Join WhatsApp

Join Now

ਪੰਜਾਬ ‘ਚ ਬਿਜਲੀ ਕੱਟ ਬੁਝਾਉਣਗੇ AAP ਦਾ ਦੀਵਾ!

On: April 25, 2026 8:36 PM

 

ਪੰਜਾਬ ‘ਚ ਬਿਜਲੀ ਕੱਟ ਬੁਝਾਉਣਗੇ AAP ਦਾ ਦੀਵਾ!

ਬਿਜਲੀ ਕੱਟਾਂ ਨੇ ਕੱਢਿਆ ਲੋਕਾਂ ਦਾ ਦੀਵਾਲਾ! CM ਮਾਨ ਦੇ ‘ਸਰਪਲੱਸ ਬਿਜਲੀ’ ਦੇ ਦਾਅਵੇ ਫੇਲ੍ਹ

ਐੱਸ ਏ ਐੱਸ ਨਗਰ, 25 ਅਪ੍ਰੈਲ 2026-

ਪੰਜਾਬ ਵਿੱਚ ਅੱਤ ਦੀ ਗਰਮੀ ਦੇ ਨਾਲ-ਨਾਲ ਹੁਣ ਬਿਜਲੀ ਦੇ ਲੰਮੇ ਕੱਟਾਂ ਨੇ ਆਮ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ।

ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਵਿੱਚ ਬਿਜਲੀ ਸਰਪਲੱਸ ਹੋਣ ਅਤੇ ਕੱਟ ਨਾ ਲੱਗਣ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ, ਪਰ ਦੂਜੇ ਪਾਸੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੱਗ ਰਹੇ ਬਿਜਲੀ ਕੱਟਾਂ ਨੇ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ।

ਬਿਜਲੀ ਕੱਟਾਂ ਕਾਰਨ ਉਦਯੋਗਿਕ ਇਕਾਈਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਵਰਕਸ਼ਾਪਾਂ ਅਤੇ ਛੋਟੀਆਂ ਦੁਕਾਨਾਂ ਚਲਾ ਕੇ ਰੋਜ਼ੀ-ਰੋਟੀ ਕਮਾਉਣ ਵਾਲੇ ਲੋਕ ਹੁਣ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਤੋਂ ਵੀ ਅਸਮਰੱਥ ਹੋ ਰਹੇ ਹਨ।

ਸਬਜ਼ੀਆਂ ਅਤੇ ਹਰੇ ਚਾਰੇ ਨੂੰ ਪਾਣੀ ਲਗਾਉਣ ਲਈ ਕਿਸਾਨਾਂ ਨੂੰ ਬਹੁਤ ਹੀ ਘੱਟ ਬਿਜਲੀ ਸਪਲਾਈ ਮਿਲ ਰਹੀ ਹੈ। ਦਿਨ ਵੇਲੇ ਨਿਰਵਿਘਨ ਬਿਜਲੀ ਦੇਣ ਦੇ ਸਰਕਾਰੀ ਵਾਅਦੇ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਨਜ਼ਰ ਆ ਰਹੇ ਹਨ।

ਭਿਆਨਕ ਗਰਮੀ ਦੇ ਮੌਸਮ ਵਿੱਚ ਦਿਨ-ਰਾਤ ਲੱਗ ਰਹੇ ਕੱਟਾਂ ਨੇ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਬਿਜਲੀ ਦੀ ਸਥਿਤੀ ਇਹੀ ਰਹੀ ਤਾਂ ਇਹ ਵਿਰੋਧੀ ਧਿਰਾਂ ਲਈ ਇੱਕ ਵੱਡਾ ਹਥਿਆਰ ਬਣ ਜਾਵੇਗਾ।

ਚਰਚਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਿਜਲੀ ਦੇ ਇਹ ਕੱਟ ਆਮ ਆਦਮੀ ਪਾਰਟੀ ਦਾ ਸਿਆਸੀ ‘ਦੀਵਾ ਗੁੱਲ’ ਕਰ ਸਕਦੇ ਹਨ।

 

Leave a Comment