Join WhatsApp

Join Now

Comrade ਅਜਾਇਬ ਦੀ ਯਾਦ ‘ਚ ਹੋਈ ਸੂਹੀ ਸਲਾਮ ਇਕੱਤਰਤਾ

On: July 19, 2026 9:17 PM

 

Comrade ਅਜਾਇਬ ਦੀ ਯਾਦ ‘ਚ ਹੋਈ ਸੂਹੀ ਸਲਾਮ ਇਕੱਤਰਤਾ- ਇਨਕਲਾਬੀ ਲਹਿਰ ਦੇ ਕਾਫ਼ਲੇ ਵੱਲੋਂ ਵਿਛੜੇ ਸਾਥੀ ਦੇ ਅਕੀਦੇ ਨੂੰ ਬੁਲੰਦ ਕੀਤਾ ਗਿਆ

ਜਲੰਧਰ, 19 ਜੁਲਾਈ 2026-

ਜੂਨ ਮਹੀਨੇ ਕਮਿਊਨਿਸਟ ਇਨਕਲਾਬੀ ਲਹਿਰ ਦੇ ਕਾਫਲੇ ‘ਚੋਂ ਵਿਛੜ ਗਏ ਸੀ ਪੀ ਆਰ ਸੀ ਆਈ (ਐਮ ਐਲ) ਦੀ ਪੰਜਾਬ ਸੂਬਾ ਕਮੇਟੀ ਦੇ ਮੈਂਬਰ ਕਾਮਰੇਡ (Comrade) ਅਜਾਇਬ ਦੀ ਸ਼ਾਨਾਂਮੱਤੀ ਜੀਵਨ ਘਾਲਣਾ ਨੂੰ ਸੂਹੀ ਸਲਾਮ ਕਰਦੀ ਇਕੱਤਰਤਾ ਦੇਸ਼ ਭਗਤ ਯਾਦਗਰ ਹਾਲ ਜਲੰਧਰ ਵਿਖੇ ਹੋਈ। ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੇ ਇਨਕਲਾਬੀ ਲਹਿਰ ਦੇ ਸਰਗਰਮ ਤੇ ਹਮਾਇਤੀ ਘੇਰੇ ਨੇ ਕਾਮਰੇਡ ਅਜਾਇਬ ਦੀ ਫਖ਼ਰਯੋਗ ਇਨਕਲਾਬੀ ਕਰਨੀ ਨੂੰ ਸਿਜਦਾ ਕੀਤਾ ਤੇ ਉਸਦੇ ਲੋਕ ਇਨਕਲਾਬ ਦੇ ਅਕੀਦੇ ਨੂੰ ਹੋਰ ਸੰਗਰਾਮੀ ਭਾਵਨਾ ਨਾਲ ਬੁਲੰਦ ਕਰਨ ਦਾ ਅਹਿਦ ਕੀਤਾ।

ਇਸ ਇਕੱਤਰਤਾ ਦੀ ਸ਼ੁਰੂਆਤ ਸਾਥੀ ਅਜਾਇਬ ਦੀ ਯਾਦ ਨੂੰ ਸਿਜਦਾ ਕਰਨ ਲਈ ਮਕਬੂਲ ਇਨਕਲਾਬੀ ਗੀਤ “ਹਮ ਜੰਗ-ਏ-ਅਵਾਮੀ ਸੇ ਕੋਹਰਾਮ ਮਚਾ ਦੇਗੇਂ” ਦੀ ਧੁਨ ‘ਤੇ ਸਮੁੱਚੇ ਇਕੱਠ ਵੱਲੋਂ ਦੋ ਮਿੰਟ ਖੜੇ੍ ਹੋ ਕੇ ਸ਼ਰਧਾਂਜਲੀ ਦੇਣ ਨਾਲ ਹੋਈ। ਇਕੱਠ ਦੀ ਤਰਫੋਂ ਕਮੇਟੀ ਮੈਂਬਰਾਂ ਤੇ ਪਰਿਵਾਰਿਕ ਮੈਂਬਰਾਂ ਵੱਲੋਂ ਸਾਥੀ ਅਜਾਇਬ ਦੀ ਤਸਵੀਰ ਨੂੰ ਫੁੱਲ ਭੇਂਟ ਕਰਕੇ ਸਿਜਦਾ ਕੀਤਾ ਗਿਆ। ਸੰਬੋਧਨ ਕਰਨ ਵਾਲੇ ਬੁਲਾਰਿਆਂ ‘ਚ ਜਸਪਾਲ ਜੱਸੀ, ਮੁਖਤਿਆਰ ਪੂਹਲਾ ਤੇ ਬੂਟਾ ਸਿੰਘ ਮਹਿਮੂਦਪੁਰ ਨੇ ਕਾਮਰੇਡ ਅਜਾਇਬ ਵੱਲੋਂ ਲੋਕ ਇਨਕਲਾਬ ਦੇ ਮਹਾਨ ਮਿਸ਼ਨ ਨੂੰ ਸਮਰਪਿਤ ਹੋ ਕੇ ਨਿਭਾਏ ਯੋਗਦਾਨ ਨੂੰ ਮਿਸਾਲੀ ਕਰਾਰ ਦਿੱਤਾ।

ਉਹਨਾਂ ਨੇ ਇੱਕ ਪੇਸ਼ਾਵਰ ਇਨਕਲਾਬੀ ਵਜੋਂ ਉਹਨਾਂ ਦੇ 56 57 ਵਰੇ ਦੇ ਲੰਮੇ ਸਿਆਸੀ ਸਫਰ ਨੂੰ ਸਲਾਮ ਕਹੀ ਤੇ ਇਸ ਨੇਹਚਾਵਾਨ ਸਫ਼ਰ ਲਈ ਕਮਿਊਨਿਸਟ ਵਿਚਾਰਧਾਰਾ ਚ ਉਨਾਂ ਦੇ ਅਡੋਲ ਭਰੋਸੇ ਤੇ ਇਸ ਤੋਂ ਰੌਸ਼ਨੀ ਲੈ ਕੇ ਭਾਰਤ ਦੇ ਨਵ-ਜਮਹੂਰੀ ਇਨਕਲਾਬ ਦੇ ਟੀਚੇ ਦੀ ਸਪਸ਼ਟਤਾ ਬਾਰੇ ਚਰਚਾ ਕੀਤੀ। ਕਮਿਊਨਿਸਟ ਇਨਕਲਾਬੀ ਲਹਿਰ ਅੰਦਰ ਸਫਲ ਨਿਭਾਅ ਲਈ ਸਾਥੀ ਅਜਾਇਬ ਦੇ ਮਿਸਾਲੀ ਰੋਲ ਤੋਂ ਪ੍ਰੇਰਨਾ ਲੈਣ ਦਾ ਸੱਦਾ ਦਿੱਤਾ।

ਉੱਘੇ ਨਾਟਕਕਾਰ ਡਾਕਟਰ ਸਾਹਿਬ ਸਿੰਘ ਨੇ ਕਾਮਰੇਡ ਅਜਾਇਬ ਦੇ ਗਰਾਈਂ ਹੋਣ ਵਜੋਂ ਤੇ ਉਸਦੇ ਵਿਚਾਰਾਂ ਦੇ ਸਾਥੀ ਵਜੋਂ ਮਾਣ ਮਹਿਸੂਸ ਕਰਦਿਆਂ ਉਸਦੇ ਸ਼ਾਨਾਂਮੱਤੇ ਸਫ਼ਰ ਬਾਰੇ ਆਪਣੇ ਜਜ਼ਬੇ ਲੋਕਾਂ ਨਾਲ ਸਾਂਝੇ ਕੀਤੇ। ਸਾਥੀ ਅਜਾਇਬ ਦੇ ਬਚਪਨ ਦੇ ਸਾਥੀ ਰਹੇ ਜਰਨੈਲ ਸਿੰਘ ਨੇ ਵੀ ਉਸ ਨਾਲ ਆਪਣੀ ਨਿੱਜੀ ਦੋਸਤੀ ਦੇ ਅਹਿਸਾਸ ਸਾਂਝੇ ਕਰਦਿਆਂ ਉਸਨੂੰ ਦਿੱਤੀ ਜਾ ਰਹੀ ਅਜਿਹੀ ਜਨਤਕ ਸ਼ਰਧਾਂਜਲੀ ‘ਤੇ ਮਾਣ ਪ੍ਰਗਟ ਕੀਤਾ। ਲੋਕ ਸੰਗਰਾਮ ਮੋਰਚਾ ਦੇ ਆਗੂ ਸੁਖਮੰਦਰ ਸਿੰਘ ਨੇ ਆਪਣੇ ਇਨਕਲਾਬੀ ਸਫ਼ਰ ਲਈ ਤਿਆਰੀ ਦਾ ਸਿਹਰਾ ਸਾਥੀ ਅਜਾਇਬ ਨੂੰ ਦਿੰਦਿਆਂ ਉਸ ਦੇ ਵਿਛੋੜੇ ਨੂੰ ਆਪਣੇ ਲਈ ਤੇ ਆਪਣੇ ਵਰਗੇ ਹੋਰਨਾ ਲਈ ਵੱਡਾ ਘਾਟਾ ਕਰਾਰ ਦਿੱਤਾ ਤੇ ਉਸਦੀ ਯਾਦ ਦੇ ਹਵਾਲੇ ਨਾਲ ਇਸੇ ਰਾਹ ‘ਤੇ ਡਟੇ ਰਹਿਣ ਦਾ ਅਹਿਦ ਪ੍ਰਗਟ ਕੀਤਾ।

ਰਸੂਲਪੁਰ ਕਵੀਸ਼ਰੀ ਜਥੇ ਵੱਲੋਂ ਸੁਣਾਈਆਂ ਕਵੀਸ਼ਰੀਆਂ ਅਤੇ ਧਰਮਿੰਦਰ ਮਸਾਣੀ, ਦਿਸ਼ਾ ਤੇ ਖੁਸ਼ਬੂ ਦੇ ਗੀਤਾਂ ਨੇ ਸਾਥੀ ਅਜਾਇਬ ਦੇ ਵਿਛੋੜੇ ਦਾ ਦਰਦ ਵੀ ਵੰਡਾਇਆ ਤੇ ਪ੍ਰੇਰਨਾ ਦੀਆਂ ਛੱਲਾਂ ਦਾ ਸੰਚਾਰ ਵੀ ਕੀਤਾ। ਅਮੋਲਕ ਸਿੰਘ ਦੀ ਮੰਚ ‘ਚ ਸੰਚਾਲਨਾ ‘ਚ ਹੋਏ ਇਸ ਸਮਾਗਮ ਦੇ ਅਖੀਰ ‘ਤੇ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਵੱਲੋਂ ਪਹੁੰਚੇ ਲੋਕਾਂ ਦਾ ਧੰਨਵਾਦ ਕਰਦਿਆਂ ਅਜਾਇਬ ਸਿੰਘ ਦੇ ਰਾਹਾਂ ‘ਤੇ ਤੁਰਨ ਨੂੰ ਸਮੇਂ ਦੀ ਅਣਸਰਦੀ ਲੋੜ ਕਰਾਰ ਦਿੱਤਾ ਤੇ ਅਜਿਹੇ ਸਫ਼ਰ ਲਈ ਤਿਆਰ ਹੋਣ ਦੀ ਅਪੀਲ ਕੀਤੀ।

 

More

AAP ਪੰਜਾਬ ਨੂੰ ਵੱਡਾ ਝਟਕਾ! 20 ਤੋਂ ਵੱਧ ਆਗੂਆਂ ਨੇ ਛੱਡੀ ਪਾਰਟੀ; ਮਾਨ ਸਰਕਾਰ ‘ਤੇ ਲਾਏ ਗੰਭੀਰ ਦੋਸ਼

Half Day Holiday Alert: ਸਕੂਲਾਂ-ਕਾਲਜਾਂ ‘ਚ ਅੱਧੇ ਦਿਨ ਦੀ ਛੁੱਟੀ ਦਾ ਐਲਾਨ, DC ਨੇ ਜਾਰੀ ਕੀਤੇ ਹੁਕਮ

ਪਰਵਿੰਦਰ ਝੋਟਾ ਕਤਲ ਕਾਂਡ! ਹਸਪਤਾਲ ਪਹੁੰਚੇ AAP ਵਿਧਾਇਕ ਵਿਜੈ ਸਿੰਗਲਾ ਦਾ ਨਿਹੰਗ ਸਿੰਘਾਂ ਵਲੋਂ ਭਾਰੀ ਵਿਰੋਧ

Supreme Court Internet Decision! ਸੁਪਰੀਮ ਕੋਰਟ ਦਾ ਵੱਡਾ ਫੈਸਲਾ: ‘ਇੰਟਰਨੈੱਟ ਦੀ ਵਰਤੋਂ ਕਰਨਾ ਹਰ ਨਾਗਰਿਕ ਦਾ ਮੌਲਿਕ ਅਧਿਕਾਰ, ਬੱਚਿਆਂ ‘ਤੇ ਪੂਰੀ ਪਾਬੰਦੀ ਹੱਲ ਨਹੀਂ’

ਪੰਜਾਬ ਦੇ ਹਜ਼ਾਰਾਂ ਠੇਕਾ ਮੁਲਾਜ਼ਮਾਂ ਦਾ ਵੱਡਾ ਐਲਾਨ; ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ‘ਚ ਗਰਜਣਗੇ- ਕੱਚੇ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ

ਚੰਡੀਗੜ੍ਹ ‘ਚ ਮੁੜ ਗੂੰਜੇਗਾ ਕਿਸਾਨੀ ਅੰਦੋਲਨ ਦਾ ਨਾਅਰਾ; 9 ਦਸੰਬਰ ਤੋਂ ਪੱਕਾ ਮੋਰਚਾ ਲਾਉਣ ਦਾ ਵੱਡਾ ਐਲਾਨ

Leave a Comment