Join WhatsApp

Join Now

Exclusive Story: AAP ਤੋਂ ਬਾਅਦ ਭਾਜਪਾ ਦੀ ‘ਬਦਲਾਅ ਰੈਲੀ’! ਕੀ ਪੰਜਾਬੀ ਕਰਨਗੇ ਭਰੋਸਾ?

On: ਮਾਰਚ 9, 2026 7:05 ਬਾਃ ਦੁਃ

 

Exclusive Story: AAP ਤੋਂ ਬਾਅਦ ਭਾਜਪਾ ਦੀ ‘ਬਦਲਾਅ ਰੈਲੀ’! ਕੀ ਪੰਜਾਬੀ ਕਰਨਗੇ ਭਰੋਸਾ?

ਆਮ ਆਦਮੀ ਪਾਰਟੀ ਦੇ ਰਾਹ ‘ਤੇ ਚੱਲੀ ਭਾਜਪਾ; 14 ਮਾਰਚ ਨੂੰ ਮੋਗਾ ਵਿੱਚ ਹੋਵੇਗਾ ਸ਼ਕਤੀ ਪ੍ਰਦਰਸ਼ਨ, ਅਮਿਤ ਸ਼ਾਹ ਕਰਨਗੇ ਰੈਲੀ ਨੂੰ ਸੰਬੋਧਨ

-ਗੁਰਪ੍ਰੀਤ

ਆਮ ਆਦਮੀ ਪਾਰਟੀ ਦੇ ਬਦਲਾਅ ਤੋਂ ਅੱਕੇ ਪੰਜਾਬੀਆਂ ਨੇ ਜਿੱਥੇ ਥਾਂ ਥਾਂ ‘ਤੇ CM ਭਗਵੰਤ ਮਾਨ ਸਮੇਤ ਸਮੂਹ ਲੀਡਰਸ਼ਿਪ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ, ਉੱਥੇ ਦੂਜੇ ਪਾਸੇ ਭਾਜਪਾ ਨੇ ਵੀ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਰਸਤੇ ਉੱਤੇ ਚੱਲਦੇ ਹੋਏ ‘ਬਦਲਾਅ ਰੈਲੀ’ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਬਦਲਾਅ ਰੈਲੀ 14 ਮਾਰਚ ਨੂੰ ਮੋਗਾ ਵਿਖੇ ਹੋਣ ਜਾ ਰਹੀ ਹੈ। ਇਸ ਰੈਲੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਬੋਧਨ ਕਰਨਗੇ।

ਬੇਸ਼ੱਕ, ਇਹ ਰੈਲੀ ਪੰਜਾਬ ਦੇ ਸੈਂਟਰ ਵਿੱਚ ਹੋਣ ਜਾ ਰਹੀ ਹੈ, ਪਰ ਕੀ ਪੰਜਾਬ ਦੇ ਲੋਕ ਭਾਜਪਾ ਨੂੰ ਪੰਜਾਬ ਦੀ ਸੱਤਾ ਵਿੱਚ ਵੇਖਣਾ ਚਾਹੁਣਗੇ, ਇਹ ਸਵਾਲ ਸਾਰਿਆਂ ਦੇ ਮਨਾਂ ਵਿੱਚ ਹੈ। ਦਰਅਸਲ 2022 ਦੀਆਂ ਚੋਣਾਂ ਵਿੱਚ ਜਦੋਂ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣਾ ਸੀ ਤਾਂ ਉਨ੍ਹਾਂ ਦੇ ਵੱਲੋਂ ‘ਬਦਲਾਅ ਦਾ ਨਾਅਰਾ’ ਦਿੱਤਾ ਗਿਆ ਸੀ। ਉਸ ਬਦਲਾਅ ਨੂੰ ਵੇਖਦਿਆਂ ਹੋਇਆਂ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤਦਿਆਂ ਹੋਇਆਂ ਵੱਡੇ ਪੱਧਰ ‘ਤੇ ਜਿੱਥੇ ਪਾਰਟੀ ਨੂੰ MLAs ਦਿੱਤੇ, ਉੱਥੇ ਹੀ ਦੂਜੇ ਪਾਸੇ ਜਦੋਂ ਆਮ ਆਦਮੀ ਪਾਰਟੀ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਸਕੀ, ਤਾਂ ਇਸ ਪਾਰਟੀ (AAP) ਨੂੰ ਵੀ ਕਾਂਗਰਸ-ਅਕਾਲੀ ਦਲ ਅਤੇ ਭਾਜਪਾ ਦੇ ਵਾਂਗ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਵੀ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਹਿਲੇ ਇੱਕ ਦੋ ਸਾਲ ਤਾਂ ਲੋਕਾਂ ਨੇ ਸਰਕਾਰ ਦਾ ਵਿਰੋਧ ਨਹੀਂ ਕੀਤਾ ਅਤੇ ਜਿਵੇਂ ਹੌਲੀ-ਹੌਲੀ ਸਰਕਾਰ ਦੀਆਂ ਤਾਨਾਸ਼ਾਹੀਆਂ ਬਾਹਰ ਆਈਆਂ ਤਾਂ, ਲੋਕਾਂ ਨੇ ਵੱਡੇ ਪੱਧਰ ‘ਤੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਆਮ ਆਦਮੀ ਪਾਰਟੀ ਦੀ ਲੀਹ ‘ਤੇ ਚਲਦਿਆਂ ਹੋਇਆਂ ਇਸ ਵੇਲੇ ਭਾਜਪਾ ਦੇ ਵੱਲੋਂ ਵੀ ਬਦਲਾਅ ਰੈਲੀ ਦਾ ਐਲਾਨ ਕੀਤਾ ਗਿਆ ਹੈ।

‘ਬਦਲਾਅ ਰੈਲੀ’ ਮੋਗਾ ਦੇ ਵਿੱਚ ਹੋਣਾ ਅਤੇ ਇਸ ਤੋਂ ਇਲਾਵਾ ਉੱਥੇ ਕੇਂਦਰੀ ਗ੍ਰਹਿ ਮੰਤਰੀ ਦਾ ਪਹੁੰਚਣਾ ਬੜਾ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਅਤੇ ਸਿਆਸੀ ਮਾਹਿਰ ਇਸ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਦੇ ਨਾਲ ਜੋੜ ਕੇ ਵੇਖ ਰਹੇ ਨੇ। ਇਸ ਰੈਲੀ ਦਾ ਅਸਰ ਪੂਰੇ ਪੰਜਾਬ ‘ਤੇ ਪੈਣ ਵਾਲਾ ਹੈ।

ਭਾਜਪਾ ਦੇ ਕਈ ਸੀਨੀਅਰ ਆਗੂ ਇਹ ਮੰਨਦੇ ਨੇ ਕਿ ਭਾਜਪਾ ਦੀ ਇਸ ਦੇ ਨਾਲ ਸ਼ੁਰੂਆਤ ਹੋਵੇਗੀ ਅਤੇ ਭਾਜਪਾ ਇਸ ਤੋਂ ਬਾਅਦ ਪੂਰੇ ਪੰਜਾਬ ਦੇ ਅੰਦਰ ਮੁਹਿੰਮ ਖੜ੍ਹੀ ਕਰੇਗੀ, ਜਿਸ ਦੇ ਨਾਲ ਲੋਕ ਉਨ੍ਹਾਂ ਦੇ ਹੱਕ ਵਿੱਚ ਭੁਗਤਣਗੇ ਅਤੇ 2027 ਦੀਆਂ ਚੋਣਾਂ ਵਿੱਚ ਭਾਜਪਾ ਦੀ ਸਰਕਾਰ ਪੰਜਾਬ ਦੇ ਅੰਦਰ ਬਣਾਉਣਗੇ। ਪਰ ਲੱਗਦਾ ਹੈ ਕਿ ਭਾਜਪਾ ਨੂੰ ਵੀ ਪੰਜਾਬੀਆਂ ਦਾ ਪਤਾ ਨਹੀਂ।

ਦਰਅਸਲ, ਭਾਜਪਾ ਦੀ ਸਰਕਾਰ ਜਿਹੜੀ ਇਸ ਵੇਲੇ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੈ, ਉਸ ਨੇ ਜਿੱਥੇ ਪੰਜਾਬ ਦੇ ਹੱਕ ਵਿੱਚ ਇੱਕ ਵੀ ਫੈਸਲਾ ਹੋਣ ਤੱਕ ਨਹੀਂ ਕੀਤਾ, ਉੱਥੇ ਹੀ ਧਰਮ ਅਤੇ ਜਾਤ ਪਾਤ ਦੇ ਨਾਂ ‘ਤੇ ਜਿਹੜੀਆਂ ਵੰਡੀਆਂ ਪਾਈਆਂ ਗਈਆਂ ਨੇ ਜਾਂ ਫਿਰ ਇਹ ਕਹਿ ਲਓ ਕਿ ਇਸ ਪਾਰਟੀ ਦੇ ਵੱਲੋਂ ਜਿੰਨੀ ਨਫਰਤ ਫੈਲਾਈ ਗਈ ਹੈ, ਉਸ ਨੂੰ ਵੇਖਦਿਆਂ ਹੋਇਆਂ ਪੰਜਾਬ ਦੇ ਲੋਕ ਭਾਜਪਾ ਨੂੰ ਨਹੀਂ ਜਿਤਾਉਣਗੇ ਅਤੇ ਨਾ ਹੀ ਇਸ ਦੇ ਹੱਕ ਵਿੱਚ ਭੁਗਤਣਗੇ। ਇਸ ਦੇ ਦੂਜੇ ਪਾਸੇ ਜੇਕਰ ਵੇਖੀਏ ਤਾਂ ਇੱਕ ਤਬਕਾ ਅਜਿਹਾ ਹੈ, ਜਿਸ ਨੂੰ ਇਹੋ ਲੱਗਦਾ ਹੈ ਕਿ ਨਰਿੰਦਰ ਮੋਦੀ ਹੀ ਭਾਰਤ ਨੂੰ ਬਚਾ ਸਕਦੇ ਨੇ, ਉਹ ਹੀ ਭਾਜਪਾ ਨੂੰ ਵੋਟਾਂ ਪਾਉਣਗੇ।

ਵੇਖਿਆ ਜਾਵੇ ਤਾਂ, ਜਿਸ ਤਰੀਕੇ ਦੇ ਨਾਲ ਭਾਰਤ ਦੇ ਵੱਖ-ਵੱਖ ਸੂਬਿਆਂ ਅੰਦਰ ਪਿਛਲੇ 10-12 ਸਾਲਾਂ ਦੇ ਅੰਦਰ ਨਫਰਤ ਫੈਲੀ ਹੈ, ਉਹ ਆਜ਼ਾਦੀ ਦੇ ਪਿਛਲੇ 60-65 ਸਾਲਾਂ ਵਿੱਚ ਕਦੇ ਨਹੀਂ ਫੈਲੀ। ਧਰਮ ਦੇ ਨਾਂ ‘ਤੇ ਦੰਗੇ ਪਿਛਲੇ ਇੱਕ ਦਹਾਕੇ ਦੇ ਅਧੀਨ ਵਧੇ ਨੇ ਅਤੇ ਜਾਤ ਪਾਤ ਦਾ ਵਿਖਰੇਵਾਂ ਵੀ ਪਿਛਲੇ ਇੱਕ ਦਹਾਕੇ ਤੋਂ ਹੀ ਜਿਆਦਾ ਹੋਇਆ ਹੈ। ਇਸ ਤੋਂ ਪਹਿਲਾਂ ਲੋਕਾਂ ਦੇ ਵਿੱਚ ਇੰਨੀ ਨਫਰਤ ਨਹੀਂ ਸੀ ਅਤੇ ਨਾ ਹੀ ਇੱਕ ਧੜਾ ਇਨਾ ਹਾਵੀ ਸੀ, ਜਿੰਨਾ ਹੁਣ ਹੈ, ਪਰ ਹੁਣ ਤਾਂ ਅਤ ਹੀ ਹੋ ਚੁੱਕੀ ਹੈ। ਦੇਖਣਾ ਹੁਣ ਇਹ ਹੋਵੇਗਾ ਕਿ ਭਾਜਪਾ ਪੰਜਾਬ ਦੇ ਅੰਦਰ ਕਿਹੜੀ ‘ਨਵੀਂ ਗਿੱਦੜ ਸਿੰਙ’ ਲੈ ਕੇ ਆਉਂਦੀ ਹੈ, ਜਿਸ ਦੇ ਨਾਲ ਪੰਜਾਬ ਦੇ ਲੋਕ ਇਸ ਪਾਰਟੀ ਨੂੰ ਵੋਟ ਪਾਉਣਗੇ।

ਵੈਸੇ, ਖੇਤੀ ਕਾਨੂੰਨਾਂ ਤੋਂ ਬਾਅਦ ਭਾਜਪਾ ਦੇ ਪੰਜਾਬ ਵਿੱਚ ਪੈਰ ਨਹੀਂ ਲੱਗੇ। ਇਸ ਵੇਲੇ ਪੰਜਾਬ ਦੇ ਹਲਕਿਆਂ ਵਿੱਚੋਂ ਇੱਕ ਸੀਟ ਹੀ ਭਾਜਪਾ ਦੇ ਹਿੱਸੇ ਆਈ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਵਿੱਚ ਭਾਜਪਾ ਦਾ ਸੂਪੜਾ ਸਾਫ ਹੈ। ਭਾਵੇਂ ਹੀ ਭਾਜਪਾ ਜਿੰਨੇ ਮਰਜ਼ੀ ਦਾਅਵੇ ਪੰਜਾਬੀਆਂ ਦੇ ਨਾਲ ਕਰ ਲੈਣ ਪਰ ਜਿੰਨੀ ਦੇਰ ਤੱਕ ਭਾਜਪਾ ਦੀ ਪੰਜਾਬ ਵਿਰੋਧੀ ਨੀਤੀ ਨਹੀਂ ਬਦਲਦੀ ਉਦੋਂ ਤੱਕ ਪੰਜਾਬੀ ਭਾਜਪਾ ਦੇ ਵਿਰੁੱਧ ਭੁਗਤਦੇ ਰਹਿਣਗੇ। ਬਾਕੀ ਦੇਖਦੇ ਹਾਂ ਕਿ 14 ਮਾਰਚ ਦੀ ਰੈਲੀ ਵਿੱਚ ਅਮਿਤ ਸ਼ਾਹ ਕੀ ਵੱਡਾ ਐਲਾਨ ਕਰਕੇ ਜਾਂਦੇ ਨੇ ਅਤੇ ਪੰਜਾਬੀਆਂ ਨੂੰ ਕੀ ਦਿੰਦੇ ਨੇ।

 

More

ਵੱਡੀ ਖ਼ਬਰ: ਮੁਲਾਜ਼ਮਾਂ ਦੀ ਹੜਤਾਲ ਅੱਗੇ ਝੁਕੀ ਭਗਵੰਤ ਮਾਨ ਸਰਕਾਰ; DA ਮਾਮਲੇ ‘ਤੇ ਸਰਕਾਰ ਨਾਲ ਬਣੀ ਸਹਿਮਤੀ, ਕਾਰਨ ਦੱਸੋ ਨੋਟਿਸ ਵੀ ਲਏ ਵਾਪਸ!

Punjab News: ਰਾਸ਼ਨ ਕਾਰਡਾਂ ਦੀ ਵੈਰੀਫਿਕੇਸ਼ਨ ਡਿਊਟੀ ਦਾ ਆਂਗਣਵਾੜੀ ਵਰਕਰਾਂ ਵੱਲੋਂ ਬਾਈਕਾਟ ਦਾ ਐਲਾਨ

8th Pay Commission Latest Update: 8ਵੇਂ ਤਨਖ਼ਾਹ ਕਮਿਸ਼ਨ ਨੂੰ ਲੈ ਕੇ ਵੱਡਾ ਅਪਡੇਟ: ਪੁਰਾਣੀ ਪੈਨਸ਼ਨ ਸਕੀਮ ਵਾਲੇ ਪੈਨਸ਼ਨਰਾਂ ਦੇ ਫਿਟਮੈਂਟ ਫੈਕਟਰ ’ਤੇ ਉੱਠੇ ਸਵਾਲ

ਵੱਡੀ ਖ਼ਬਰ: ਪੰਜਾਬ ‘ਚ ਮੁਫ਼ਤ ਬਿਜਲੀ ਦੀ ਕੀਮਤ PSPCL ’ਤੇ ਪਈ ਭਾਰੀ! ਸਰਕਾਰ ਵੱਲ 7550 ਕਰੋੜ ਸਬਸਿਡੀ ਬਕਾਇਆ- ਸਰਕਾਰੀ ਗਾਰੰਟੀ ਤੋਂ ਬਿਨਾਂ 10 ਹਜ਼ਾਰ ਕਰੋੜ ਦਾ ਕਰਜ਼ਾ ਲੈਣ ਦੀ ਤਿਆਰੀ

Singer Ammy Virk Firing News: ਪੰਜਾਬੀ ਗਾਇਕ ਐਮੀ ਵਿਰਕ ‘ਤੇ ਫਾਇਰਿੰਗ ਦੀਆਂ ਖ਼ਬਰਾਂ ਦਾ ਸੱਚ ਆਇਆ ਸਾਹਮਣੇ, ਪਿਤਾ ਨੇ ਦਿੱਤਾ ਵੱਡਾ ਬਿਆਨ

ਗੁਲਜ਼ਾਰ ਸਿੰਘ ਸੁਸਾਈਡ ਕੇਸ! ਮਾਨ ਸਰਕਾਰ ਦੀਆਂ ਵਧੀਆਂ ਮੁਸ਼ਕਲਾਂ; ਕੌਮੀ SC ਕਮਿਸ਼ਨ ਨੇ ਮੰਗੀ ਵਿਸਥਾਰਤ ਰਿਪੋਰਟ

Leave a Comment