਧਿਆ ਨਿਸ਼ਾਨਾ

ਕੇਂਦਰ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਅਭਿਜੀਤ ਨੇ ਅੱਗੇ ਕਿਹਾ, “ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਡਰ ਹੈ, ਜੋ 30 ਸਾਲ ਦੇ ਨੌਜਵਾਨਾਂ ਨੂੰ ਇਸ ਤਰ੍ਹਾਂ ਚੁੱਕ ਰਹੇ ਹਨ ਜਿਵੇਂ ਅਸੀਂ ਕੋਈ ਵੱਡੇ ਅਪਰਾਧੀ ਹੋਈਏ।” ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਪੁਲਿਸ ਵੱਲੋਂ ਜਹਾਜ਼ ਨੂੰ ਘੇਰਨ ਅਤੇ ਆਵਾਜਾਈ ਰੋਕਣ ਕਾਰਨ ਹੋਰ ਆਮ ਯਾਤਰੀਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਉਂਕਿ ਪੁਲਿਸ ਕਿਸੇ ਵੀ ਯਾਤਰੀ ਨੂੰ ਸਮੇਂ ਸਿਰ ਜਹਾਜ਼ ਤੋਂ ਹੇਠਾਂ ਨਹੀਂ ਉਤਰਨ ਦੇ ਰਹੀ ਸੀ। ਇਸ ਘਟਨਾ ਤੋਂ ਬਾਅਦ ਜੰਤਰ-ਮੰਤਰ ਅਤੇ ਦਿੱਲੀ ਦੇ ਸਰਹੱਦੀ ਇਲਾਕਿਆਂ ‘ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਪਾਰਟੀ ਸਮਰਥਕਾਂ ਵਿੱਚ ਇਸ ਕਾਰਵਾਈ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਹਾ ਹੈ।

 

Leave a Comment