Join WhatsApp

Join Now

Exempted Category: ਅਧਿਆਪਕਾਂ ਦੀ ਬਦਲੀ ਦੀ ਸਟੇਸ਼ਨ ਚੋਣ ਤੁਰੰਤ ਕੀਤੀ ਜਾਵੇ

On: October 16, 2026 4:13 PM

 

Exempted Category: ਅਧਿਆਪਕਾਂ ਦੀ ਬਦਲੀ ਦੀ ਸਟੇਸ਼ਨ ਚੋਣ ਤੁਰੰਤ ਕੀਤੀ ਜਾਵੇ

ਬਦਲੀ ਤੋਂ ਵਾਂਝੇ ਰਹਿੰਦੇ ਦਿਵਿਆਂਗ ਅਧਿਆਪਕਾਂ ਦੀ ਬਦਲੀ ਤੁਰੰਤ ਕੀਤੀ ਜਾਵੇ:- ਪ੍ਰਿਥਵੀ ਵਰਮਾ

Punjab News: ਈਟੀਟੀ ਦਿਵਿਆਂਗ ਸਾਥੀਆਂ ਨੂੰ ਲੰਮੇ ਸੰਘਰਸ਼ ਤੋਂ ਬਾਅਦ ਈਟੀਟੀ ਅਧਿਆਪਕ ਦੀ ਨੌਕਰੀ ਮਿਲੀ, ਪਰ ਸਿੱਖਿਆ ਵਿਭਾਗ ਵੱਲੋਂ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਨਾ ਸਮਝਦੇ ਹੋਏ ਰਿਹਾਇਸ਼ੀ ਜਿਲਿਆਂ ਤੋਂ ਦੂਰ-ਦੂਰਾਡੇ 300-400 ਕਿਲੋਮੀਟਰ ਦੂਰ ਸਟੇਸ਼ਨ ਦਿੱਤੇ ਗਏ।

ਇਸ ਮੌਕੇ ਈਟੀਟੀ ਦਿਵਿਆਂਗ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਦਿਵਿਆਂਗ ਅਧਿਆਪਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਅਤੇ ਨਾ ਹੀ ਬੈਰੀਅਰ ਫ੍ਰੀ ਵਾਤਾਵਰਣ ਮੁਹੱਈਆ ਕਰਵਾਇਆ ਗਿਆ।

ਸਿੱਖਿਆ ਵਿਭਾਗ ਵੱਲੋਂ ਇਹਨਾਂ ਅਧਿਆਪਕਾਂ ਦੀਆਂ ਬਦਲੀਆਂ ਲਈ ਪੋਰਟਲ 23 ਸਤੰਬਰ ਤੋਂ 30 ਸਤੰਬਰ ਤੱਕ ਖੋਲ੍ਹਿਆ ਗਿਆ ਸੀ, ਪ੍ਰੰਤੂ ਲਗਭਗ ਦੋ ਹਫਤਿਆਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਿੱਖਿਆ ਵਿਭਾਗ ਵੱਲੋਂ ਹਾਲੇ ਤੱਕ ਐਗਜਮਟਡ ਕੈਟਾਗਰੀ ਦੇ ਅਧਿਆਪਕਾਂ ਦੀ ਸਟੇਸ਼ਨ ਚੋਣ ਨਹੀਂ ਕਰਵਾਈ ਗਈ।

ਈਟੀਟੀੳ ਦਿਵਿਆਂਗ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਿਥਵੀ ਵਰਮਾ ਨੇ ਕਿਹਾ ਕਿ ਜੇਕਰ ਜਲਦੀ ਤੋਂ ਜਲਦੀ ਐਗਜਮਟਡ ਕੈਟਾਗਰੀ ਅਧਿਆਪਕਾਂ ਦੀ ਸਟੇਸ਼ਨ ਚੋਣ ਕਰਵਾ ਕੇ ਉਹਨਾਂ ਦੀ ਬਦਲੀ ਉਹਨਾਂ ਦੇ ਰਿਹਾਇਸ਼ੀ ਜਿਲਿਆਂ ਵਿੱਚ ਨਾ ਕੀਤੀ ਗਈ, ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਪਵੇਗਾ।

 

Leave a Comment