Join WhatsApp

Join Now

ਵੱਡੀ ਖ਼ਬਰ: ਪੰਜਾਬੀ ਗਾਇਕ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ

On: ਮਈ 25, 2026 8:33 ਬਾਃ ਦੁਃ

 

ਵੱਡੀ ਖ਼ਬਰ: ਪੰਜਾਬੀ ਗਾਇਕ 5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ

ਇੰਟਰਨੈਸ਼ਨਲ ਨਸ਼ਾ ਤਸਕਰੀ ਗਿਰੋਹ ਦਾ ਪਰਦਾਫਾਸ਼; ਆਸਟਰੇਲੀਆ ਬੈਠਾ ‘ਗੁਰਜੰਟ ਜੰਟਾ’ ਚਲਾ ਰਿਹਾ ਸੀ ਪੂਰਾ ਨੈੱਟਵਰਕ

ਮੁਲਜ਼ਮ ਗਾਇਕ ਦੀ ਗੱਡੀ ਵਿੱਚੋਂ 5 ਕਿਲੋ 100 ਗ੍ਰਾਮ ਹੈਰੋਇਨ ਅਤੇ 1.50 ਲੱਖ ਰੁਪਏ ਡਰੱਗ ਮਨੀ ਬਰਾਮਦ

ਖ਼ਤਰਨਾਕ ਗੈਂਗਸਟਰ ਜੈਪਾਲ ਭੁੱਲਰ ਗੈਂਗ ਨਾਲ ਵੀ ਸਾਹਮਣੇ ਆਏ ਤਾਰ; ਪੁਲਿਸ ਵੱਲੋਂ ਕਈ ਹੋਰ ਨਾਮਜ਼ਦ

ਖੰਨਾ, 25 ਮਈ 2026: ਪੰਜਾਬ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਸਮੇਂ ਇੱਕ ਬਹੁਤ ਵੱਡੀ ਸਫਲਤਾ ਮਿਲੀ, ਜਦੋਂ ਥਾਣਾ ਦੋਰਾਹਾ ਦੀ ਪੁਲਿਸ ਨੇ ਇੱਕ ਵੱਡੇ ਅੰਤਰਰਾਸ਼ਟਰੀ ਨਸ਼ਾ ਤਸਕਰੀ ਰੈਕਟ ਦਾ ਪਰਦਾਫਾਸ਼ ਕਰਦਿਆਂ ਇੱਕ ਪੰਜਾਬੀ ਗਾਇਕ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ।

ਫੜੇ ਗਏ ਮੁਲਜ਼ਮ ਦੀ ਪਛਾਣ ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ ਵਜੋਂ ਹੋਈ ਹੈ। ਪੁਲਿਸ ਜਾਂਚ ਦੌਰਾਨ ਇਸ ਨੈੱਟਵਰਕ ਦੇ ਤਾਰ ਨਾਮੀ ਗੈਂਗਸਟਰ ਜੈਪਾਲ ਭੁੱਲਰ ਗੈਂਗ ਨਾਲ ਵੀ ਜੁੜੇ ਹੋਣ ਦੇ ਸਬੂਤ ਮਿਲੇ ਹਨ।

ਐਸ.ਐਸ.ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਮਾਮਲੇ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਇਸ ਗਿਰੋਹ ਦੇ ਕਈ ਮੈਂਬਰਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਸੀ। ਤਫ਼ਤੀਸ਼ ਦੌਰਾਨ ਜਦੋਂ ਪੰਜਾਬੀ ਗਾਇਕ ਹਰਬੀਰ ਸਿੰਘ ਸੋਹਲ ਦਾ ਨਾਮ ਸਾਹਮਣੇ ਆਇਆ ਤਾਂ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਕਾਬੂ ਕਰ ਲਿਆ।

ਮੁਲਜ਼ਮ ਹਰਬੀਰ ਸੋਹਲ ਆਪਣੀ ਮਹਿੰਗੀ ‘ਥਾਰ’ (Thar) ਗੱਡੀ ਵਿੱਚ ਨਸ਼ੇ ਦੀ ਇੱਕ ਬਹੁਤ ਵੱਡੀ ਖੇਪ ਲੈ ਕੇ ਜਾ ਰਿਹਾ ਸੀ। ਤਲਾਸ਼ੀ ਦੌਰਾਨ ਉਸ ਦੀ ਗੱਡੀ ਵਿੱਚੋਂ 5 ਕਿਲੋ 100 ਗ੍ਰਾਮ ਹੈਰੋਇਨ ਅਤੇ ਕਰੀਬ 1.50 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਐਸ.ਐਸ.ਪੀ. ਮੁਤਾਬਕ ਇਸ ਵੱਡੇ ਨੈੱਟਵਰਕ ਦੀ ਕੜੀ 7 ਮਾਰਚ 2026 ਨੂੰ ਹੋਈ ਇੱਕ ਚੈਕਿੰਗ ਤੋਂ ਸ਼ੁਰੂ ਹੋਈ ਸੀ। ਉਸ ਸਮੇਂ ਦੋਰਾਹਾ ਪੁਲਿਸ ਨੇ ਇੱਕ ਇਟਿਓਸ ਕਾਰ ਵਿੱਚੋਂ ਅਕਸ਼ੈ ਕੁਮਾਰ (ਵਾਸੀ ਨਿਊ ਪ੍ਰੀਤ ਨਗਰ, ਸ਼ਿਮਲਾਪੁਰੀ, ਲੁਧਿਆਣਾ) ਨੂੰ ਡੀ.ਐਸ.ਪੀ. ਕਰਮਜੀਤ ਸਿੰਘ ਗਰੇਵਾਲ ਦੀ ਹਾਜ਼ਰੀ ਵਿੱਚ 301 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਸੀ।

ਅਕਸ਼ੈ ਕੋਲੋਂ ਸਖ਼ਤੀ ਨਾਲ ਕੀਤੀ ਪੁੱਛਗਿੱਛ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਬਾਅਦ ਵਿੱਚ 268 ਗ੍ਰਾਮ ਹੋਰ ਹੈਰੋਇਨ, 10 ਗ੍ਰਾਮ ਆਈਸ (ਨਸ਼ਾ), 30 ਜ਼ਿੰਦਾ ਰੌਂਦ (.30 ਬੋਰ) ਅਤੇ ਹੋਰ ਡਰੱਗ ਮਨੀ ਬਰਾਮਦ ਕੀਤੀ ਸੀ। ਇਸ ਤੋਂ ਬਾਅਦ ਮਾਮਲੇ ਵਿੱਚ ਐਨ.ਡੀ.ਪੀ.ਐਸ. ਐਕਟ ਦੇ ਨਾਲ-ਨਾਲ ਆਰਮਜ਼ ਐਕਟ ਦੀਆਂ ਧਾਰਾਵਾਂ ਵੀ ਜੋੜੀਆਂ ਗਈਆਂ ਸਨ।

ਪੁਲਿਸ ਦੀ ਅਗਲੀ ਜਾਂਚ ਵਿੱਚ ਸਾਹਮਣੇ ਆਇਆ ਕਿ ਅਕਸ਼ੈ ਕੁਮਾਰ ਇਹ ਨਸ਼ਾ ਵਿਸ਼ਾਲ ਅਤੇ ਸੰਜੀਵ ਕੁਮਾਰ ਉਰਫ਼ ਸੰਨੀ ਨਾਮ ਦੇ ਵਿਅਕਤੀਆਂ ਤੋਂ ਲਿਆਉਂਦਾ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਵਿਸ਼ਾਲ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚ ਦੌਰਾਨ ਪਤਾ ਲੱਗਿਆ ਕਿ ਸੰਜੀਵ ਕੁਮਾਰ ਉਰਫ਼ ਸੰਨੀ ਦੀ ਜੇਲ੍ਹ ਦੌਰਾਨ ਜਤਿੰਦਰ ਸਿੰਘ ਉਰਫ਼ ਗੋਲਡੀ ਨਾਲ ਮੁਲਾਕਾਤ ਹੋਈ ਸੀ, ਜੋ ਕਿ ਜੈਪਾਲ ਭੁੱਲਰ ਗੈਂਗ ਨਾਲ ਸਬੰਧਤ ਹੈ।

ਜੇਲ੍ਹ ‘ਚੋਂ ਬਾਹਰ ਆਉਣ ਮਗਰੋਂ ਇਨ੍ਹਾਂ ਨੇ ਮਿਲ ਕੇ ਨਸ਼ਾ ਤਸਕਰੀ ਦਾ ਇੱਕ ਵੱਡਾ ਜਾਲ ਫੈਲਾ ਲਿਆ, ਜਿਸ ਵਿੱਚ ਗਾਇਕ ਹਰਬੀਰ ਸਿੰਘ ਸੋਹਲ ਅਤੇ ਗੁਰਜੰਟ ਸਿੰਘ ਉਰਫ਼ ਜੰਟਾ ਵੀ ਸ਼ਾਮਲ ਹੋ ਗਏ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਪੂਰੇ ਅੰਤਰਰਾਸ਼ਟਰੀ ਨੈੱਟਵਰਕ ਨੂੰ ਆਸਟਰੇਲੀਆ ਵਿੱਚ ਬੈਠਾ ਗੁਰਜੰਟ ਸਿੰਘ ਉਰਫ਼ ਜੰਟਾ ਆਪਰੇਟ ਕਰ ਰਿਹਾ ਹੈ। ਉਹੀ ਵਿਦੇਸ਼ ਵਿੱਚ ਬੈਠ ਕੇ ਇਸ ਗਿਰੋਹ ਨੂੰ ਚਲਾ ਰਿਹਾ ਹੈ ਅਤੇ ਇਸ ਦੀ ਵੱਡੀ ਫੰਡਿੰਗ ਕਰ ਰਿਹਾ ਹੈ। ਪੁਲਿਸ ਵੱਲੋਂ ਹੁਣ ਇਸ ਮਾਮਲੇ ਵਿੱਚ ਸ਼ਾਮਲ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਗਾਇਕ ਕੋਲੋਂ ਹੋਰ ਪੁੱਛਗਿੱਛ ਦੌਰਾਨ ਕਈ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

 

More

“ਅਸੀਂ ਡਰਨ ਵਾਲੇ ਨਹੀਂ”! ਭਤੀਜੇ ਦੇ ਘਰ ED ਦੀ ਛਾਪੇਮਾਰੀ ਮਗਰੋਂ ਬੋਲੇ ਮੰਤਰੀ ਹਰਦੀਪ ਮੁੰਡੀਆਂ, ਕੇਂਦਰ ‘ਤੇ ਲਾਏ ਏਜੰਸੀਆਂ ਦੀ ਦੁਰਵਰਤੋਂ ਦੇ ਦੋਸ਼, ਬਿੱਟੂ ਨੂੰ ਵੀ ਦਿੱਤਾ ਠੋਕਵਾਂ ਜਵਾਬ

Breaking: ਗਮਾਡਾ ਦਫ਼ਤਰ ਦੇ ਬਾਹਰ ਹੰਗਾਮਾ ਜਾਰੀ! ED ਦੀਆਂ ਗੱਡੀਆਂ ਦੇ ਟਾਈਰਾਂ ਦੀ AAP ਵਰਕਰਾਂ ਨੇ ਕੱਢੀ ਹਵਾ- ਸ਼ੀਸ਼ੇ ਵੀ ਤੋੜੇ

ਵੱਡੀ ਖ਼ਬਰ: ਗਮਾਡਾ ਦਫ਼ਤਰ ਬਾਹਰ AAP ਵਰਕਰਾਂ ਨੇ ਹੰਗਾਮਾ ਕਰਦਿਆਂ ਕੀਤੀ ਪੱਥਰਬਾਜ਼ੀ; ਪੁਲਿਸ ਨੇ ਲਾਠੀਚਾਰਜ ਕਰਕੇ ਕਈ ਆਗੂਆਂ ਨੂੰ ਲਿਆ ਹਿਰਾਸਤ ‘ਚ

Punjab Breaking: ਗਮਾਡਾ ਦਫ਼ਤਰ ‘ਚ ED ਦੀ ਰੇਡ; AAP ਵਰਕਰਾਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ, ਤੋੜੇ ਬੈਰੀਕੇਡ

Punjab News: ਪੰਜਾਬ ਦੀਆਂ ਅਨਾਜ ਮੰਡੀਆਂ ‘ਚ ਝੋਨੇ ਦੀ ਬੇਕਦਰੀ!

ਪੰਜਾਬ ‘ਚ ਕੈਬਨਿਟ ਮੰਤਰੀ ਦੇ ਵਿੱਤੀ ਲੇਖਾ-ਜੋਖਾ ਸੰਭਾਲਣ ਵਾਲੇ ਰਿਸ਼ਤੇਦਾਰ ‘ਤੇ ED ਦਾ ਸ਼ਿਕੰਜਾ, ਛਾਪੇਮਾਰੀ ਨਾਲ ਛਿੜੀ ਚਰਚਾ

Leave a Comment