Big News: CM ਮਾਨ ਦੇ ਪਿੰਡ ਸਤੌਜ ‘ਚ ਹੰਗਾਮਾ! ਕੱਚੇ ਅਧਿਆਪਕ ਆਗੂ ਘਿਰਾਓ ਤੋਂ ਪਹਿਲਾਂ ਨਜ਼ਰਬੰਦ, ਦਿੱਤੀ ਸਿੱਧੀ ਚੇਤਾਵਨੀ, ਕਿਹਾ- ਕੁਰਸੀ ਤੋਂ ਲਾਹੁਣ ਲੱਗਿਆਂ ਸਮਾਂ ਨਹੀਂ ਲੱਗੇਗਾ!

On: ਮਈ 6, 2026 8:50 ਪੂਃ ਦੁਃ

 

 

CM ਮਾਨ ਦੇ ਪਿੰਡ ਸਤੌਜ ‘ਚ ਹੰਗਾਮਾ! ਕੱਚੇ ਅਧਿਆਪਕ ਆਗੂ ਘਿਰਾਓ ਤੋਂ ਪਹਿਲਾਂ ਨਜ਼ਰਬੰਦ, ਕਿਹਾ- ਕੁਰਸੀ ਤੋਂ ਲਾਹੁਣ ਲੱਗਿਆਂ ਸਮਾਂ ਨਹੀਂ ਲੱਗੇਗਾ!

“ਕੁਰਸੀ ਤੋਂ ਲਾਹੁਣ ਲੱਗਿਆਂ ਸਮਾਂ ਨਹੀਂ ਲੱਗੇਗਾ”- ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਨੇ ਮੁੱਖ ਮੰਤਰੀ ਖ਼ਿਲਾਫ਼ ਖੋਲ੍ਹਿਆ ਮੋਰਚਾ

ਸਤੋਜ/ਸੰਗਰੂਰ, 5 ਮਈ 2026- ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੇਵਾਵਾਂ ਨਿਭਾ ਚੁੱਕੇ ਅਤੇ ਲੰਬੇ ਸਮੇਂ ਤੋਂ ਆਪਣੀ ਬਹਾਲੀ ਦੀ ਮੰਗ ਕਰ ਰਹੇ ਕੱਚੇ ਅਧਿਆਪਕਾਂ (ਵਲੰਟੀਅਰਾਂ) ਅਤੇ ਸਰਕਾਰ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ‘ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ’ ਦੇ ਆਗੂਆਂ ਨੂੰ ਸੰਗਰੂਰ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ।

ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਥਾਣਿਆਂ ਵਿੱਚ ਡੱਕ ਕੇ ਰੱਖਿਆ ਤਾਂ ਜੋ ਉਹ ਆਪਣਾ ਰੋਸ ਪ੍ਰਦਰਸ਼ਨ ਨਾ ਕਰ ਸਕਣ। ਸਾਹਨੀ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਮੁੱਖ ਮੰਤਰੀ ਵੱਲੋਂ ਬਹਾਲੀ ਦੇ ਹੁਕਮ ਦਿੱਤੇ ਜਾਣ ਦੇ ਬਾਵਜੂਦ ਮੰਤਰੀ ਇਨ੍ਹਾਂ ਹੁਕਮਾਂ ਨੂੰ ਟਿੱਚ ਜਾਣ ਰਹੇ ਹਨ। ਉਨ੍ਹਾਂ ਸ਼ੱਕ ਜਤਾਇਆ ਕਿ ਸ਼ਾਇਦ ਮੁੱਖ ਮੰਤਰੀ ਅਤੇ ਮੰਤਰੀਆਂ ਵਿਚਕਾਰ ਅੰਦਰਖਾਤੇ ਕੋਈ ਮਿਲੀਭੁਗਤ ਹੈ, ਜਿਸ ਕਾਰਨ ਬਹਾਲੀ ਨੂੰ ਜਾਣਬੁੱਝ ਕੇ ਲਮਕਾਇਆ ਜਾ ਰਿਹਾ ਹੈ।

ਯੂਨੀਅਨ ਆਗੂ ਵਜ਼ੀਰ ਸਿੰਘ ਬੁਢਲਾਡਾ ਨੇ ਭਗਵੰਤ ਮਾਨ ‘ਤੇ ਵਾਅਦਿਆਂ ਤੋਂ ਭੱਜਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਅਧਿਆਪਕਾਂ ਨੂੰ ਪਰੇਸ਼ਾਨ ਕਰਨਾ ਬੰਦ ਨਾ ਕੀਤਾ ਤਾਂ ਇਸ ਦਾ ਜਵਾਬ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੋਟ ਦੀ ਚੋਟ ਨਾਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, “ਜੇਕਰ ਜਨਤਾ ਕੁਰਸੀ ‘ਤੇ ਬਿਠਾ ਸਕਦੀ ਹੈ, ਤਾਂ ਲਾਹੁਣ ਲੱਗਿਆਂ ਵੀ ਸਮਾਂ ਨਹੀਂ ਲੱਗੇਗਾ।”

ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ 14 ਤਰੀਕ ਨੂੰ ਹੋਣ ਵਾਲੀ ਮੀਟਿੰਗ ਵਿੱਚ ਉਨ੍ਹਾਂ ਦੀ ਬਹਾਲੀ ਦਾ ਪੱਕਾ ਹੱਲ ਨਾ ਕੱਢਿਆ ਗਿਆ, ਤਾਂ ਮੁੱਖ ਮੰਤਰੀ ਦੇ ਪਿੰਡ ਵਿੱਚ ਇਸੇ ਤਰ੍ਹਾਂ ਦੇ ‘ਗੁਪਤ ਐਕਸ਼ਨ’ ਜਾਰੀ ਰਹਿਣਗੇ।

ਇਸ ਮੌਕੇ ਲਖਵਿੰਦਰ ਕੌਰ ਕਪੂਰਥਲਾ , ਅਮਨਦੀਪ ਧਾਲੀਵਾਲ ਹਨੂੰਮਾਨਗੜ੍ਹ , ਵਰੁਣ ਖੇੜਾ ਫਾਜ਼ਿਲਕਾ , ਜਸਵਿੰਦਰ ਕੌਰ ਜਲੰਧਰ , ਰੁਪਿੰਦਰ ਕੌਰ ਪਟਿਆਲਾ , ਗੁਰਪ੍ਰੀਤ ਸਿੰਘ ਬਠਿੰਡਾ , ਸੁਖਦੀਪ ਸਿੰਘ ਹੋਸ਼ਿਆਰਪੁਰ , ਗੁਰਪ੍ਰੀਤ ਕੋਰ ਹੋਸ਼ਿਆਰਪੁਰ , ਹਰਜੀਤ ਕੋਰ, ਨਿਰਮਲ ਕੋਰ, ਰਵਿੰਦਰ ਕੋਰ ਹੋਸ਼ਿਆਰਪੁਰ ,ਨਵਦੀਪ ਸਿੰਘ ਅਕਾਵਾਲੀ , ਮਨਿੰਦਰ ਮਾਨਸਾ, ਗੁਰਸੇਵਕ ਸਿੰਘ ਮਾਨਸਾ , ਅਮਰਜੀਤ ਕੌਰ, ਕਾਤਾਂ ਰਾਣੀ ਮਾਨਸਾ , ਕਰਮਜੀਤ ਕੋਰ, ਜਰਨੈਲ ਸਿੰਘ ਕਾਹਨਗੜ, ਸੁਖਦਰਸ਼ਨ ਸਿੰਘ ਕੁਲਰੀਆਂ, ਪ੍ਰੀਤਮ ਸਿੰਘ, ਪਰਮਜੀਤ ਕੋਰ, ਬਲਵਿੰਦਰ ਕੋਰ ਮਾਨਸਾ , ਵਜ਼ੀਰ ਸਿੰਘ ਬੁਢਲਾਡਾ , ਮਨਜੀਤ ਕੋਰ ਪਟਿਆਲਾ,ਵੀਰਪਾਲ ਕੋਰ ਅਤੇ ਸਮੂਹ ਸਾਥੀ ਹਾਜਰ ਸਨ ।

 

Join WhatsApp

Join Now

More

ਵੱਡੀ ਖ਼ਬਰ: ਕੱਚੇ ਅਧਿਆਪਕਾਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ! ਭੜਕੇ ਯੂਨੀਅਨ ਆਗੂਆਂ ਦਾ ਐਲਾਨ- ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹਲਕੇ ‘ਚ ਕੱਢਾਂਗੇ ਜਲੂਸ

ਵੱਡੀ ਖ਼ਬਰ: ਪੰਜਾਬ ‘ਚ ਸਰਕਾਰੀ ਅਧਿਆਪਕਾ ਨੂੰ ਸਸਪੈਂਡ ਕਰਨ ਦੀ ਧਮਕੀ! ਕਹਿੰਦੇ CM ਹਾਊਸ ਤੋਂ ਬੋਲ ਰਹੇ ਹਾਂ, 50 ਹਜ਼ਾਰ ਭੇਜੋ ਨਹੀਂ ਤਾਂ…!

ਪੰਜਾਬ ‘ਚ ਛੁੱਟੀਆਂ ਵਿਚਾਲੇ ਸਕੂਲਾਂ ਲਈ ਜਾਰੀ ਹੋਏ ਨਵੇਂ ਹੁਕਮ! ਰਜਿਸਟ੍ਰੇਸ਼ਨ ਕਰਵਾਉਣਾ ਹੋਇਆ ਲਾਜ਼ਮੀ

ਰਵਨੀਤ ਬਿੱਟੂ ਖ਼ਿਲਾਫ਼ ਪੰਜਾਬ SC ਕਮਿਸ਼ਨ ਦਾ ਫ਼ੈਸਲਾ ਸੰਵਿਧਾਨਕ ਹੱਦਾਂ ਤੋਂ ਪਰੇ, ਕਮਿਸ਼ਨਾਂ ਕੋਲ ਸਜ਼ਾ ਦੇਣ ਦਾ ਅਧਿਕਾਰ ਨਹੀਂ- ਲਾਲਪੁਰਾ ਦਾ ਵੱਡਾ ਦਾਅਵਾ

Monsoon 2026: ਰਾਹਤ ਦੀ ਖ਼ਬਰ! ਪੰਜਾਬ ਸਣੇ ਇਨ੍ਹਾਂ ਰਾਜਾਂ ‘ਚ ਭਾਰੀ ਮੀਂਹ ਅਤੇ ਚੱਕਰਵਾਤੀ ਤੂਫ਼ਾਨ ਦੀ ਚੇਤਾਵਨੀ

ਵੱਡੀ ਖ਼ਬਰ: ਗੁਰਦੁਆਰਾ ਸਾਹਿਬ ‘ਚ ਲੱਗੇ CM ਭਗਵੰਤ ਮਾਨ ਦੇ ਬਾਈਕਾਟ ਦੇ ਬੋਰਡ; ਲਿਖਿਆ ਗੁਰੂ ਦੋਖੀ ਨੂੰ ਮੂੰਹ ਨਾ ਲਾਓ

Leave a Comment