ਵੱਡੀ ਖ਼ਬਰ: CM ਮਾਨ ਨੂੰ ਘੇਰਨ ਦੀ ਤਿਆਰੀ ‘ਚ ਸਨ ਕਿਸਾਨ; ਪ੍ਰਸ਼ਾਸਨ ਨੇ 17 ਮਾਰਚ ਦੀ ਮੀਟਿੰਗ ਦਾ ਪੱਤਰ ਸੌਂਪ ਕੇ ਸ਼ਾਂਤ ਕੀਤਾ ਰੋਸ

 

CM ਮਾਨ ਨੂੰ ਘੇਰਨ ਦੀ ਤਿਆਰੀ ‘ਚ ਸਨ ਕਿਸਾਨ; ਪ੍ਰਸ਼ਾਸਨ ਨੇ 17 ਮਾਰਚ ਦੀ ਮੀਟਿੰਗ ਦਾ ਪੱਤਰ ਸੌਂਪ ਕੇ ਸ਼ਾਂਤ ਕੀਤਾ ਰੋਸ

ਫਿਰੋਜ਼ਪੁਰ 25 ਫਰਵਰੀ 2026-

ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕੀਤੇ ਐਲਾਨ ਅਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਟੀਮ ਵੱਲੋਂ ਅੱਜ ਮੱਖੂ ਦਾਣਾ ਮੰਡੀ ਵਿਖੇ ਸੀ.ਐੱਮ ਦੀ ਰੈਲੀ ‘ਤੇ ਸਵਾਲ ਕਰਨ ਲਈ ਸੈਂਕੜੇ ਕਿਸਾਨ ਮਜ਼ਦੂਰ ਰਵਾਨਾ ਹੋਏ ਸਨ, ਪ੍ਰਸ਼ਾਸਨ ਵੱਲੋਂ ਰੋਹ ਨੂੰ ਵੇਖਦਿਆਂ 17 ਮਾਰਚ ਦੀ ਮੀਟਿੰਗ ਦਾ ਪੱਤਰ ਸੌਂਪਿਆ ਗਿਆ।

ਕਿਸਾਨ ਮਜ਼ਦੂਰ ਮੋਰਚੇ ਦੇ ਐਲਾਨ ਤਹਿਤ ਅੱਜ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਮੱਖੂ ਦਾਣਾ ਮੰਡੀ ਵਿਖੇ ਰੈਲੀ ਅਤੇ ਸਰਹੰਦ ਫੀਡਰ ਨਹਿਰ ਦੀ ਮੁਰੰਮਤ ਦੇ ਉਦਘਾਟਨ ਲਈ ਪਿੰਡ ਤਲਵੰਡੀ ਨਿਪਾਲਾਂ ਵਿਖੇ ਆਉਣ ‘ਤੇ ਵਿਰੋਧ ਕਰਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਪਿੰਡ ਤਲਵੰਡੀ ਨਿਪਾਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਜ਼ਿਲ੍ਹੇ ਦੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ।

ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਵਾਰ-ਵਾਰ ਮੀਟਿੰਗਾਂ ਦੇ ਕੇ ਕਿਸਾਨਾਂ ਨਾਲ ਮੀਟਿੰਗ ਨਾ ਕਰਨਾ ਥੁੱਕ ਕੇ ਚੱਟਣ ਦੇ ਬਰਾਬਰ ਹੈ ਅਤੇ ਸ਼ੰਭੂ ਖਨੌਰੀ ਮੋਰਚਿਆਂ ਦੇ ਕੀਤੇ ਉਜਾੜੇ ਅਤੇ ਸਮਾਨ ਦੀ ਭੰਨਤੋੜ ਸਮੇਤ ਬਿਜਲੀ ਸੋਧ ਬਿੱਲ, ਬੀਜ ਐਕਟ 2025 ਅਤੇ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੀਤੇ ਅਮਰੀਕਾ ਸਾਮਰਾਜ ਨਾਲ ਕੀਤੇ ਸਮਝੌਤਿਆਂ ਬਾਰੇ ਕੁਝ ਵੀ ਨਾ ਬੋਲਣਾ ਅਤੇ ਬੰਦੀ ਸਿੰਘਾਂ, ਬੁੱਧੀਜੀਵੀਆਂ ਦੀ ਰਿਹਾਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਲਈ ਸਖ਼ਤ ਕਾਨੂੰਨ ਨਾ ਬਣਾਉਣਾ ਅਤੇ ਸਮਾਣੇ ਵਿਖੇ ਕੀਤੇ ਅਤਿਆਚਾਰ ਵਾਅਦਾ ਖਿਲਾਫੀ ਦੀ ਸਖ਼ਤ ਨਿੰਦਿਆ ਕਰਦੇ ਹਾਂ।

ਇਸ ਮੌਕੇ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਜੋ ਸਵਾਲ ਕਰਨ ਜਾ ਰਹੇ ਸਨ, ਉਨ੍ਹਾਂ ਦੀ ਬਾ-ਦਲੀਲ ਗੱਲ ਮੰਨ ਕੇ 17 ਮਾਰਚ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਦੀ ਚਿੱਠੀ ਦਿੱਤੀ, ਜੋ ਪੁਲਿਸ ਅਧਿਕਾਰੀ ਬਲਜਿੰਦਰ ਸਿੰਘ ਸਰਾਂ, ਜਸਪਾਲ ਸਿੰਘ ਢਿੱਲੋਂ ਰਾਹੀਂ ਵਿਸ਼ਵਾਸ ਦਿਵਾਉਂਦਿਆਂ ਆਗੂਆਂ ਨੂੰ ਸੌਂਪੀ ਗਈ।

ਇਸ ਮੌਕੇ ਵੀਰ ਸਿੰਘ ਨਿਜਾਮਦੀਨ ਵਾਲਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ, ਅਮਨਦੀਪ ਸਿੰਘ ਕੱਚਰਭੰਨ, ਹਰਫੂਲ ਸਿੰਘ ਦੂਲੇਵਾਲਾ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਮੱਸਾ ਸਿੰਘ ਆਸਿਫ਼ ਵਾਲਾ, ਮੱਖਣ ਸਿੰਘ ਵਾੜਾ, ਇੰਦਰਜੀਤ ਸਿੰਘ ਲਾਡੀ, ਹਰਚਰਨ ਸਿੰਘ, ਬਲਕਾਰ ਸਿੰਘ, ਟਹਿਲ ਸਿੰਘ, ਸੁਖਦੀਪ ਸਿੰਘ, ਗੁਰਮੀਤ ਸਿੰਘ ਠੇਕੇਦਾਰ, ਸਵਰਨ ਸਿੰਘ ਸਰਫਲੀ, ਸੰਤੋਖ ਸਿੰਘ, ਨਿਰਮਲ ਸਿੰਘ ਮਹਿਮੂਦ ਵਾਲਾ ਜੋਗਾ ਸਿੰਘ ਵੱਟੂ ਭੱਟੀ, ਗੁਰਦਿਆਲ ਸਿੰਘ, ਸੁਖਚੈਨ ਸਿੰਘ ਕਿੱਲੀ ਬੋਤਲਾਂ, ਸੁਖਚੈਨ ਸਿੰਘ ਲੱਲੇ, ਬਲਦੇਵ ਸਿੰਘ ਚੱਕੀਆਂ ਗੁਰਮੀਤ ਸਿੰਘ ਵਸਤੀ ਨਾਮਦੇਵ ਆਦਿ ਆਗੂ ਹਾਜ਼ਰ ਸਨ।