Punjab News: ਸਕੂਲ ਜਾ ਰਹੀ ਨਾਬਾਲਗ ਵਿਦਿਆਰਥਣ ਨੂੰ ਅਗਵਾ ਕਰਕੇ ਕੀਤਾ ਬਲਾਤਕਾਰ; FIR ਦਰਜ

On: ਅਪ੍ਰੈਲ 8, 2026 9:56 ਪੂਃ ਦੁਃ

 

Punjab News: ਸਕੂਲ ਜਾ ਰਹੀ ਨਾਬਾਲਗ ਵਿਦਿਆਰਥਣ ਨੂੰ ਅਗਵਾ ਕਰਕੇ ਕੀਤਾ ਬਲਾਤਕਾਰ; FIR ਦਰਜ

ਸਕੂਲ ਜਾ ਰਹੀ ਨਾਬਾਲਗ ਵਿਦਿਆਰਥਣ ਨੂੰ ਅਗਵਾ ਕਰਕੇ ਸ਼ਮਸ਼ਾਨਘਾਟ ‘ਚ ਕੀਤਾ ਬਲਾਤਕਾਰ; ਮੁਲਜ਼ਮ ਗੁਆਂਢੀ ਖ਼ਿਲਾਫ਼ ਮਾਮਲਾ ਦਰਜ

ਲੁਧਿਆਣਾ, 8 ਅਪ੍ਰੈਲ 2026:

ਲੁਧਿਆਣਾ ਦੇ ਥਾਣਾ ਜਮਾਲਪੁਰ ਦੇ ਅਧੀਨ ਆਉਂਦੇ ਇੱਕ ਪਿੰਡ ਵਿੱਚ 14 ਸਾਲਾ ਨਾਬਾਲਗ ਬੱਚੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ।

ਦੋਸ਼ੀ ਨੇ ਨਾ ਸਿਰਫ਼ ਬੱਚੀ ਨੂੰ ਅਗਵਾ ਕੀਤਾ, ਸਗੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਸ਼ਮਸ਼ਾਨਘਾਟ ਵਿੱਚ ਲਿਜਾ ਕੇ ਉਸ ਨਾਲ ਦਰਿੰਦਗੀ ਕੀਤੀ।

ਪੀੜਤ ਦੀ ਮਾਂ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ, 1 ਅਪ੍ਰੈਲ ਦੀ ਸਵੇਰ ਜਦੋਂ 14 ਸਾਲਾ ਵਿਦਿਆਰਥਣ ਸਕੂਲ ਜਾ ਰਹੀ ਸੀ, ਤਾਂ ਰਸਤੇ ਵਿੱਚ ਉਨ੍ਹਾਂ ਦੇ ਗੁਆਂਢ ਰਹਿਣ ਵਾਲੇ 35 ਸਾਲਾ ਨੀਰਜ ਕੁਮਾਰ ਨੇ ਉਸ ਨੂੰ ਰੋਕ ਲਿਆ।

ਮੁਲਜ਼ਮ ਨੇ ਸ਼ੋਰ ਮਚਾਉਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਜ਼ਬਰਦਸਤੀ ਆਪਣੀ ਮੋਟਰਸਾਈਕਲ ‘ਤੇ ਬਿਠਾ ਕੇ ਰਾਮ ਨਗਰ ਵੱਲ ਲੈ ਗਿਆ।

ਦੋਸ਼ੀ ਕਾਫੀ ਦੇਰ ਤੱਕ ਵਿਦਿਆਰਥਣ ਨੂੰ ਸ਼ਹਿਰ ਦੀਆਂ ਸੜਕਾਂ ‘ਤੇ ਘੁਮਾਉਂਦਾ ਰਿਹਾ ਅਤੇ ਉਸ ‘ਤੇ ਵਿਆਹ ਕਰਵਾਉਣ ਲਈ ਲਗਾਤਾਰ ਦਬਾਅ ਬਣਾਉਂਦਾ ਰਿਹਾ।

ਜਦੋਂ ਵਿਦਿਆਰਥਣ ਨੇ ਰੋ ਕੇ ਘਰ ਜਾਣ ਦੀ ਗੁਹਾਰ ਲਗਾਈ, ਤਾਂ ਮੁਲਜ਼ਮ ਉਸ ਨੂੰ ਪਿੰਡ ਸਾਹਿਬਾਣਾ ਸਥਿਤ ਸ਼ਮਸ਼ਾਨਘਾਟ ਦੇ ਇਕਾਂਤ ਵਿੱਚ ਲੈ ਗਿਆ। ਉੱਥੇ ਉਸ ਨੇ ਬੱਚੀ ਨਾਲ ਬਲਾਤਕਾਰ ਕੀਤਾ ਅਤੇ ਵਾਰਦਾਤ ਤੋਂ ਬਾਅਦ ਉਸ ਨੂੰ ਮੁਹੱਲੇ ਦੇ ਕੋਲ ਛੱਡ ਕੇ ਫਰਾਰ ਹੋ ਗਿਆ।

ਡਰੀ-ਸਹਿਮੀ ਵਿਦਿਆਰਥਣ ਨੇ ਘਰ ਪਹੁੰਚ ਕੇ ਸਾਰੀ ਹੱਡਬੀਤੀ ਆਪਣੇ ਪਰਿਵਾਰ ਨੂੰ ਸੁਣਾਈ। ਜਮਾਲਪੁਰ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਲਜ਼ਮ ਨੀਰਜ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਥਾਣਾ ਜਮਾਲਪੁਰ ਦੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।

 

Join WhatsApp

Join Now

Leave a Comment