ਸਿੱਖਿਆ ਵਿਭਾਗ (Education Department) ਵੱਲੋਂ 4161 ਅਧਿਆਪਕਾਂ (4161 recruitment) ਦੀਆਂ ਸੇਵਾਵਾਂ ਖ਼ਤਮ ਕਰਨ ਦੇ ਨੋਟਿਸ ਵਿਰੁੱਧ ‘ਈ.ਟੀ.ਟੀ. 6635 ਅਧਿਆਪਕ ਫਰੰਟ’ ਨੇ ਖੋਲ੍ਹਿਆ ਮੋਰਚਾ; ਪੀੜਤਾਂ ਦੇ ਹੱਕ ‘ਚ ਡਟਣ ਦਾ ਕੀਤਾ ਐਲਾਨ
ਚੰਡੀਗੜ੍ਹ, 8 ਮਈ 2026:
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ (Education Department) ਵੱਲੋਂ 4161 ਮਾਸਟਰ (4161 recruitment) ਕੈਡਰ ਭਰਤੀ ਵਿੱਚੋਂ 300 ਦੇ ਕਰੀਬ ਅਧਿਆਪਕਾਂ ਨੂੰ ਨੌਕਰੀ ਤੋਂ ਕੱਢਣ ਦੇ ਜਾਰੀ ਕੀਤੇ ਗਏ ਨੋਟਿਸਾਂ ਵਿਰੁੱਧ ਅਧਿਆਪਕ ਜਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਸ ਸੰਕਟ ਦੀ ਘੜੀ ਵਿੱਚ ‘ਈ.ਟੀ.ਟੀ. 6635 ਅਧਿਆਪਕ ਫਰੰਟ, ਪੰਜਾਬ’ (6635 ETT Teacher Front) ਨੇ ਪੀੜਤ ਅਧਿਆਪਕਾਂ ਨਾਲ ਚਟਾਨ ਵਾਂਗ ਖੜ੍ਹਨ ਦਾ ਅਹਿਦ ਲਿਆ ਹੈ। ਫਰੰਟ ਦੇ ਆਗੂਆਂ ਨੇ ਸਰਕਾਰ ਦੇ ਇਸ ਫੈਸਲੇ ਨੂੰ ਅਧਿਆਪਕ ਵਰਗ ਨਾਲ ਵੱਡਾ ਧੋਖਾ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਜਿਹੜੇ ਅਧਿਆਪਕ ਲੰਬੇ ਸੰਘਰਸ਼ਾਂ ਤੋਂ ਬਾਅਦ ਰੁਜ਼ਗਾਰ ਹਾਸਲ ਕਰ ਸਕੇ ਸਨ, ਉਨ੍ਹਾਂ ਨੂੰ ਨੌਕਰੀ (Teacher Jobs) ਤੋਂ ਕੱਢਣਾ ਸਰਕਾਰ ਦੀ ਨਾਕਾਮੀ ਅਤੇ ਤਾਨਾਸ਼ਾਹੀ ਸੋਚ ਦਾ ਸਬੂਤ ਹੈ। ਜਥੇਬੰਦੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਅਧਿਆਪਕਾਂ ਦੇ ਹੱਕਾਂ ਦੀ ਲੜਾਈ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ।
ਇਸ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ਫਰੰਟ ਦੀ ਸਮੁੱਚੀ ਲੀਡਰਸ਼ਿਪ ਪੂਰੀ ਤਰ੍ਹਾਂ ਸਰਗਰਮ ਹੈ, ਜਿਸ ਵਿੱਚ ਮੰਗਲ ਮਾਨਸਾ (ਸੂਬਾ ਕਨਵੀਨਰ), ਸੁਖਚੈਨ ਸਿੰਘ (ਸੂਬਾ ਕਨਵੀਨਰ), ਰਾਜੇਸ਼ ਕੁਮਾਰ (ਸੂਬਾ ਕਨਵੀਨਰ), ਰਾਜਿੰਦਰ ਕੁਮਾਰ (ਸੂਬਾ ਕਨਵੀਨਰ), ਨਿਸ਼ਾਨ ਸਿੰਘ (ਸੂਬਾ ਕਨਵੀਨਰ), ਪਰਮੀਤ ਸਿੰਘ (ਕਾਨੂੰਨੀ ਸਲਾਹਕਾਰ), ਜਗਦੀਪ ਮਾਛੀਵਾੜਾ (ਮੁੱਖ ਬੁਲਾਰਾ) ਅਤੇ ਦਲਜੀਤ ਸਰਾਂ (ਵਿੱਤ ਸਕੱਤਰ) ਹਾਜ਼ਰ ਸਨ, ਜਿਨਾਂ ਨੇ ਮੰਗ ਕੀਤੀ ਹੈ ਕਿ ਸਰਕਾਰ ਤੁਰੰਤ ਇਹ ਨਾਜਾਇਜ਼ ਨੋਟਿਸ ਵਾਪਸ ਲਵੇ।
ਉਨ੍ਹਾਂ ਚੇਤਾਵਨੀ ਦਿੱਤੀ ਕਿ, ਜੇਕਰ ਸਰਕਾਰ ਨੇ ਅਧਿਆਪਕਾਂ ਨੂੰ ਨੌਕਰੀ ਤੋਂ ਲਾਂਭੇ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਆਉਣ ਵਾਲੇ ਦਿਨਾਂ ਵਿੱਚ ਸੂਬਾ ਪੱਧਰੀ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਿੱਧੀ ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ।






