Join WhatsApp

Join Now

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ AAP ਸਰਕਾਰ ਨੇ ਜਸ਼ਨ-ਏ-ਇਨਕਲਾਬ ਪ੍ਰੋਗਰਾਮ ‘ਚ ਪਰੋਸੀ ਲੱਚਰਤਾ- ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਨੇ ਕੀਤੀ ਨਿਖੇਧੀ

On: ਅਕਤੂਬਰ 2, 2026 3:14 ਬਾਃ ਦੁਃ

 

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ AAP ਸਰਕਾਰ ਨੇ ਜਸ਼ਨ-ਏ-ਇਨਕਲਾਬ ਪ੍ਰੋਗਰਾਮ ‘ਚ ਪਰੋਸੀ ਲੱਚਰਤਾ- ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਨੇ ਕੀਤੀ ਨਿਖੇਧੀ

ਸੰਗਰੂਰ, 2 ਅਕਤੂਬਰ 2026- ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਵੱਲੋਂ AAP ਸਰਕਾਰ ਵੱਲੋਂ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਲੁਧਿਆਣੇ ਵਿੱਚ ਕਰਵਾਏ ਗਏ ਜਸ਼ਨ -ਏ-ਇਨਕਲਾਬ ਪ੍ਰੋਗਰਾਮ ਵਿੱਚ ਲੱਚਰਤਾ ਭਰੇ ਗੀਤ ਸਟੇਜ ਤੋਂ ਪੇਸ਼ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ।

ਮੰਚ ਦੇ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਤੇ ਜਨਰਲ ਸਕੱਤਰ ਪ੍ਰਸਿੱਧ ਇਤਿਹਾਸਕਾਰ ਰਾਕੇਸ਼ ਕੁਮਾਰ ਨੇ ਕਿਹਾ ਕਿ ਭਗਤ ਸਿੰਘ ਨੇ ਆਪਣੀ ਅਨਮੋਲ ਜ਼ਿੰਦਗੀ ਦੇਸ਼ ਦੀ ਅਜ਼ਾਦੀ ਲਈ ਕੁਰਬਾਨ ਕੀਤੀ ਸੀ ਤੇ ਉਹ ਬਹੁਤ ਉੱਚੀ ਸੁੱਚੀ ਸੋਚ ਦਾ ਮਾਲਕ ਸੀ।

ਇਸ ਲਈ ਉਸ ਦੇ ਜਨਮ ਦਿਹਾੜੇ ‘ਤੇ ਉਸ ਦੀ ਸੋਚ ਨੂੰ ਪ੍ਰਣਾਏ ਗੀਤ ਹੋਣੇ ਚਾਹੀਦੇ ਸੀ। ਸਟੇਜ ਤੋਂ ਲੱਚਰ ਗੀਤਾਂ ਦੀ ਪੇਸ਼ਕਾਰੀ ਸ਼ਹੀਦ ਦਾ ਅਪਮਾਨ ਹੈ। ਸ਼ਹੀਦਾਂ ਦੇ ਜਨਮ ਦਿਨ ਮਨਾਉਣ ਦਾ ਪ੍ਰੋਗਰਾਮ ਕੋਈ ਮੰਨੋਰੰਜਨ ਨਹੀਂ ਬਲਕਿ ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਕਰਨਾ ਹੁੰਦਾ ਹੈ।

ਮੰਚ ਦੇ ਮੀਤ ਪ੍ਰਧਾਨ ਜੁਝਾਰ ਲੌਂਗੋਵਾਲ,ਵਿੱਤ ਸਕੱਤਰ ਲਾਭ ਸਿੰਘ ਛਾਜਲਾ, ਪ੍ਰੈੱਸ ਸਕੱਤਰ ਜਸਬੀਰ ਨਮੋਲ ਤੇ ਸੀਨੀਅਰ ਆਗੂ ਪਵਨ ਸ਼ਰਮਾ,ਸੁਰਿੰਦਰ ਉੱਪਲੀ, ਦਰਸ਼ਨ ਸਿੰਘ, ਡਾਕਟਰ ਦਰਸ਼ਨ ਖੇੜੀ,ਡਾ. ਹਰਭਗਵਾਨ ਬਰਨਾਲਾ,ਵਕੀਲ ਰਾਜੀਵ ਲੋਹਟਬੱਦੀ, ਸੁਖਜਿੰਦਰ ਸਿੰਘ, ਗੁਰਚਰਨ ਖੋਖਰ ਹਰ ਭਗਵਾਨ ਗੁਰਨੇ , ਪ੍ਰੇਮ ਸਰੂਪ ,ਚਮਕੌਰ ਮਹਿਲਾਂ, ਨਿਰਭੇ ਸੰਗਰੂਰ, ਗੁਰਦੀਪ ਲਹਿਰਾ, ਰਾਮਪਾਲ ਸ਼ਰਮਾ,ਹਰਗੋਬਿੰਦ ਸ਼ੇਰਪੁਰ ਜਗਦੇਵ ਸ਼ਰਮਾ ,ਭੀਮਰਾਜ ,ਤਾਰਾ ਸਿੰਘ ਨੇ ਕਿਹਾ ਕਿ

ਸਰਕਾਰ ਵੱਲੋਂ ਭਗਤ ਸਿੰਘ ਦਾ ਜਨਮ ਮਨਾਉਣਾ ਇੱਕ ਮਹਿਜ ਇੱਕ ਖੇਖਣ ਸਾਬਿਤ ਹੋ ਰਿਹਾ ਹੈ ਜਦੋਂ ਕਿ ਲੋਕ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਨ ਕਿ ਭਗਤ ਸਿੰਘ ਤੇ ਉਸ ਦੇ ਕ੍ਰਾਂਤੀਕਾਰੀ ਸਾਥੀਆਂ ਦੇ ਫਿਰੋਜਪੁਰ ਦੇ ਤੂੜੀ ਬਾਜ਼ਾਰ ਵਿੱਚ ਗੁਪਤ ਟਿਕਾਣੇ ਨੂੰ ਮਿਊਜ਼ੀਅਮ ਤੇ ਲਾਇਬਰੇਰੀ ਵਿੱਚ ਬਦਲਿਆ ਜਾਵੇ ਪਰ ਸਰਕਾਰ ਉਸ ਵੱਲ ਕੋਈ ਧਿਆਨ ਨਹੀਂ ਦੇ ਰਹੀ।

 

More

Sri Fatehgarh Sahib News: ਸੀਟੂ ਨੂੰ ਵੱਡਾ ਝਟਕਾ; ਸੈਂਕੜੇ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸਰਵ ਯੂਨੀਅਨ ‘ਚ ਕੀਤੀ ਸ਼ਮੂਲੀਅਤ

ETT Teachers Scale Issue! ਪੰਜਾਬ ਦੇ ‘ਬਦਲਾਅ’ ਦਾ ਅਸਲ ਸੱਚ! ਚੰਡੀਗੜ੍ਹ ‘ਚ ETT ਅਧਿਆਪਕਾਂ ‘ਤੇ ਪੁਲਿਸ ਦਾ ਜਬਰ; ਮਨੀਸ਼ ਸਿਸੋਦੀਆ ਦੀ ਰਿਹਾਇਸ਼ ਅੱਗੇ ਟੀਚਰਾਂ ਨੂੰ ਘੜੀਸਿਆ

Tarn Taran Border: ਤਰਨਤਾਰਨ ਸਰਹੱਦ ‘ਤੇ BSF ਨੇ ਦੋ ਪਾਕਿਸਤਾਨੀ ਘੁਸਪੈਠੀਏ ਨੂੰ ਗੋਲੀਆਂ ਨਾਲ ਭੁੰਨਿਆ!

Computer Teachers Protest! ਕੰਪਿਊਟਰ ਅਧਿਆਪਕ ਭਗਵੰਤ ਮਾਨ ਸਰਕਾਰ ਦੀਆਂ ਹਿਲਾਉਣਗੇ ਜੜ੍ਹਾਂ; ਵੱਡੇ ਸੰਘਰਸ਼ ਦਾ ਕੀਤਾ ਐਲਾਨ!

Political ਜੰਗ! ਰਾਜੇ ‘ਤੇ ਡਿੱਗੀ ਸਚਿਨ ਪਾਇਲਟ ਦੀ ਬਿਜਲੀ! (ਵੇਖੋ ਵੀਡੀਓ)

Sangrur Police ਦੀ ਧੱਕੇਸ਼ਾਹੀ? ਮਾਂ ਦੀਆਂ ਚੀਕਾਂ ਨੂੰ ਅਣਸੁਣਿਆ ਕਰਕੇ ਜਬਰੀ ਚੁੱਕਿਆ ਧਰਨਾ, ਪੁਲਿਸ ਨੇ ਪਰਿਵਾਰ ਦੀ ਗੈਰ-ਹਾਜ਼ਰੀ ‘ਚ ਕੀਤਾ ਦਲਿਤ ਨੌਜਵਾਨ ਦਾ ਅੰਤਿਮ ਸੰਸਕਾਰ

Leave a Comment