Big Update: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋ ਸਕਦੈ ਵਾਧਾ!

 

Big Update: ਤੇਲ ਦੀਆਂ ਕੀਮਤਾਂ ‘ਚ ਵੱਡੇ ਉਛਾਲ ਦੀ ਤਿਆਰੀ: ਇਸ ਹਫ਼ਤੇ 5 ਰੁਪਏ ਤੱਕ ਮਹਿੰਗਾ ਹੋ ਸਕਦਾ ਹੈ ਪੈਟਰੋਲ-ਡੀਜ਼ਲ

Big Update: ਨਵੀਂ ਦਿੱਲੀ, 3 ਮਈ 2026: ਹੋਰਮੁਜ਼ ਸਟ੍ਰੇਟ ਦੀ ਨਾਕਾਬੰਦੀ ਅਤੇ ਇਰਾਨ-ਅਮਰੀਕਾ ਦਰਮਿਆਨ ਵਧਦੇ ਜੰਗੀ ਤਣਾਅ ਕਾਰਨ ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ।

ਅਰਬ ਦੇਸ਼ਾਂ ਤੋਂ ਤੇਲ ਦੀ ਸਪਲਾਈ ਵਿੱਚ ਵਿਘਨ ਪੈਣ ਕਾਰਨ ਭਾਰਤ ਸਰਕਾਰ ਹੁਣ ਤੇਲ ਦੀਆਂ ਕੀਮਤਾਂ ਵਧਾਉਣ ‘ਤੇ ਵਿਚਾਰ ਕਰ ਰਹੀ ਹੈ।

ਸੂਤਰਾਂ ਮੁਤਾਬਕ ਇਸ ਹਫ਼ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 4 ਤੋਂ 5 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋ ਸਕਦਾ ਹੈ।

ਮਹਾਨਗਰਾਂ ਵਿੱਚ ਅੱਜ ਦੇ ਰੇਟ

ਫਿਲਹਾਲ ਅੱਜ ਸਰਕਾਰੀ ਤੇਲ ਕੰਪਨੀਆਂ ਵੱਲੋਂ ਰੇਟਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦਿੱਲੀ ਵਿੱਚ ਅੱਜ ਪੈਟਰੋਲ 94.77 ਰੁਪਏ ਅਤੇ ਡੀਜ਼ਲ 87.67 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਸ਼ਹਿਰ ਪੈਟਰੋਲ (ਰੁਪਏ/ਲੀਟਰ) ਡੀਜ਼ਲ (ਰੁਪਏ/ਲੀਟਰ)
ਚੰਡੀਗੜ੍ਹ 94.30 82.45
ਮੁੰਬਈ 104.21 92.15
ਕੋਲਕਾਤਾ 103.94 90.76
ਚੇਨਈ 100.75 92.34
ਜੈਪੁਰ 104.72 90.21
ਪਟਨਾ 105.58 93.80

 

ਪ੍ਰਾਈਵੇਟ ਕੰਪਨੀਆਂ ਪਹਿਲਾਂ ਹੀ ਵਧਾ ਚੁੱਕੀਆਂ ਹਨ ਰੇਟ

ਸਰਕਾਰੀ ਕੰਪਨੀਆਂ ਤੋਂ ਪਹਿਲਾਂ ਪ੍ਰਾਈਵੇਟ ਤੇਲ ਕੰਪਨੀਆਂ ਨੇ ਕੀਮਤਾਂ ਵਿੱਚ ਵੱਡਾ ਵਾਧਾ ਕੀਤਾ ਹੈ।

ਸ਼ੈੱਲ ਇੰਡੀਆ (Shell India) ਨੇ 1 ਅਪ੍ਰੈਲ ਨੂੰ ਪੈਟਰੋਲ 7.41 ਰੁਪਏ ਅਤੇ ਡੀਜ਼ਲ 25.01 ਰੁਪਏ ਪ੍ਰਤੀ ਲੀਟਰ ਮਹਿੰਗਾ ਕੀਤਾ ਸੀ।

ਨਾਇਰਾ ਐਨਰਜੀ (Nayara Energy) ਨੇ ਮਾਰਚ ਵਿੱਚ ਪੈਟਰੋਲ 5 ਰੁਪਏ ਅਤੇ ਡੀਜ਼ਲ 3 ਰੁਪਏ ਪ੍ਰਤੀ ਲੀਟਰ ਵਧਾਇਆ ਸੀ।

ਵਿਸ਼ਵ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਜਿਸ ਦਾ ਸਿੱਧਾ ਅਸਰ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਦੀ ਜੇਬ ‘ਤੇ ਪੈਣ ਵਾਲਾ ਹੈ।