Advisory for Indians: ਭਾਰਤੀਆਂ ਨੂੰ ਈਰਾਨ ਤੁਰੰਤ ਛੱਡਣ ਦੇ ਹੁਕਮ; ਕੇਂਦਰ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ
ਇਰਾਨ ‘ਚ ਭਾਰਤੀਆਂ ਲਈ ਹਾਈ ਅਲਰਟ: ਭਾਰਤ ਸਰਕਾਰ ਨੇ ਤੁਰੰਤ ਦੇਸ਼ ਛੱਡਣ ਦੇ ਦਿੱਤੇ ਨਿਰਦੇਸ਼; ਹੈਲਪਲਾਈਨ ਨੰਬਰ ਜਾਰੀ
ਨਵੀਂ ਦਿੱਲੀ/ਤੇਹਰਾਨ, 8 ਅਪ੍ਰੈਲ 2026:
ਅਮਰੀਕਾ ਅਤੇ ਇਰਾਨ ਵਿਚਾਲੇ ਸੀਜ਼ਫਾਇਰ ਦੇ ਬਾਵਜੂਦ ਭਾਰਤ ਸਰਕਾਰ ਨੇ ਆਪਣੀ ਨਵੀਂ ਟ੍ਰੈਵਲ ਐਡਵਾਈਜ਼ਰੀ ਵਿੱਚ ਇਰਾਨ ਵਿੱਚ ਰਹਿ ਰਹੇ ਭਾਰਤੀਆਂ ਨੂੰ ਤੁਰੰਤ ਦੇਸ਼ ਛੱਡਣ ਦੀ ਸਲਾਹ ਦਿੱਤੀ ਹੈ।
ਕੇਂਦਰ ਸਰਕਾਰ ਨੇ ਇਸ ਮਾਮਲੇ ਵਿੱਚ ਹਾਈ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ ਭਾਰਤੀ ਨਾਗਰਿਕ ਜਿੰਨੀ ਜਲਦੀ ਹੋ ਸਕੇ ਇਰਾਨ ਤੋਂ ਬਾਹਰ ਨਿਕਲ ਜਾਣ।
ਭਾਰਤੀਆਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਦੇਰੀ ਕੀਤੇ ਬਿਨਾਂ ਇਰਾਨ ਦੀਆਂ ਸਰਹੱਦਾਂ ਤੋਂ ਬਾਹਰ ਨਿਕਲ ਜਾਣ। ਨਿਕਲਣ ਤੋਂ ਪਹਿਲਾਂ ਭਾਰਤੀ ਦੂਤਾਵਾਸ ਨਾਲ ਤਾਲਮੇਲ ਬਣਾਉਣ ਦੀ ਸਲਾਹ ਦਿੱਤੀ ਗਈ ਹੈ।
ਬਿਨਾਂ ਇਜਾਜ਼ਤ ਦੇ ਅੰਤਰਰਾਸ਼ਟਰੀ ਸਰਹੱਦ ਪਾਰ ਨਾ ਕਰਨ ਅਤੇ ਸਿਰਫ਼ ਦੱਸੇ ਗਏ ਸੁਰੱਖਿਅਤ ਰਸਤਿਆਂ ਦੀ ਵਰਤੋਂ ਕਰਨ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਵੀ ਸਰਕਾਰ ਨੇ ਭਾਰਤੀਆਂ ਨੂੰ 48 ਘੰਟਿਆਂ ਤੱਕ ਸੁਰੱਖਿਅਤ ਥਾਵਾਂ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ ਸਨ।
⚠️ Advisory as on 08 April 2026. pic.twitter.com/pusFQIAKKI
— India in Iran (@India_in_Iran) April 8, 2026
ਭਾਰਤ ਸਰਕਾਰ ਵੱਲੋਂ ਹੈਲਪਲਾਈਨ ਨੰਬਰ ਜਾਰੀ
ਇਰਾਨ ਵਿੱਚ ਫਸੇ ਭਾਰਤੀ ਨਾਗਰਿਕ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਹੇਠ ਲਿਖੇ ਨੰਬਰਾਂ ਅਤੇ ਈਮੇਲ ਰਾਹੀਂ ਸੰਪਰਕ ਕਰ ਸਕਦੇ ਹਨ- ਐਮਰਜੈਂਸੀ ਸੰਪਰਕ ਨੰਬਰ:
- +98 9128109115
- +98 9128109109
- +98 9128109102
- +98 9932179359
- ਈਮੇਲ ਆਈਡੀ: cons.tehran@mea.gov.in
ਭਾਰਤ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਸਥਿਤੀ ਅਜੇ ਵੀ ਨਾਜ਼ੁਕ ਹੋ ਸਕਦੀ ਹੈ, ਇਸ ਲਈ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ।






