ਆਮ ਆਦਮੀ ਪਾਰਟੀ ਝੂਠਾਂ ਦੀ ਫੈਕਟਰੀ…! ਰਾਘਵ ਚੱਢਾ ਨੇ ਲਾਏ AAP ਵੱਲੋਂ ਲਾਏ ਦੋਸ਼ਾਂ ‘ਤੇ ਪਲਟਵਾਰ ਕਰਦਿਆਂ, ਕਰਤੇ ਨਵੇਂ ਖ਼ੁਲਾਸੇ
ਆਮ ਆਦਮੀ ਪਾਰਟੀ ‘ਚ ਕਲੇਸ਼ ਵਧਿਆ: ਰਾਘਵ ਚੱਢਾ ਨੇ ਵੀਡੀਓ ਜਾਰੀ ਕਰਕੇ AAP ਦੇ ਦੋਸ਼ਾਂ ‘ਤੇ ਕੀਤਾ ਪਲਟਵਾਰ
ਨਵੀਂ ਦਿੱਲੀ, 4 ਅਪ੍ਰੈਲ 2026:
ਆਮ ਆਦਮੀ ਪਾਰਟੀ ਵਿੱਚ ਅੰਦਰੂਨੀ ਤਣਾਅ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ MP ਰਾਘਵ ਚੱਢਾ ਨੇ ਇੱਕ ਨਵੀਂ ਵੀਡੀਓ ਜਾਰੀ ਕਰਕੇ ਆਪਣੀ ਹੀ ਪਾਰਟੀ ਵੱਲੋਂ ਲਗਾਏ ਗਏ ਦੋਸ਼ਾਂ ਦਾ ਕਰਾਰਾ ਜਵਾਬ ਦਿੱਤਾ ਹੈ।
ਰਾਘਵ ਚੱਢਾ ਨੇ ਕਿਹਾ, “ਕੱਲ੍ਹ ਤੋਂ ਮੇਰੇ ਖ਼ਿਲਾਫ਼ ਇੱਕ ਸਕ੍ਰਿਪਟਿਡ ਮੁਹਿੰਮ ਚਲਾਈ ਜਾ ਰਹੀ ਹੈ। ਇੱਕੋ ਜਿਹੀ ਭਾਸ਼ਾ, ਇੱਕੋ ਜਿਹੇ ਦੋਸ਼- ਇਹ ਸਭ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਹਿੱਸਾ ਹੈ।”
मैं बोलना नहीं चाहता था, मगर चुप रहता तो बार-बार दोहराया गया झूठ भी सच लगने लगता।
Three Allegations. Zero Truth.
My Response: pic.twitter.com/tPdjp04TLt
— Raghav Chadha (@raghav_chadha) April 4, 2026
“ਝੂਠ ਨੂੰ ਸੱਚ ਨਹੀਂ ਬਣਨ ਦਿਆਂਗਾ”- ਰਾਘਵ ਚੱਢਾ
ਰਾਘਵ ਚੱਢਾ ਨੇ ਵੀਡੀਓ ਵਿੱਚ ਸਪੱਸ਼ਟ ਕੀਤਾ ਕਿ ‘ਆਪ’ ਨੇ ਉਨ੍ਹਾਂ ‘ਤੇ ਤਿੰਨ ਮੁੱਖ ਦੋਸ਼ ਲਗਾਏ ਹਨ ਅਤੇ ਇਨ੍ਹਾਂ ਕਾਰਨ ਹੀ ਉਨ੍ਹਾਂ ਨੂੰ ਸੰਸਦ ਵਿੱਚ ਬੋਲਣ ਤੋਂ ਰੋਕਿਆ ਗਿਆ।
ਉਨ੍ਹਾਂ ਕਿਹਾ, “ਮੈਂ ਬੋਲਣਾ ਨਹੀਂ ਚਾਹੁੰਦਾ ਸੀ, ਪਰ ਜੇਕਰ ਮੈਂ ਚੁੱਪ ਰਹਿੰਦਾ ਤਾਂ ਬਾਰ-ਬਾਰ ਦੁਹਰਾਇਆ ਜਾ ਰਿਹਾ ਝੂਠ ਵੀ ਸੱਚ ਲੱਗਣ ਲੱਗ ਜਾਣਾ ਸੀ।”
ਪਾਰਟੀ ਵੱਲੋਂ ਲਗਾਏ ਗਏ ਉਸ ਦੋਸ਼ ‘ਤੇ, ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਵਿਰੋਧੀ ਧਿਰ ਦੇ ਵਾਕਆਊਟ ਦੌਰਾਨ ਸਦਨ ਵਿੱਚ ਹੀ ਬੈਠੇ ਰਹਿੰਦੇ ਹਨ, ਰਾਘਵ ਨੇ ਕਿਹਾ- “ਇਹ ਸਰਾਸਰ ਝੂਠ ਹੈ ਕਿ ਮੈਂ ਵਾਕਆਊਟ ਵਿੱਚ ਸਾਥ ਨਹੀਂ ਦਿੰਦਾ।”
ਉਨ੍ਹਾਂ ਨੇ ਪਾਰਟੀ ਨੂੰ ਚੁਣੌਤੀ ਦਿੱਤੀ ਕਿ ਉਹ ਅਜਿਹਾ ਇੱਕ ਵੀ ਮੌਕਾ ਦੱਸ ਦੇਣ ਜਦੋਂ ਵਿਰੋਧੀ ਧਿਰ ਨੇ ਵਾਕਆਊਟ ਕੀਤਾ ਹੋਵੇ ਅਤੇ ਉਨ੍ਹਾਂ ਨੇ ਸਾਥ ਨਾ ਦਿੱਤਾ ਹੋਵੇ।
ਰਾਘਵ ਨੇ ਅੱਗੇ ਕਿਹਾ ਕਿ, ਪਾਰਲੀਮੈਂਟ ਵਿੱਚ ਹਰ ਜਗ੍ਹਾ ਸੀਸੀਟੀਵੀ (CCTV) ਕੈਮਰੇ ਲੱਗੇ ਹੋਏ ਹਨ। ਪਾਰਟੀ ਫੁਟੇਜ ਕੱਢ ਕੇ ਦਿਖਾ ਦੇਵੇ ਕਿ ਉਨ੍ਹਾਂ ਨੇ ਕਦੋਂ ਵਿਰੋਧੀ ਧਿਰ ਦਾ ਸਾਥ ਨਹੀਂ ਦਿੱਤਾ।
ਰਾਘਵ ਚੱਢਾ ਦਾ ਇਹ ਖੁੱਲ੍ਹ ਕੇ ਸਾਹਮਣੇ ਆਉਣਾ ਆਮ ਆਦਮੀ ਪਾਰਟੀ ਲਈ ਵੱਡੀ ਮੁਸ਼ਕਲ ਖੜ੍ਹੀ ਕਰ ਸਕਦਾ ਹੈ।
ਪਾਰਟੀ ਦੇ ਅੰਦਰੂਨੀ ਸੂਤਰਾਂ ਅਨੁਸਾਰ, ਰਾਘਵ ਚੱਢਾ ਅਤੇ ਪਾਰਟੀ ਹਾਈਕਮਾਂਡ ਵਿਚਾਲੇ ਦੂਰੀਆਂ ਹੁਣ ਕਾਫ਼ੀ ਵੱਧ ਚੁੱਕੀਆਂ ਹਨ, ਜਿਸ ਦਾ ਅਸਰ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੀ ਸਿਆਸਤ ‘ਤੇ ਸਾਫ਼ ਦਿਖਾਈ ਦੇਵੇਗਾ।






