Teacher Promotion: ਅਧਿਆਪਕਾਂ ਲਈ ਖੁਸ਼ਖਬਰੀ; ਸਿੱਖਿਆ ਵਿਭਾਗ ਨੇ ਤਰੱਕੀਆਂ ਬਾਰੇ ਲਿਆ ਵੱਡਾ ਫ਼ੈਸਲਾ!

 

Teacher Promotion: ਤਰੱਕੀ ਕੋਟਾ 90:10 ਅਤੇ ਸੈਂਟਰ ਹੈੱਡ ਟੀਚਰ ਦੀ ਸੀਨੀਅਰਤਾ ਜ਼ਿਲ੍ਹਾ ਪੱਧਰ ‘ਤੇ ਕਰਨਾ ਜਥੇਬੰਦੀ ਦੀ ਜਿੱਤ- ਅਮਨਦੀਪ ਸ਼ਰਮਾ

ਮੁੱਖ ਅਧਿਆਪਕ ਜਥੇਬੰਦੀ ਲਗਾਤਾਰ ਉਠਾ ਰਹੀ ਸੀ ਇਹ ਮਸਲੇ- ਰਕੇਸ਼ ਗੋਇਲ ਬਰੇਟਾ

26 ਜੂਨ ਨੂੰ ਸਿੱਖਿਆ ਸਕੱਤਰ ਨਾਲ ਹੋਈ ਮੀਟਿੰਗ ਦੇ ਮਸਲਿਆਂ ਦਾ ਹੋਇਆ ਹੱਲ- ਗੁਰਜੰਟ ਸਿੰਘ ਬੱਛੋਆਣਾ

Punjab Network

Teacher Promotion, 2 Jan 2026: ਦੇਰ ਆਏ ਦਰੁਸਤ ਆਏ! ਨਵੇਂ ਸਾਲ ‘ਤੇ ਪ੍ਰਾਇਮਰੀ ਅਧਿਆਪਕਾਂ ਲਈ ਖੁਸ਼ਖਬਰੀ ਸਾਹਮਣੇ ਆਈ ਹੈ। ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਮੰਗੀਆਂ ਜਾ ਰਹੀਆਂ ਮੰਗਾਂ ਨੂੰ ਬੂਰ ਪਿਆ ਹੈ। ਜਥੇਬੰਦੀ ਦੀ 26 ਜੂਨ ਨੂੰ ਸਿੱਖਿਆ ਸਕੱਤਰ ਨਾਲ ਹੋਈ ਮੀਟਿੰਗ ਵਿੱਚ ਇਹਨਾਂ ਮਸਲਿਆਂ ‘ਤੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ ਸੀ।

ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਪ੍ਰਾਇਮਰੀ ਕਾਡਰ ਜ਼ਿਲ੍ਹਾ ਕਾਡਰ ਹੈ ਜਿਸ ਵਿੱਚ ਪ੍ਰਾਇਮਰੀ ਈਟੀਟੀ ਅਧਿਆਪਕ, ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਦੀ ਸੀਨੀਅਰਤਾ ਸੂਚੀ ਜ਼ਿਲ੍ਹਾ ਪੱਧਰ ‘ਤੇ ਬਣਦੀ ਹੈ।

ਜਥੇਬੰਦੀ ਵੱਲੋਂ ਪ੍ਰਮੋਸ਼ਨ ਕੋਟੇ ਤਹਿਤ ਕੋਟਾ 90% ਕਰਨ ‘ਤੇ ਹੈੱਡ ਟੀਚਰ, ਸੈਂਟਰ ਹੈੱਡ ਟੀਚਰ ਅਤੇ ਬਲਾਕ ਸਿੱਖਿਆ ਅਫਸਰਾਂ ਦੀਆਂ ਅਸਾਮੀਆਂ ‘ਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਪ੍ਰਾਇਮਰੀ ਕਾਡਰ ਵਿੱਚ ਅਧਿਆਪਕ ਪ੍ਰਮੋਟ ਹੋਣਗੇ।

ਜਥੇਬੰਦੀ ਪੰਜਾਬ ਦੇ ਸੂਬਾ ਜੁਆਇੰਟ ਸਕੱਤਰ ਰਕੇਸ਼ ਗੋਇਲ ਬਰੇਟਾ ਨੇ ਦੱਸਿਆ ਕਿ ਜਥੇਬੰਦੀ ਦੀ ਇਹ ਪਿਛਲੇ ਲੰਮੇ ਸਮੇਂ ਤੋਂ ਮੰਗ ਸੀ ਕਿ ਹਰੇਕ ਅਧਿਆਪਕ ਨੂੰ ਤਰੱਕੀ ਦਾ ਕੋਈ ਨਾ ਕੋਈ ਮੌਕਾ ਜ਼ਰੂਰ ਮਿਲੇ। ਉਹਨਾਂ ਕਿਹਾ ਕਿ ਇਸ ਸਾਲ ਵੱਡੇ ਪੱਧਰ ‘ਤੇ ਪ੍ਰਾਇਮਰੀ ਅਧਿਆਪਕਾਂ ਦੀਆਂ ਤਰੱਕੀਆਂ ਹੋਣਗੀਆਂ।

ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਪਰਮਜੀਤ ਸਿੰਘ ਤਲਵੰਡੀ, ਜਸ਼ਨਦੀਪ ਕੁਲਾਣਾ, ਗੁਰਜੰਟ ਸਿੰਘ ਬੱਛੋਆਣਾ, ਰਗਵਿੰਦਰ ਸਿੰਘ ਧੂਲਕਾ ਅੰਮ੍ਰਿਤਸਰ, ਭਗਵੰਤ ਭਟੇਜਾ ਫਾਜ਼ਿਲਕਾ, ਸਤਿੰਦਰ ਸਿੰਘ ਦੁਆਬੀਆ ਫਿਰੋਜ਼ਪੁਰ, ਦੀਪਕ ਮੋਹਾਲੀ, ਸੁਖਵਿੰਦਰ ਸਿੰਗਲਾ ਬਰੇਟਾ, ਬਲਜੀਤ ਸਿੰਘ ਗੁਰਦਾਸਪੁਰ, ਜਸਵੀਰ ਹੁਸ਼ਿਆਰਪੁਰ, ਪਰਮਜੀਤ ਸਿੰਘ ਪਟਿਆਲਾ, ਓਮ ਪ੍ਰਕਾਸ਼ ਗੋਇਲ ਸਨਾਮ, ਕਮਲ ਗੋਇਲ, ਜਗਦੀਪ ਸਿੰਘ ਆਲਮਪੁਰ ਬੋਦਲਾ, ਪ੍ਰਦੀਪ ਵਰਮਾ, ਮਾਲਵਿੰਦਰ ਸਿੰਘ ਬਰਨਾਲਾ ਆਦਿ ਸਾਥੀਆਂ ਨੇ ਸਰਕਾਰ ਦਾ ਧੰਨਵਾਦ ਕੀਤਾ।