Teachers ਲਈ ਅਹਿਮ ਖਬਰ! ਸਿੱਖਿਆ ਵਿਭਾਗ ਨੇ ਬਦਲੀਆਂ ਅਪਲਾਈ ਕਰਨ ਦੀ ਤਰੀਕ ‘ਚ ਕੀਤਾ ਵਾਧਾ, ਪੜ੍ਹੋ ਪੱਤਰ

 

ਅਧਿਆਪਕਾਂ (Teachers) ਲਈ ਅਹਿਮ ਖਬਰ! ਸਿੱਖਿਆ ਵਿਭਾਗ ਨੇ ਬਦਲੀਆਂ ਅਪਲਾਈ ਕਰਨ ਦੀ ਤਰੀਕ ‘ਚ ਕੀਤਾ ਵਾਧਾ, ਪੜ੍ਹੋ ਪੱਤਰ

ਚੰਡੀਗੜ੍ਹ, 14 ਮਈ 2026-

ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਬਦਲੀਆਂ ਦੀ ਉਡੀਕ ਕਰ ਰਹੇ ਅਧਿਆਪਕਾਂ (Teachers) ਅਤੇ ਗੈਰ-ਸਿਖਿਆਰਥੀ ਸਟਾਫ਼ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ।

ਦਫ਼ਤਰ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਨੇ ਤਕਨੀਕੀ ਦਿੱਕਤਾਂ ਅਤੇ ਅਧਿਆਪਕਾਂ (Teachers) ਦੀ ਮੰਗ ਨੂੰ ਮੁੱਖ ਰੱਖਦੇ ਹੋਏ ਬਦਲੀਆਂ ਲਈ ਡਾਟਾ ਅਪਡੇਟ ਕਰਨ ਦੀ ਆਖਰੀ ਮਿਤੀ ਵਧਾ ਦਿੱਤੀ ਹੈ।

ਪਹਿਲਾਂ ਨਿਰਧਾਰਿਤ ਸ਼ਡਿਊਲ ਅਨੁਸਾਰ, ਅਧਿਆਪਕਾਂ ਨੇ ਆਪਣੇ ਜਨਰਲ ਵੇਰਵੇ, ਨਤੀਜੇ ਅਤੇ ਸਰਵਿਸ ਰਿਕਾਰਡ 04.05.2026 ਤੋਂ 14.05.2026 ਤੱਕ ਈ-ਪੰਜਾਬ ਪੋਰਟਲ ‘ਤੇ ਭਰਨੇ ਸਨ।

ਪਰ ਪੋਰਟਲ ਵਿੱਚ ਆ ਰਹੀਆਂ ਤਕਨੀਕੀ ਖਾਮੀਆਂ ਕਾਰਨ ਅਧਿਆਪਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਸਥਿਤੀ ਨੂੰ ਦੇਖਦੇ ਹੋਏ ਵਿਭਾਗ ਨੇ ਹੁਣ ਇਸ ਮਿਤੀ ਨੂੰ ਵਧਾ ਕੇ 15.05.2026 ਤੋਂ 18.05.2026 ਤੱਕ ਕਰ ਦਿੱਤਾ ਹੈ।

ਵਿਭਾਗ ਦੇ ਪੱਤਰ (ਮੀਮੋ ਨੰ: Transfer Cell/2026/485237/2627) ਅਨੁਸਾਰ ਇਹ ਫੈਸਲਾ ਜੋ ‘ਟੀਚਰ ਟ੍ਰਾਂਸਫਰ ਪਾਲਿਸੀ-2019’ ਅਧੀਨ ਆਉਂਦੇ ਹਨ, PICTES ਅਧੀਨ ਕੰਮ ਕਰ ਰਹੇ ਕਰਮਚਾਰੀ, ਨਾਨ-ਟੀਚਿੰਗ ਸਟਾਫ਼- ਗੈਰ-ਸਿਖਿਆਰਥੀ ਕਰਮਚਾਰੀ ਸ਼੍ਰੇਣੀਆਂ ‘ਤੇ ਲਾਗੂ ਹੋਵੇਗਾ।

ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਅਧਿਆਪਕ ਜਾਂ ਕਰਮਚਾਰੀ ਨੂੰ ਵੇਰਵੇ ਭਰਨ ਜਾਂ ਬਦਲੀ ਅਪਲਾਈ ਕਰਨ ਵਿੱਚ ਕੋਈ ਦਿੱਕਤ ਆਉਂਦੀ ਹੈ, ਤਾਂ ਉਹ ਆਪਣੇ ਜ਼ਿਲ੍ਹਾ ਐਮ.ਆਈ.ਐਸ. (MIS) ਕੋਆਰਡੀਨੇਟਰ ਦੀ ਮਦਦ ਲੈ ਸਕਦੇ ਹਨ।

ਸਾਰੇ ਜ਼ਿਲ੍ਹਾ ਕੋਆਰਡੀਨੇਟਰਾਂ ਦੇ ਫ਼ੋਨ ਨੰਬਰ ਈ-ਪੰਜਾਬ ਸਕੂਲ ਪੋਰਟਲ ‘ਤੇ ਉਪਲਬਧ ਕਰਵਾਏ ਗਏ ਹਨ। ਵੇਰਵੇ ਕੇਵਲ ਆਨਲਾਈਨ ਮੋਡ ਰਾਹੀਂ ਹੀ ‘employee login ID’ ਦੀ ਵਰਤੋਂ ਕਰਕੇ ਭਰੇ ਜਾ ਸਕਦੇ ਹਨ।