ਸੰਵਿਧਾਨ ਨਿਰਮਾਤਾ ਡਾਕਟਰ ਬੀ.ਆਰ. ਅੰਬੇਦਕਰ ਜੀ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ
ਸਿੱਖਿਆ ਦਾ ਚਾਨਣ ਮੁਨਾਰਾ-The Symbol Of Knowledge Dr.B.R.Ambedkar
ਏਕਮ ਦੁੱਗਲ
ਤੁਹਾਡੇ ਪੈਰਾਂ ਵਿੱਚ ਚੱਪਲ਼ਾਂ ਭਾਵੇਂ ਨਾ ਹੋਣ,ਪਰ ਹੱਥਾਂ ਵਿੱਚ ਕਿਤਾਬ ਜ਼ਰੂਰ ਹੋਣੀ ਚਾਹੀਦੀ ਹੈ। ਦੁਨੀਆਂ ਦੇ ਸਭ ਤੋਂ ਵੱਡੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ.ਆਰ. ਅੰਬੇਦਕਰ ਜੀ ਦਾ ਅੱਜ ਜਨਮ ਦਿਵਸ ਹੈ।ਜਿਹਨਾਂ ਨੇ ਭਾਰਤ ਦੇ ਲੋਕਾਂ ਨੂੰ ਸਿੱਖਿਅਤ ਹੋਣ,ਆਪਣੇ ਹੱਕਾਂ ਖਾਤਰ ਲੜਨ,ਦੇਸ਼ ਦਾ ਰਾਜ ਪ੍ਰਬੰਧ ਸਹੀ ਢੰਗ ਨਾਲ਼ ਚਲਾਉਣ ਅਤੇ ਅਨੇਕਾਂ ਹੀ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਹਿੱਤ ਆਪਣੇ ਵਿਚਾਰਾਂ ਨੂੰ ਸ਼ਬਦਾਂ ਦੀ ਲੜੀ ਵਿੱਚ ਪਰੋ ਕੇ ਸਾਡੇ ਅੱਗੇ ਪਰੋਸਿਆ।ਉਹਨਾਂ ਦੀਆਂ ਲਿਖਤਾਂ ਸਮਾਜ ਦੇ ਲੋਕਾਂ ਨੂੰ ਇੱਕ ਸੰਘਰਸ਼ੀ ਜ਼ਿੰਦਗੀ ਜਿਉਣ ਦੀ ਦਿਸ਼ਾ ਪ੍ਰਦਾਨ ਕਰਦੀਆਂ ਹਨ।ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਕੁਝ ਬਹੁਤ ਹੀ ਮਹੱਤਵਪੂਰਨ ਵਿਚਾਰ ਹੇਠ ਅਨੁਸਾਰ ਹਨ:-
ਪੜ੍ਹਿਆ-ਲਿਖਿਆ ਹੋਣਾ ਆਸਾਨ ਹੋ ਸਕਦਾ ਹੈ,ਪਰ ਜਾਗਰੂਕ ਅਤੇ ਤਰਕਵਾਦੀ ਹੋਣਾ ਬਹੁਤ ਔਖਾ ਹੈ। ਖੁਦ ਕੋ ਅਗਰ ਜਿੰਦਾ ਸਮਝਤੇ ਹੋ ਤੋ ਗਲਤ ਕਾ ਵਿਰੋਧ ਕਰਨਾ ਸੀਖੋ, ਕਿਉਂਕਿ ਲਹਿਰ ਕੇ ਸਾਥ ਲਾਸ਼ੇੰ ਬਹਤੀ ਹੈ,ਤੈਰਾਕ ਨਹੀਂ। ਜਿੰਦਾ ਜਾ ਨਹੀਂ ਸਕਦਾ ਅਤੇ ਮਰਿਆ ਦੱਸ ਨਹੀ ਸਕਦਾ ਤਾਂ ਫਿਰ ਸਵਰਗ-ਨਰਕ ਦੀ ਖੋਜ ਕਿਸਨੇ ਕੀਤੀ।
ਜ਼ੁਲਮ ਨਾਲ ਲੜ੍ਹਦੇ ਜੇਕਰ ਤੁਹਾਡੀ ਮੌਤ ਹੋ ਜਾਂਦੀ ਹੈ ਤਾਂ ਆਉਣ ਵਾਲੀਆਂ ਪੀੜ੍ਹੀਆਂ ਤੁਹਾਡਾ ਬਦਲਾ ਜਰੂਰ ਲੈਣਗੀਆਂ।ਅਗਰ ਤੁਸੀਂ ਜ਼ੁਲਮ ਸਹਿੰਦੇ-ਸਹਿੰਦੇ ਮਰ ਜਾਓਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਵੀ ਗੁਲਾਮ ਬਣੀਆਂ ਰਹਿਣਗੀਆਂ। ਕਲਮ ਦੀ ਤਾਕਤ ਦੁਨੀਆਂ ਦੀ ਹਰ ਤਾਕਤ ਤੋਂ ਵੱਡੀ ਹੁੰਦੀ ਹੈ।ਇੱਕ ਰੋਟੀ ਘੱਟ ਖਾਓ,ਪਰ ਆਪਣੇ ਬੱਚਿਆਂ ਨੂੰ ਜ਼ਰੂਰ ਪੜਾਓ। ਸਿੱਖਿਆ ਉਹ ਦਰਵਾਜ਼ਾ ਹੈ ਜਿਸ ਨੂੰ ਖੋਲ੍ਹ ਕੇ ਤੁਸੀਂ ਤਰੱਕੀ ਦੇ ਸਾਰੇ ਰਸਤੇ ਖੋਲ੍ਹ ਸਕਦੇ ਹੋ।ਕਿਤਾਬਾਂ ਖੁਦ ਚੁੱਪ ਰਹਿੰਦੀਆਂ ਹਨ,ਪਰ ਜਿਨ੍ਹਾਂ ਨੇ ਕਿਤਾਬਾਂ ਪੜ੍ਹ ਲਈਆਂ,ਉਹਨਾਂ ਨੂੰ ਬੋਲਣਾ ਅਤੇ ਲੜਨਾ ਸਿਖਾ ਦਿੰਦੀਆਂ ਹਨ। ਸਾਹਾਂ ਦਾ ਰੁਕ ਜਾਣਾ ਹੀ ਮੌਤ ਨਹੀਂ ਹੁੰਦੀ।ਉਹ ਵਿਅਕਤੀ ਵੀ ਮਰਿਆ ਹੀ ਹੁੰਦਾ ਹੈ,ਜੋ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਗੁਆ ਬੈਠਿਆ ਹੈ। ਤੁਸੀਂ ਮੈਨੂੰ ਮਿੱਟੀ ਵਿੱਚ ਦਬਾਉਣ ਦੀ ਬਹੁਤ ਕੋਸ਼ਿਸ਼ ਕੀਤੀ।ਪਰ ਤੁਸੀਂ ਇਹ ਭੁੱਲ ਗਏ ਕਿ ਮੈਂ ਬੀਜ ਹਾਂ,ਮੈਂ ਪੱਥਰਾਂ ਨੂੰ ਵੀ ਪਾੜਨਾ ਜਾਣਦਾ ਹਾਂ।
ਸਿੱਖਿਆ ਸ਼ੇਰਨੀ ਦਾ ਦੁੱਧ ਹੈ।ਜੋ ਪੀਵੇਗਾ,ਉਹ ਦਹਾੜੇਗਾ। ਤੁਸੀਂ ਕਿਤਾਬਾਂ ਦੇ ਅੱਗੇ ਝੁੱਕ ਜਾਓ,ਇਹ ਤੁਹਾਡੇ ਅੱਗੇ ਦੁਨੀਆਂ ਝੁਕਾ ਦੇਣਗੀਆਂ। ਸਿੱਖਿਅਤ ਹੋਵੋ,ਸੰਗਠਿਤ ਹੋਵੇ,ਸੰਘਰਸ਼ ਕਰੋ। ਤਾਕਤ ਆਵਾਜ਼ ਵਿੱਚ ਨਹੀਂ,ਆਪਣੇ ਵਿਚਾਰਾਂ ਵਿੱਚ ਰੱਖੋ।ਕਿਉਂਕਿ ਫਸਲ ਮੀਂਹ ਨਾਲ ਹੁੰਦੀ ਹੈ,ਹੜ੍ਹਾਂ ਨਾਲ਼ ਨਹੀਂ। ਉਹ ਤੁਹਾਨੂੰ ਫਰੀ ਵਿੱਚ ਬਹੁਤ ਕੁਝ ਦੇਣਗੇ,ਪਰ ਸਿੱਖਿਆ ਨਹੀਂ।ਕਿਉਂਕਿ ਉਹਨਾਂ ਨੂੰ ਪਤਾ ਕਿ ਸਿੱਖਿਆ ਹੀ ਸਵਾਲ਼ਾਂ ਨੂੰ ਜਨਮ ਦਿੰਦੀ ਹੈ… ਲੋਗ ਮੁਝਸੇ ਇਸ ਲੀਏ ਨਹੀਂ ਡਰਤੇ ਕਿ ਮੈਂ ਵਿਦਵਾਨ ਹੂੰ ਜਾਂ ਬਹੁਤ ਜਿਆਦਾ ਪੜ੍ਹਾ-ਲਿਖਾਂ ਹੂੰ ਯਾ ਮੈਂ ਬੜੇ ਸਮੁਦਾਏ ਕੀ ਪ੍ਰਤੀਨਿਧਤਵ ਕਰਤਾ ਹੂੰ। ਲੋਗ ਮੁਝਸੇ ਇਸ ਲੀਏ ਡਰਤੇ ਹੈੰ,ਕਿਉਂਕਿ ਮੈਂ ਸ਼ੀਲਵਾਨ ਹੂੰ, ਚਰਿੱਤਰਵਾਨ ਹੂੰ,ਸਵਾਭੀਮਾਨੀ ਹੂੰ,ਮੁਝੇ ਖਰੀਦਾ ਨਹੀਂ ਜਾ ਸਕਤਾ ਔਰ ਮੇਰੇ ਵਿਚਾਰੋਂ ਕੋ ਬੇਚਾ ਨਹੀਂ ਜਾ ਸਕਤਾ।
ਅਗਰ ਮਰਨੇ ਕੇ ਬਾਅਦ ਵੀ ਜੀਨਾ ਚਾਹਤੇ ਹੋ,ਏਕ ਕਾਮ ਜਰੂਰ ਕਰਨਾ।ਪੜ੍ਹਨੇ ਲਾਇਕ ਕੁਛ ਲਿਖ ਜਾਨਾ ਜਾਂ ਲਿਖਨੇ ਲਾਇਕ ਕੁਛ ਕਰ ਜਾਨਾ। ਮੈਂ ਕਦੇ ਮਰਾਂਗਾ ਨਹੀਂ ਕਿਉਂਕਿ ਮੈਂ ਆਪਣੇ ਸ਼ਬਦ ਰੂਪੀ ਬੀਜ ਚੁਫੇਰੇ ਖਿਲਾਰ ਦਿੱਤੇ ਹਨ।ਇਸ ਲਈ ਮੈਂ ਸਦਾ ਜੀਵਿਤ ਰਹਾਂਗਾ। ਜੇ ਅਸੀਂ ਭਾਰਤ ਵਿੱਚ ਵਰਗ ਵੰਡ ਤੋਂ ਰਹਿਤ ਸਮਾਜ ਦੀ ਸਥਾਪਨਾ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਭਾਰਤ ਨੂੰ ਜਾਤ-ਪਾਤ ਤੋਂ ਰਹਿਤ ਬਣਾਉਣਾ ਪਵੇਗਾ। ਮੈਨੂੰ ਉਸ ਭਗਵਾਨ ਜਾਂ ਈਸ਼ਵਰ ਦੀ ਜਰੂਰਤ ਨਹੀਂ,ਜੋ ਜਿਉਂਦੇ ਜੀ ਭੁੱਖੇ ਨੂੰ ਰੋਟੀ ਤਾਂ ਨਸੀਬ ਨਹੀਂ ਕਰਵਾ ਸਕਦਾ ਅਤੇ ਭਵਿੱਖ ਵਿੱਚ ਸਵਰਗ ਦੇ ਸ਼ਹਿਰ ਦੇ ਸੁਪਨੇ ਵਿਖਾਉਂਦਾ ਹੈ ਅਤੇ ਮੈਨੂੰ ਉਸ ਧਰਮ ਦੀ ਵੀ ਜਰੂਰਤ ਨਹੀਂ ਜੋ ਇੱਕ ਭਾਰਤੀ ਨੂੰ ਦੂਜੇ ਭਾਰਤੀ ਨਾਲ ਲੜਾਉਂਦਾ ਹੈ।
ਯੋਗਤਾ ਸਾਡੇ ਖੂਨ ਵਿੱਚ ਹੈ,ਪਰ ਅਫਸੋਸ ਸਾਨੂੰ ਆਪਣੀ ਯੋਗਤਾ ਦਿਖਾਉਣ ਲਈ ਢੁੱਕਵਾਂ ਪਲੇਟਫਾਰਮ ਨਹੀਂ ਮਿਲਦਾ। ਏ ਗਰੇਟ ਮੈਨ ਇਜ਼ ਡਿਫਰੈਂਟ ਫਰੋਮ ਐਨ ਐਮੀਨੈਂਟ ਵਨ ਇਨ ਦੈਟ ਹੀ ਇਜ਼ ਰੈਡੀ ਦ ਸਰਵੈਂਟ ਆਫ ਦਾ ਸੋਸਾਇਟੀ। ਸਵੇਰੇ ਉੱਠਦੇ ਹੀ ਬੱਚਿਆਂ ਨੂੰ ਧੂਫ ਅਗਰਬੱਤੀ ਦੀ ਜਗ੍ਹਾ ਕਲ਼ਮ ਕਿਤਾਬ ਚੁੱਕਣ ਦੀ ਆਦਤ ਪਾਓ,ਅਗਰਬੱਤੀ ਦੀ ਮਹਿਕ ਘੰਟਾ ਦੋ ਘੰਟੇ ਹੀ ਆਵੇਗੀ। ਪਰ ਕਿਤਾਬ ਦੀ ਖੁਸ਼ਬੂ ਜੀਵਨ ਭਰ ਰਹੇਗੀ। ਬੰਦੂਕ ਨਾਲੋਂ ਵਿਚਾਰ ਜਿਆਦਾ ਖਤਰਨਾਕ ਹੁੰਦੇ ਹਨ।ਬੰਦੂਕ ਦੇਣਾ ਆਸਾਨ ਹੈ,ਪਰ ਬੁੱਧੀ ਦੇਣਾ ਮੁਸ਼ਕਿਲ ਹੈ। ਗੁਲਾਮਾਂ ਦਾ ਕੋਈ ਉਤਸਵ ਨਹੀਂ ਹੁੰਦਾ।ਉਹ ਸ਼ਾਸਕ ਵਰਗ ਦੁਆਰਾ ਥੋਪੇ ਗਏ ਤਿਉਹਾਰਾਂ ਨੂੰ ਹੀ ਬਿਨ੍ਹਾਂ ਸੋਚੇ ਸਮਝੇ ਮੂਰਖਾਂ ਦੀ ਤਰ੍ਹਾਂ ਮਨਾਉਂਦੇ ਹਨ। ਮੁਝੇ ਪੂਜਨੇ ਕੀ ਜ਼ਰੂਰਤ ਨਹੀਂ,ਪੜ੍ਹਨੇ ਕੀ ਜ਼ਰੂਰਤ ਹੈ। ਕਿਤਾਬਾਂ ਦੇ ਅੱਗੇ ਝੁੱਕੇ ਸਿਰ ਦੁਨੀਆਂ ਸਾਹਮਣੇ ਹਮੇਸ਼ਾ ਉੱਠੇ ਰਹਿੰਦੇ ਹਨ। ਖੂਬ ਪੜ੍ਹੋ ਅਤੇ ਅੱਗੇ ਵਧੋ। ਗੁਲਾਮ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿਓ,ਉਹ ਆਪਣੇ ਆਪ ਬਗਾਵਤ ਕਰ ਦੇਵੇਗਾ।
ਪਰ ਇਨਸਾਨ ਅੱਜ ਇਹਨਾਂ ਲਿਖਤਾਂ/ਵਿਚਾਰਾਂ ਨੂੰ ਪੜ੍ਹਨ ਦੀ ਜਗ੍ਹਾ ਅਤੇ ਡਾ.ਬੀ.ਆਰ.ਅੰਬੇਦਕਰ ਨੂੰ ਸਮਝਣ ਦੀ ਜਗ੍ਹਾ ਉਹਨਾਂ ਨੂੰ ਪੂਜਣ ਦਾ ਕੰਮ ਜਿਆਦਾ ਕਰਨ ਲੱਗ ਗਿਆ ਹੈ।ਜਿਆਦਾਤਰ ਰਾਜਨੀਤਿਕਵਾਨ ਆਪਣੇ ਨਿੱਜ਼ੀ ਫਾਇਦੇ ਲਈ ਆਮ ਲੋਕਾਂ ਤੋਂ ਅੰਬੇਦਕਰ ਦੇ ਨਾਮ ਤੇ ਵੋਟਾਂ ਬਟੋਰਨ ਦਾ ਕੰਮ ਕਰ ਰਹੇ ਹਨ।ਜੋ ਉਹਨਾਂ ਨੇ ਸੰਵਿਧਾਨ ਦੇ ਵਿੱਚ ਲਿਖਿਆ ਸੀ,ਜੋ ਆਪਣੀ ਲਿਖਤਾਂ ਵਿੱਚ ਲਿਖਿਆ ਸੀ,ਸਭ ਕੁਝ ਉਸ ਤੋਂ ਉਲਟ ਚੱਲ ਰਿਹਾ ਹੈ।ਲੋਕ ਵੀ ਉਹਨਾਂ ਦੀ ਗੱਲ ਨੂੰ ਸਮਝ ਨਹੀਂ ਸਕੇ।
ਡਾਕਟਰ ਬੀ.ਆਰ. ਅੰਬੇਦਕਰ ਸਾਡੇ ਹੱਥ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਹਥਿਆਰ ਕਲਮ ਫੜਾ ਕੇ ਗਏ ਸੀ,ਜੋ ਸਾਨੂੰ ਜ਼ੁਲਮ ਦਾ ਡੱਟ ਕੇ ਮੁਕਾਬਲਾ ਕਰਨ ਅਤੇ ਉਸ ਵਿੱਚੋਂ ਨਿਕਲਣ ਦਾ ਰਾਹ ਦੱਸਦੀ ਹੈ।ਪਰ ਲੋਕ ਉਸ ਜੰਜ਼ਾਲ ਵਿੱਚੋਂ ਬਾਹਰ ਨਿਕਲ ਨਹੀ ਸਕੇ ਜਾਂ ਕਹਿ ਲਵੋ ਰਾਜਨੀਤਿਕਵਾਨਾਂ ਨੇ ਉਹਨਾਂ ਨੂੰ ਇਸ ਜੰਜ਼ਾਲ ‘ਚੋਂ ਨਿਕਲਣ ਨਹੀ ਦਿੱਤਾ ।ਉਹਨਾਂ ਨੂੰ ਸਿੱਖਿਅਤ ਨਹੀਂ ਹੋਣ ਦਿੱਤਾ,ਭਾਵੇਂ ਕਹਿ ਲਵੋ ਕਿ ਬਹੁਤ ਸਾਰੇ ਲੋਕ ਸਿੱਖਿਅਤ ਹੋ ਕੇ ਨੌਕਰੀ ਤੇ ਲੱਗ ਗਏ ਹਨ।ਪਰ ਉਹਨਾਂ ‘ਚੋ ਬਹੁਤੇ ਡਾਕਟਰ ਬੀ.ਆਰ.ਅੰਬੇਦਕਰ ਜੀ ਵਰਗੀ ਸੋਚ ਨਹੀਂ ਅਪਣਾ ਸਕੇ।ਡਾ.ਸਾਹਿਬ ਨੇ ਉਸ ਸਮੇਂ ਸਮਾਜ ਵਿੱਚ ਚੱਲ ਰਹੀਆਂ ਕੁਰੀਤੀਆਂ ‘ਚ ਫਸੇ ਲੋਕਾਂ ਨੂੰ ਬਾਹਰ ਕੱਢਿਆ।
ਲੋਕਾਂ ਨੂੰ ਪੜ੍ਹਨ ਲਿਖਣ ਦਾ ਅਧਿਕਾਰ ਵੀ ਨਹੀਂ ਸੀ।ਜਦੋਂ ਪੜ੍ਹਨ ਲਿਖਣ ਦਾ ਅਧਿਕਾਰ ਮਿਲਿਆ ਤਾਂ ਵੱਡੇ ਰਹੀਸਜ਼ਾਦੇ ਲੋਕਾਂ ਨੇ ਉਹਨਾਂ ਨੂੰ ਆਪਣੇ ਨਾਲ ਬੈਠਣ ਦਾ ਅਧਿਕਾਰ ਨਹੀਂ ਸੀ ਦਿੱਤਾ।ਸਮੇਂ ਨਾਲ਼ ਇਹ ਹਾਲਾਤ ਵੀ ਬਦਲੇ।ਸਮਾਜ ਵਿੱਚ ਉਸ ਸਮੇਂ ਚੱਲ ਰਹੀਆਂ ਸਮਾਜਿਕ ਕੁਰੀਤੀਆਂ ਦਾ ਸ਼ਿਕਾਰ ਗਰੀਬ ਲੋਕ ਹੀ ਹੁੰਦੇ ਸਨ।ਕੁਝ ਜ਼ੁਲਮ ਦੇ ਖਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਸਨ,ਪਰ ਇਕਜੁੱਟਤਾ ਦੀ ਘਾਟ ਕਾਰਨ ਉਹਨਾਂ ਦੀ ਆਵਾਜ਼ ਨੂੰ ਦਬਾ ਦਿੱਤਾ ਜਾਂਦਾ ਸੀ।
ਉਹਨਾਂ ਦਾ ਵਿਚਾਰ ਸੀ ਕਿ ਲੋਕ ਕਿਸੇ ਦੇ ਪਿੱਛੇ ਲੱਗਣ ਦੀ ਬਜਾਏ ਖੁਦ ਲੀਡਰ ਬਣਨ।ਲੋਕਾਂ ਦੇ ਆਗੂ ਬਣ ਕੇ ਕੰਮ ਕਰਨ। ਪਰ ਅੱਜ ਸਮਾਜ ਵਿੱਚ ਦਿੱਖ ਰਿਹਾ ਹੈ ਕਿ ਆਗੂ ਬਣਨਾ ਤਾਂ ਦੂਰ ਦੀ ਗੱਲ ਹੈ,ਪੜ੍ਹੇ-ਲਿਖੇ ਲੋਕ ਵੀ ਸਮਾਜ ਵਿੱਚ ਲੋਕਾਂ ਤੇ ਹੋ ਰਹੇ ਜ਼ੁਲਮ ਨੂੰ ਰੋਕਣ ਲਈ ਪਿੱਛੇ ਵੀ ਨਹੀਂ ਆਉਂਦੇ।ਜਿਸ ਕਾਰਨ ਜ਼ੁਲਮ ਦਾ ਵਰਤਾਰਾ ਲਗਾਤਾਰ ਵੱਧਦਾ ਜਾ ਰਿਹਾ ਹੈ।ਲੋਕਾਂ ਨਾਲ ਨਸਲੀ,ਜਾਤ-ਪਾਤ ਦਾ ਵਿਤਕਰਾ ਅਮੀਰ ਘਰਾਣੇ ਦੇ ਲੋਕਾਂ ਦੇ ਮਨਾਂ ਵਿੱਚ ਉਵੇਂ ਹੀ ਹੈ।
ਭਾਵੇਂ ਸਾਹਮਣੇ ਵਿਅਕਤੀ ਆਪਣੇ ਹਾਵ-ਭਾਵ ਵਿਅਕਤ ਨਹੀਂ ਕਰਦਾ,ਪਰ ਸਮਝਦਾਰਾਂ ਦੇ ਸਮਝ ਵਿੱਚ ਇਹ ਗੱਲ ਆ ਜਾਂਦੀ ਹੈ।ਸਮੇਂ ਦੀ ਤਰੱਕੀ ਨੂੰ ਦੇਖਦੇ ਹੋਏ ਇਹੋ ਜਿਹੀ ਸੋਚ ਲੋਕਾਂ ਨੂੰ ਤਿਆਗ ਦੇਣੀ ਚਾਹੀਦੀ ਹੈ ਤੇ ਸਮਾਜ ਵਿੱਚ ਚੱਲ ਰਹੇ ਸਿਸਟਮ ਨੂੰ ਬਦਲਣ ਦੇ ਲਈ ਲੋਕਾਂ ਨੂੰ ਇੱਕਜੁੱਟ ਹੋ ਕੇ ਜ਼ੁਲਮ ਦੇ ਖਿਲਾਫ਼ ਲੜ੍ਹਨ ਲਈ ਹੰਬਲ਼ਾ ਮਾਰਨ ਦੀ ਲੋੜ ਹੈ।ਜ਼ੁਲਮ ਦਾ ਵਿਰੋਧ ਕਰਨਾ ਹਰ ਇੱਕ ਭਾਰਤੀ ਦਾ ਹੱਕ ਹੈ।ਪਰ ਦੇਖਿਆ ਜਾ ਰਿਹਾ ਹੈ ਕਿ ਲੋਕਾਂ ਤੋਂ ਸਮੇਂ ਦੀਆਂ ਸਰਕਾਰਾਂ ਵੱਲੋਂ ਇਹ ਹੱਕ ਵੀ ਖੋਹਿਆ ਜਾ ਰਿਹਾ ਹੈ।ਜੇਕਰ ਕੋਈ ਸੰਗਠਨ ਉਹਨਾਂ ਦੀ ਕਿਸੇ ਗੱਲ ਦਾ ਵਿਰੋਧ ਕਰਦਾ ਹੈ ਤਾਂ ਪੁਲਿਸ ਦੀ ਲਾਠੀ ਨਾਲ਼ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹੱਕ ਮੰਗਦੇ ਲੋਕਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ,ਸਵਾਲ ਕਰਨ ਤੋਂ ਰੋਕਣ ਲਈ ਉਹਨਾਂ ਦੇ ਮੂੰਹ ਨੂੰ ਬੰਦ ਕੀਤਾ ਜਾ ਰਿਹਾ ਹੈ।ਜੇਕਰ ਲੋਕਾਂ ਨੇ ਇੱਕ ਹੱਸਦਾ-ਵੱਸਦਾ ਪੰਜਾਬ,ਇੱਕ ਹੱਸਦਾ-ਵੱਸਦਾ ਭਾਰਤ ਦੇਖਣਾ ਹੈ ਤਾਂ ਸਮਾਜ ਦੇ ਸਾਰੇ ਲੋਕਾਂ ਨੂੰ ਮਿਲ਼ਕੇ ਜ਼ੁਲਮ ਦੇ ਖਿਲਾਫ ਇੱਕਜੁੱਟਤਾ ਦਿਖਾਉਣੀ ਪਵੇਗੀ। ਸਮਾਜ ਵਿੱਚ ਅਜਿਹੀਆਂ ਅਨੇਕਾਂ ਹੀ ਮਿਸਾਲਾਂ ਦੇਖੀਆਂ ਜਾ ਸਕਦੀਆਂ ਹਨ,ਜਿੱਥੇ-ਜਿੱਥੇ ਲੋਕਾਂ ਨਾਲ਼ ਕੁਝ ਗਲਤ ਹੋਇਆ,ਲੋਕਾਂ ਨੇ ਆਪਣੀ ਇੱਕਜੁਟਤਾ ਨਾਲ਼ ਉਸਦਾ ਵਿਰੋਧ ਕੀਤਾ ਤੇ ਸਮੇਂ ਦੀਆਂ ਸਰਕਾਰਾਂ ਨੂੰ ਪਿੱਛੇ ਮੁੜਨਾ ਲਈ ਮਜ਼ਬੂਰ ਕੀਤਾ।ਇਸ ਦੀ ਇੱਕ ਬਹੁਤ ਹੀ ਵਧੀਆ ਉਦਾਹਰਨ ਦੱਖਣ ਭਾਰਤ ਦੀ ਫਿਲਮ ਹਾਥੀ ਮੇਰੇ ਸਾਥੀ ਦੇਖੀ ਜਾ ਸਕਦੀ ਹੈ।
ਅੰਬੇਦਕਰ ਇੱਕ ਨਾਂ ਹੈ ਸਿੱਖਿਆ ਦਾ।ਉਹਨਾਂ ਨੂੰ ਪੂਜਣ ਦੀ ਜਗ੍ਹਾ ਪੜ੍ਹਨਾ ਸ਼ੁਰੂ ਕਰੋ।ਗਿਆਨ ਦੇ ਪ੍ਰਤੀਕ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਸਿਧਾਂਤ ਨੂੰ ਸਮਝਣਾ ਅਤੇ ਉਸ ਤੇ ਅਮਲ ਕਰਨਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।ਅੰਤ ਵਿੱਚ ਉਹਨਾਂ ਦੇ ਸੰਦੇਸ਼ ਅਨੁਸਾਰ ਇਹੀ ਕਹਾਂਗੇ ਕਿ ਪੜ੍ਹੋ,ਜੁੜੋ ਤੇ ਸੰਘਰਸ਼ ਕਰੋ…. ਕਿਸੇ ਨੇ ਕਿਹਾ ਹੈ ਕਿ ਤੇਰੀ ਤਕਰੀਰ ਤੇ ਇਤਰਾਜ਼ ਇਸ ਲਈ ਤਾਜਦਾਰਾਂ ਨੂੰ,ਕਿ ਤੂੰ ਬੋਲਣ ਲਗਾ ਦਿੱਤੇ ਬਣੇ ਮਿੱਟੀ ਦੇ ਸਭ ਬਾਵੇ। ਬੰਦੂਕ ਦੀ ਗੋਲ਼ੀ ਨਾਲ਼ ਇਨਸਾਨ ਨੂੰ ਤਾਂ ਮਾਰਿਆ ਜਾ ਸਕਦਾ ਹੈ,ਪਰ ਵਿਚਾਰਾਂ ਨੂੰ ਨਹੀਂ। ਜਿਸਨੂੰ ਪੜ੍ਹਨ ਤੋਂ ਰੋਕਿਆ ਗਿਆ ਸੀ,ਅੱਜ ਪੂਰੀ ਦੁਨੀਆਂ ਉਸ ਨੂੰ ਪੜ੍ਹ ਰਹੀ ਹੈ।
ਏਕਮ ਦੁੱਗਲ
9478937894






